Saturday, April 20, 2024

ਜਿਲੇ ’ਚ ਕੌਮੀ ਪੋਸ਼ਣ ਮਹਿੰਮ ਤਹਿਤ ਮਨਾਇਆ ‘ਵਜ਼ਨ ਤਿਉਹਾਰ’

ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ PPN1404201804ਬਠਿੰਡਾ ਜ਼ਿਲ੍ਹੇ ’ਚ ਕੌਮੀ ਪੋਸ਼ਨ ਅਭਿਆਨ (ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ) ਤਹਿਤ ਆਂਗਣਵਾੜੀ ਵਰਕਰਾਂ ਵੱਲੋਂ ‘ਵਜ਼ਨ ਤਿਉਹਾਰ’ ਪਿੰਡ ਬੀਬੀ ਵਾਲਾ ਦੇ ਆਂਗਣਵਾੜੀ ਸੈਂਟਰ ਵਿਖੇ ਮਨਾਇਆ ਗਿਆ।ਮੁੱਖ ਮਹਿਮਾਨ ਦੇ ਤੌਰ ‘ਤੇ ਸਬ ਸੈਂਟਰ ਬੀਬੀ ਵਾਲਾ ਦੇ ਏ.ਐਨ.ਐਮ ਮੈਡਮ ਰੂਪ ਕੌਰ ਪਹੁੰਚੇ।ਉਨ੍ਹਾਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਇਸ ਦਿਵਸ਼ ’ਤੇ ਪੋਸ਼ਨ, ਸਿਹਤ ਅਤੇ ਸਾਫ਼-ਸਫ਼ਾਈ (ਸੈਨੀਟੇਸ਼ਨ) ਦੇ ਮੁੱਦਿਆਂ ’ਤੇ ਸੰਬੋਧਨ ਕਰਦਿਆਂ ਗਰਭਵਤੀ ਅਤੇ ਨਵਜੰਮੇ ਬੱਚਿਆਂ ਦੇ ਟੀਕਾਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਮੰਤਵ ਪੋਸ਼ਨ ਨਾਲ ਜੁੜੇ ਵੱਖ-ਵੱਖ ਮੁੱਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।ਆਂਗਣਵਾੜੀ ਕੇਂਦਰਾਂ ਵਿਖੇ ਆਉਣ ਵਾਲੇ ਬੱਚਿਆਂ ਅਤੇ ਪ੍ਰੀ-ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦਾ ਵਜਨ ਵੀ ਤੋਲਿਆ ਗਿਆ।ਗਰਭਵਤੀ ਔਰਤਾਂ ਅਤੇ ਨਵੀਆਂ ਮਾਵਾਂ ਲਈ ਚਲਾਏ ਜਾ ਰਹੇ ਮਾਤਰੂ ਵੰਦਨਾ ਯੋਜਨਾ ਸਕੀਮ ਦੀ ਜਾਣਕਾਰੀ ਵੀ ਦਿੱਤੀ ਗਈ।
 ਇਸ ਮੌੇਕੇ ਸਹੀ ਭਾਰ ਵਾਲੇ ਬੱਚਿਆਂ ਦੀਆਂ ਮਾਵਾਂ ਤੋਂ ਉਨ੍ਹਾਂ ਦੇ ਬੱਚਿਆਂ ਦੇ ਖਾਣ-ਪੀਣ ਦੀਆਂ ਆਦਤਾਂ ਬਾਰੇ ਉਨ੍ਹਾਂ ਦੇ ਤਜ਼ੱਰਬੇ ਆਮ ਲੋਕਾਂ ਨਾਲ ਸਾਂਝੇ ਕਰਵਾਏ ਗਏ।ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੇ ਗਰਭਕਾਲ ਦੌਰਾਨ ਸਰੀਰ ਲਈ ਲੋੜੀਂਦੇ ਪੌਸ਼ਟਿਕ ਤੱਤਾਂ ਸਬੰਧੀ ਵੀ ਵਿਸਥਾਰ ‘ਚ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਪੋਸ਼ਟਿਕ ਭਰਪੂਰ ਤੱਤਾਂ ਨਾਲ ਭਰਪੂਰ ਵਸਤੂਆਂ ਨਾਲ ਔਰਤਾਂ ਦੀ ਗੋਦ-ਭਰਾਈ ਵੀ ਕੀਤੀ ਗਈ।ਇਸ ਮੌਕੇ ਆਂਗਣਵਾੜੀ ਮੁਲਾਜ਼ਮ ਜਸਵਿੰਦਰ ਕੌਰ, ਮੈਡਮ ਸਰੋਜ, ਕੁਲਦੀਪ ਕੌਰ, ਹੈਲਪਰ ਵੀਰਪਾਲ ਕੌਰ, ਗੁਰਮੇਲ ਕੌਰ, ਵੀਰਪਾਲ ਕੌਰ, ਆਸ਼ਾ ਵਰਕਰ ਸਰੋਜ ਕੌਰ ਅਤੇ ਰਾਜਵੀਰ ਕੌਰ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply