Thursday, April 25, 2024

ਮੁੱਖ ਮੰਤਰੀ ਵਲੋਂ ਬਾਬਾ ਸਾਹਿਬ ਦੇ ਜੀਵਨ `ਤੇ ਬਣੇ ਗੀਤ ਦਾ ਵੀਡਿਓ ਰਲੀਜ਼

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦੇ 127ਵੇਂ ਜਨਮ ਦਿਨ ਸਬੰਧੀ ਅੰਬੇਦਕਰ PPN1404201808ਐਜੂਕੇਸ਼ਨਲ ਐਂਡ ਕਲਚਰਲ ਸੋਸਾਇਟੀ ਦੇ ਚੇਅਰਮੈਨ ਤੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਵਲੋਂ ਬਾਬਾ ਸਾਹਿਬ ਦੇ ਜੀਵਨ `ਤੇ ਬਣੇ ਇੱਕ ਗੀਤ ਦਾ ਮਿਊਜ਼ਿਕ ਵੀਡਿਓ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਪਿਛਲੇ ਦਿਨੀ ਸਕੱਤਰੇਤ ਆਫਿਸ ਵਿਖੇ ਰਲੀਜ਼ ਕਰਵਾਇਆ ਗਿਆ।ਇਸ ਸਮੇਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਿਨੇਟ ਮੰਤਰੀ ਅਰੁਣਾ ਚੌਧਰੀ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਮੌਜੂਦ ਸੀ।  
    ਅੱਜ ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਵੇਰਕਾ ਨੇ ਦੱਸਿਆ ਕਿ ਗੀਤ ਵਿੱਚ ਬਾਲੀਵੁੱਡ ਸਟਾਰ ਸਲਮਾਨ ਖਾਨ, ਅਜੇ ਦੇਵਗਨ, ਰਾਜਪਾਲ ਯਾਦਵ, ਸ਼ਰਧਾ ਦਾਸ, ਜੇਤੂ ਪੰਡਿਤ, ਮਹੇਸ਼ ਭੱਟ ਵਰਗੀ ਹਸਤੀਆਂ ਨੇ ਬਾਬਾ ਸਾਹਿਬ ਦੇ ਜੀਵਨ ਬਾਰੇੇ ਆਪਣੇ ਵਿਚਾਰ ਪੇਸ਼ ਕੀਤੇ ਹਨ।ਉਨਾਂ ਕਿਹਾ ਕਿ ਇਸ ਮਿਊਜ਼ਿਕ ਵੀਡਿਓ ਦਾ ਨਿਰਦੇਸ਼ਨ ਫਤਹਿ ਦੱਤ ਵਿਕਾਸ ਨੇ ਕੀਤਾ ਹੈ।ਜਦੋਂ ਕਿ ਗੀਤ ਨੂੰ ਅਵਾਜ਼ ਤੇ ਮਿਊਜ਼ਿਕ ਮੁੰਬਈ ਦੇ ਪ੍ਰਸਿੱਧ ਸੰਗੀਤਕਾਰ ਤੇ ਗਾਇਕ ਉਦਭਵ ਓਝਾ ਨੇ ਦਿੱਤਾ ਹੈ।ਇਸ ਦੇ ਇਲਾਵਾ ਫਿਲਮ ਰਈਸ ਦੇ ਸੁਪਰਹਿਟ ਗੀਤ `ਲੈਲਾ ਮੈਂ ਲੈਲਾ` ਦੀ ਗਾਇਕਾ ਪਾਵਨੀ ਪਾਂਡੇ ਨੇ ਵੀ ਇਸ ਗੀਤ ਨੂੰ ਗਾਇਆ ਹੈ।
     ਇਸ ਸਮੇਂ ਡਾਕਟਰ ਵੇਰਕਾ ਨੇ ਕਿਹਾ ਕਿ ਜਦੋਂ ਸਾਡੇ ਦੇਸ਼ ਭਾਰਤ ਵਿੱਚ ਛੁਆ-ਛੂਤ, ਭੇਦ-ਭਾਵ, ਉਚ-ਨੀਚ ਸਮੇਤ ਅਨੇਕ ਸਾਮਾਜਿਕ ਕੁਰੀਤੀਆਂ ਜੋਰਾਂ `ਤੇ ਸਨ, ਅਜਿਹੇ ਸਮੇਂ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਵਿੱਚ ਡਾ. ਭੀਮਰਾਓ ਅੰਬੇਦਕਰ ਦਾ ਅਹਿਮ ਯੋਗਦਾਨ ਰਿਹਾ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply