Tuesday, March 19, 2024

ਵਿਸਾਖੀ ਮੇਲਾ

ਆ ਗਿਆ ਫਿਰ ਵਿਸਾਖੀ ਮੇਲਾ, ਸਾਨੂੰ ਯਾਦ ਆਉਂਦਾ ਉਹ ਵੇਲਾ।
ਕਿੰਨੀ ਘਰ ਵਿੱਚ ਰੌਣਕ ਲੱਗਦੀ, ਬਾਪੂ ਖੁਸ਼ੀ ਸੀ ਮਨਾਉਂਦਾ।
ਸਾਨੂੰ ਮੋਢਿਆਂ ਉਤੇ ਚੱਕ ਕੇ ਮੇਲਾ ਆਪ ਸੀ ਵਿਖਾਉਂਦਾ।

ਹੁਣ ਵੀ ਆਉਂਦੀ ਜਦੋਂ ਵਿਸਾਖੀ, ਦਿਲ ਉਦਾਸ ਜਿਹਾ ਹੋ ਜਾਂਦਾ।
ਸੋਚ ਕੇ ਪੁਰਾਣੀਆਂ ਯਾਦਾਂ, ਪਾਣੀ ਅੱਖੀਆਂ ਵਿਚੋਂ `ਚੋ ਜਾਂਦਾ॥
ਕਰਜ਼ੇ ਦੀ ਭੇਟ ਚੜ੍ਹ ਗਿਆ, ਜੋ ਬਾਪੂ ਲਾਡ ਸੀ ਲਡਾਉਂਦਾ।
ਸਾਨੂੰ ਮੋਢਿਆਂ ਉਤੇ ਚੱਕ ਕੇ ਮੇਲਾ ਆਪ ਸੀ ਵਿਖਾਉਂਦਾ।

ਅੰਨ ਦਾਤੇ ਦੀ ਇਹ ਹਾਲਤ ਕਿਉਂ ਬਣ ਗਈ, ਅੱਜ ਜਰਾ ਵਿਚਾਰੋ।
ਕਿੰਨੇ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ, ਕਲਮ ਨਾਂ ਲਿਖਦੀ ਯਾਰੋ॥
ਫਾਹਾ ਲੈ ਕੇ ਤੁਰ ਗਿਆ, ਜੋ ਬਾਪੂ ਅੰਨਦਾਤਾ ਸੀ ਅਖਵਾਉਂਦਾ।
ਸਾਨੂੰ ਮੋਢਿਆਂ ਉਤੇ ਚੱਕ ਕੇ ਮੇਲਾ ਆਪ ਸੀ ਵਿਖਾਉਂਦਾ।

ਹੱਕ ਲੈਣ ਲਈ ਕਿਸਾਨੋ, ਆਓ ਜੋਸ਼ ਦਿਲਾਂ ਵਿੱਚ ਭਰੀਏ।
ਇਕੱਠੇ ਹੋ ਕੇ ਮੈਦਾਨ ‘ਚ ਲੜੀੲ, ਆਪਾਂ ਖੁਦਕੁਸ਼ੀਆਂ ਨਾ ਕਰੀਏ॥
‘ਗੁਰਾਂਦਿਤਾ ਸਿੰਘਾ ਕਿਸੇ ਨੇ ਸੁਣੀ ਨਾਂ, ਬਾਪੂ ਰੱਬ ਸੀ ਜੋ ਧਿਆਉਂਦਾ ।
ਸਾਨੂੰ ਮੋਢਿਆਂ ਉਤੇ ਚੱਕ ਕੇ ਮੇਲਾ ਆਪ ਸੀ ਵਿਖਾਉਂਦਾ।

PPW Gurandita Sandhu

 

 

 

ਗੁਰਾਂਦਿੱਤਾ ਸਿੰਘ ਸੰਧੂ
ਸੁੱਖਣਵਾਲਾ (ਫ਼ਰੀਦਕੋਟ)
ਮੋ- 98760-47435

Check Also

ਖ਼ਾਲਸਾ ਕਾਲਜ ਵਿਖੇ ‘ਫੂਡ ਇੰਡਸਟਰੀ ਵਿੱਚ ਈ-ਵੇਸਟ: ਨਤੀਜੇ ਅਤੇ ਨਿਵਾਰਣ’ ਬਾਰੇ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ …

Leave a Reply