Thursday, December 13, 2018
ਤਾਜ਼ੀਆਂ ਖ਼ਬਰਾਂ

ਵਿਸਾਖੀ ਦਿਹਾੜੇ ਸ਼ਹਿਰ ਦੇ ਸਮੂਹ ਗੁਰੂ ਘਰਾਂ `ਚ ਸਿੱਖ ਸੰਗਤਾਂ ਦੀਆਂ ਭਾਰੀ ਰੌਣਕਾਂ

ਜਿਲਾ ਵਾਸੀਆਂ ਨੇ ਤਖ਼ਤ ਸਾਹਿਬ ਵੱਲ ਪਾਏ ਚਾਲੇ
ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਖਾਲਸਾ ਪੰਥ ਦਾ 319ਵਾਂ ਸਾਜਨਾ ਦਿਵਸ ਸਮੁੱਚੇ ਪੰਥ ਵੱਲੋਂ PPN1404201802ਬਠਿੰਡਾ ਜਿਲ੍ਹੇ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਪਰਸੋਂ ਰੋਜ਼ ਤੋਂ ਪ੍ਰਕਾਸ਼ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸਥਾਨਕ ਗੁਰੂ ਘਰਾਂ ਦੇ ਹਜੂਰੀ ਰਾਗੀ ਜੱਥਿਆਂ ਵੱਲੋ ਆਸਾ ਜੀ ਦੀ ਵਾਰ, ਸਬਦ ਕੀਰਤਨ, ਢਾਡੀ ਜੱਥਿਆਂ ਵੱਲੋਂ ਢਾਡੀ ਵਾਰਾਂ ਅਤੇ ਕਥਾ ਵਾਚਕਾਂ ਵੱਲੋਂ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ।
PPN1404201801ਸ਼ਹਿਰ ਦੇ ਗੁਰੁਦਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹਜ਼ੂਰੀ ਰਾਗੀ ਅਤੇ ਕਥਾ ਵਾਚਕ ਭਾਈ ਗੁਰਇੰਦਰਦੀਪ ਸਿੰਘ ਨੇ ਰਸਭਿੰਨੇ ਕੀਰਤਨ ਕਥਾ ਦੇ ਨਾਲ ਸੰਗਤਾਂ ਨੂੰ ਰੱਬੀ ਜੋਤ ਨਾਲ ਜੋੜਿਆ।ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਮੁੱਖ ਗ੍ਰੰਥੀ ਅਤੇ ਹਜੂਰੀ ਰਾਗੀ ਨੇ ਵੀ ਖਾਲਸਾ ਸਾਜਨਾ ਦਿਵਸ ਮੌਕੇ ਸਰਬੰਸਦਾਨੀ ਪਿਤਾ ਦੀਆਂ ਰਚਨਾਵਾਂ ਨੂੰ ਗਾਇਣ ਕੀਤਾ।ਸਮੂਹ ਗੁਰੂ ਘਰਾਂ ’ਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਨ ਦੀਦਾਰੇ ਕਰਨ ਲਈ ਆ ਜਾ ਰਹੀਆਂ ਸਨ ਅਤੇ ਬਠਿੰਡਾ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਪਵਿੱਤਰ ਸਰਵੋਰ ਵਿਚ ਇਸ਼ਨਾਨ ਕਰ ਰਹੀਆਂ ਸਨ।ਇਤਿਹਾਸਕ ਗੁਰਦੁਆਰਾ ਸਾਹਿਬ ਹਾਜੀ ਰਤਨ ਤੇ ਕਿਲ੍ਹਾ ਮੁਬਾਰਕ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਵੀਸਰੀ ਜੱਥੇ, ਰਾਗੀ ਜੱਥਿਆਂ ਤੇ ਢਾਡੀ ਜੱਥਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਤੇ ਪਵਿੱਤਰ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਧਾਰਮਿਕ, ਰਾਜਸੀ ਅਤੇ ਸਮਾਜਿਕ ਆਗੂਆਂ ਨੇ ਧਾਰਮਿਕ ਸਮਾਗਮਾਂ ਵਿਚ ਹਾਜਰੀ ਭਰੀ।ਗੁ: ਹਾਜੀ ਰਤਨ ਸਾਹਿਬ ਵਿਖੇ ਕੇਸਰੀ ਕਲਾਥ ਹਾੳੂਸ, ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਭਾਈ ਘਨ੍ਹੱਈਆ ਜੀ ਸੇਵਕ ਦਲ, ਸੰਤ ਭਾਈ ਸੁਹੇਲ ਸਿੰਘ ਸੇਵਾ ਸੁਸਾਇਟੀ ਵੱਲੋਂ ਆਪਣੇ ਸਾਥੀਆਂ ਨਾਲ ਸੰਗਤਾਂ ਦੇ ਜੋੜੇ ਸੰਭਾਲਣ ਦੀ ਸੇਵਾ ਕੀਤੀ ਗਈ।
 ਸ਼ਹਿਰ ਦੇ ਹੋਰ ਗੁਰਦੁਆਰਾ ਸਾਹਿਬਾਨਾਂ ਟਿਕਾਣਾ ਭਾਈ ਜਗਤਾ ਜੀ, ਗੁਰਦੁਆਰਾ ਕਲਗੀਧਰ ਸਾਹਿਬ ਮੁਲਤਾਨੀਆਂ ਰੋਡ, ਹਜੂਰਾ ਕਪੂਰਾ ਕਲੋਨੀ, ਜੀਵਨ ਪ੍ਰਕਾਸ ਮਾਡਲ ਟਾੳੂਨ,ਭਾਈ ਬਚਿੱਤਰ ਸਿੰਘ ਪਰਸਰਾਮ ਨਗਰ, ਜੋਗੀ ਨਗਰ ਆਦਿ ਵਿਖੇ ਵੀ ਸਮਾਗਮ ਕੀਤੇ ਗਏ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਭਾਰੀ ਗਿਣਤੀ ਵਿੱਚ ਸੰਗਤਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਦਰਸ਼ਨ ਦਿਦਾਰੇ ਕੀਤੇ ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>