Saturday, April 20, 2024

ਨਗਰ ਕੋਸ਼ਲ ਮੁਲਾਜਮ ਸੰਘਰਸ਼ ਕਮੇਟੀ ਦੀ ਹੜਤਾਲ ਜਾਰੀ

PPN08081406

ਫ਼ਾਜਿਲਕਾ, 8 ਅਗਸਤ (ਵਿਨੀਤ ਅਰੋੜਾ) :  ਨਗਰ ਕੌਸ਼ਲ ਮੁਲਾਜਮ ਸੰਘਰਸ਼ ਕਮੇਟੀ ਵੱਲੋ ਆਪਣੀ  ਮੰਗਾ ਨੂੰ ਪੂਰੀਆਂ ਕਰਵਾਉਾਂਣ ਈ  ਫ਼ਾਜਿਲਕਾ ਦੀ ਨਗਰ ਕੌਸਲ ਵਿੱਖੇ ਸੂਰੁ ਕੀਤੀ ਗਈ ਹੜਤਾਲ ਅੱਜ 5ਵੇ ਦਿਨ ਵੀ ਜਾਰੀ ਰਹੀ। ਇਸ ਹੜਤਾਲ ਵਿੱਚ ਪੰਜਾਬ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤਿਆਂ ਦੀ ਸਖ਼ਤ ਨਿਖੇਪੀ ਕੀਤੀ ਗਈ। ਜਾਣਕਾਰੀ ਦਿੰਦਿਆਂ ਮੁਲਾਜਮ ਸੰਘਰਸ਼ ਕਮੇਟੀ ਦੇ ਪ੍ਰਧਾਨ ਰਮੇਸ ਕੁਮਾਰ ਸੰਗੇਲੀਆ ਨੇ ਕਿਹਾ ਕਿ  ਪੰਜਾਬ ਸਕਰਾਰ ਮੁਲਾਜਮਾਂ ਦੀਆਂ ਮੰਗਾਂ ਹਲਕੇ ਵਿੱਚ ਲੈ ਰਹੀ ਹੈ। ਰੀਡ੍ਹ ਦੀ ਹੱਡੀ ਜਾਣੀ ਜਾਂਦੀ ਮੁਲਾਜਮ ਜਮਾਤ ਨੂੰ  ਸਰਕਾਰ ਵੱਲੋ ਅਣਦੇਖਿਆ ਕੀਤਾ ਜਾ ਰਿਹਾ ਹੈ। ਇਨ੍ਹਾਂ ਮੁਲਜਮਾਂ ਦੀਆਂ ਮੁੱਖ ਮੰਗਾ ਹਨ ਕਿ ਵੈਟ ਦੀ ਰਾਸ਼ੀ ਦੁਗਣੀ ਕੀਤੀ ਜਾਵੇ, ਠੇਕੇ ਦੇ ਆਧਾਰਤ ਮੁਲਾਜਮਾਂ ਦੀਆਂ ਸੇਵਾਵਾਂ ਰੈਗੁਲਰ ਕੀਤੀਆਂ ਜਾਨ ਅਤੇ ਪੁਰਾਣੀ ਪੈਸ਼ਨ ਬਹਾਲ ਕੀਤੀ ਜਾਵੇ। ਇਸ ਧਰਨੇ ਨੂੰ ਸਫ਼ਾਈ ਯੂਨਿਅਨ ਕਰਮਚਾਰੀ ਫਤਿਹ ਚੰਦ, ਰਮੇਸ਼ ਕੁਮਾਰ, ਰਾਜ ਕੁਮਾਰ, ਗੌਤਮ ਕੁਮਾਰ ਜਾਦੂਸੰਕਟ, ਮੋਹਨ ਲਾਲ, ਰਾਜ ਕੁਮਾਰ ਜਾਦੂਸੰਕਟ, ਅਸ਼ੋਕ ਕੁਮਾਰ, ਪੰਜਾਬ ਸਟੇਟ ਕਰਮਚਾਰੀ ਦਲ ਵੱਲੋ ਚਿਮਨ ਲਾਲ, ਓੁਮ ਪ੍ਰਕਾਸ਼ ਜਲੰਧਰ, ਰਮੇਸ਼ ਚੰਦ ਸਕਸੈਨਾ, ਪੀ ਡਬਲਯੂ ਡੀ ਫੀਲਡ ਵਰਕਸ਼ਾਪ ਯੂਨਿਅਨ ਵੱਲੋ ਰਾਜ ਕੁਮਾਰ ਨਾਅਰ, ਦਲਬੀਰ ਸਿੰਘ ਆਦਿ ਵੱਲੋ ਸੰਬੋਧਨ ਕੀਤਾ ਗਿਆ। ਇਹਨਾਂ ਸਾਰੇ ਬੁਲਾਰੇਆ ਨੇ ਕਿਹਾਕਿ ਜੇਕਰ ਸਰਕਾਰ ਸਾਡੀਆਂ ਮੰਗਾ ਨੂੰ ਪੂਰੀਆਂ ਨਹੀ ਕਰਦੀ ਤਾਂ ਅਸੀ ਸਾਰੇ ਸ਼ਹਿਰ ਵਿੱਚ ਰੋਸ਼ ਪ੍ਰਦਸ਼ਨ ਕਰਾਂਗੇ। ਸੜਕਾਂ ਜਾਮ ਕੀਤੀਆਂ ਜਾਣ ਗਿਆ ਅਤੇ ਸਿਵਰੇਜ, ਨਾਲੇ ਵੀ ਬੰਦ ਕਰ ਦਿੱਤੇ ਜਾਣਗੇ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply