Tuesday, March 19, 2024

ਵਿਸਾਖੀ

ਨਾ ਪਹਿਲਾਂ ਜਿਹੀ ਵਿਸਾਖੀ ਤੇ ਨਾ ਰਹੇ ਮੇਲੇ ਦੋਸਤੋ।
ਹੁਣ ਬਹੁਤ ਪਿੱਛੇ ਰਹਿਗੇ, ਉਹ ਵੇਲੇ ਦੋਸਤੋ॥

ਦਾਤੀ ਨੂੰ ਲਵਾ ਕੇ ਘੁੰਗਰੂ ਕਦੇ ਕਰਦੇ ਸੀ ਵਾਢੀ।
ਉਹਨੂੰ ਹੰੁਦੇ ਸੀ ਮਖ਼ੌਲ ਜਿਹੜਾ ਰਹਿ ਜਾਂਦਾ ਫਾਡੀ॥
ਹੋਰ ਦੇ ਹੋਰ ਹੀ ਪੈ ਗਏ ਝਮੇਲੇ ਦੋਸਤੋ…
ਹੁਣ ਬਹੁਤ ਪਿੱਛੇ ਰਹਿਗੇ ਉਹ ਵੇਲੇ ਦੋਸਤੋ।

ਵਾਰੀ ਨਾਲ ਮੰਗ ਪਾ ਕੇ ਕਰਦੇ ਸੀ ਵਾਢੀ
ਪਹਿਲਾਂ ਵੱਢਾਂਗੇ ਕਣਕ ਤੇਰੀ, ਫਿਰ ਵਾਰੀ ਆਓ ਸਾਡੀ॥
ਨਾਲੇ ਵੇਖਦੇ ਵਿਸਾਖੀ ਵਾਲੇ ਮੇਲੇ ਦੋਸਤੋ…
ਹੁਣ ਬਹੁਤ ਪਿੱਛੇ ਰਹਿਗੇ ਉਹ ਵੇਲੇ ਦੋਸਤੋ।

ਦਾਤੀਆਂ ਦੇ ਦੰਦੇ ਸੀ ਲੁਹਾਰ ਤੋਂ ਕਢਾਉਂਦੇ।
ਮੰਗ ਵਾਲੇ ਵੀਰਾਂ ਨੂੰ ਘਿਉ ਸ਼ੱਕਰ ਖਵਾਉਂਦੇ॥
ਮਹੀਨੇ ਇੱਕ ਬਾਅਦ ਹੁੰਦੇ ਸੀ ਵਿਹਲੇ ਦੋਸਤੋ..
ਹੁਣ ਬਹੁਤ ਪਿੱਛੇ ਰਹਿਗੇ ਉਹ ਵੇਲੇ ਦੋਸਤੋ।

ਨਾ ਹੀ ਸਮੇਂ ਉਹ ਰਹਿਗੇ ਨਾ ਉਹ ਰਹਿਗੀਆਂ ਖ਼ੁਰਾਕਾਂ।
ਨਾ ਦਾਣਿਆਂ ਲਈ ਰਹੀਆਂ ਘਰੀਂ ਬੁਖ਼ਾਰੀਆਂ ਸਵਾਤਾਂ॥
ਯੁੱਗ ਆ ਗਿਆ ਮਸ਼ੀਨੀ ਭੁੱਲੇ ਗੱਡੇ ਤੇ ਠੇਲੇ ਦੋਸਤੋ..
ਹੁਣ ਬਹੁਤ ਪਿੱਛੇ ਰਹਿਗੇ ਉਹ ਵੇਲੇ ਦੋਸਤੋ।

‘ਦੱਦਾਹੂਰੀਏ ਨੇ ਸਭ ਉਹ ਵੇਲੇ ਵੇਖੇੇ ਅੱਖੀਂ।
ਵੇਲੇ ਮੁੜ ਨਾ ਉਹ ਆਉਣੇ ਭਾਵੇਂ ਖ਼ਰਚ ਲਉ ਲੱਖੀਂ॥
ਭਾਵੇਂ ਕੋਲ ਨਹੀਂ ਸੀ ਬਹੁਤੇ ਪੈਸੇ ਧੇਲੇ ਦੋਸਤੋ..
ਹੁਣ ਬਹੁਤ ਪਿੱਛੇ ਰਹਿਗੇ ਉਹ ਵੇਲੇ ਦੋਸਤੋ।

Jasveer Shrma Dadahoor 94176-22046

 

 

 

 

 

 

 
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ- 94176-22046

Check Also

ਡੀ.ਏ.ਵੀ ਪਬਲਿਕ ਸਕੂਲ ਵਲੋਂ ਸੀ.ਬੀ.ਐਸ.ਈ `ਰਾਸ਼ਟਰੀ ਕ੍ਰੈਡਿਟ ਫ੍ਰੇਮਵਰਕ` ਪ੍ਰੋਗਰਾਮ ਦੀ ਮੇਜ਼ਬਾਨੀ

ਅੰਮ੍ਰਿਤਸਰ. 19 ਮਾਰਚ (ਜਗਦੀਪ ਸਿੰਘ) – ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ-2020) ਵਿੱਚ ਦਰਸਾਏ ਉਦੇਸ਼ਾਂ ਨੂੰ ਅੱਗੇ …

Leave a Reply