Thursday, December 13, 2018
ਤਾਜ਼ੀਆਂ ਖ਼ਬਰਾਂ

ਪੱਤਰਕਾਰ ਨੂੰ ਮੋਬਾਇਲ ਫੋਨ `ਤੇ ਧਮਕੀ ਦੇਣ `ਤੇ ਸਾੜਿਆ ਫਿਲਮ ਨਿਰਮਾਤਾ ਦਾ ਪੁਤਲਾ

ਜੰਡਿਆਲਾ ਗੁਰੂ, 14 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪਿਛਲੇ ਮਹੀਨੇ ਇੱਕ ਅਖਬਾਰ ਵਿੱਚ ਫਿਲਮ ਨਾਨਕ ਸ਼ਾਹ ਫ਼ਕੀਰ ਦੇ ਵਿਰੋਧ ਵਿੱਚ PPN1404201812ਲੇਖ ਪ੍ਰਕਾਸ਼ਿਤ ਕਰਨ `ਤੇ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਵਲੋਂ ਪੱਤਰਕਾਰ ਨੂੰ ਮੋਬਾਇਲ ਫੋਨ `ਤੇ ਧਮਕੀ ਦੇਣ ਦੇ ਦੋਸ਼ਾਂ ਹੇਠ ਪ੍ਰੈਸ ਕਲੱਬ ਵਲੋਂ ਸਥਾਨਕ ਵਾਲਮੀਕੀ ਚੋਂਕ ਵਿਖੇ ਫਿਲਮਸਾਜ਼ ਸਿੱਕਾ ਦਾ ਪੁਤਲਾ ਸਾੜਿਆ ਗਿਆ।ਇਸ ਮੌਕੇ ਗੱਲਬਾਤ ਕਰਦੇ ਹੋਏ ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਕਿਹਾ ਕਿ ਬੀਤੇ ਦਿਨੀ ਉਨਾਂ ਨੂੰ ਇਕ ਧਮਕੀ ਭਰਿਆ ਫੋਨ ਆਇਆ ਸੀ।ਜਿਸ ਦਾ ਰਿਕਾਰਡ ਕਢਵਾਉਣ `ਤੇ ਪਤਾ ਲੱਗਾ ਕਿ ਇਹ ਮੋਬਾਇਲ ਨੰਬਰ ਹਰਿੰਦਰ ਸਿੰਘ ਸਿੱਕਾ ਦਾ ਹੈ, ਜੋ ਫਿਲਮ ਨਾਨਕ ਸ਼ਾਹ ਫਕੀਰ ਦਾ ਨਿਰਮਾਤਾ ਹੈ ਅਤੇ ਮੋਬਾਇਲ ਦਾ ਪਤਾ ਵੀ ਦਿੱਲੀ ਦਾ ਬੋਲ ਰਿਹਾ ਹੈ।ਮਲਹੋਤਰਾ ਨੇ ਕਿਹਾ ਕਿ ਉਨਾਂ ਵਲੋਂ ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਦੇ ਨਾਮ ਡੀ.ਐਸ.ਪੀ ਜੰਡਿਆਲਾ ਗੁਰੂ ਨੂੰ ਤੁਰੰਤ ਦਰਖਾਸਤ ਦੇਣ ਦੇ ਕਰੀਬ 15 ਦਿਨ ਬੀਤ ਜਾਣ ਦੇ ਬਾਵਜ਼ੂਦ ਵੀ ਅਜੇ ਤੱਕ ਪੱਤਰਕਾਰ ਭਾਈਚਾਰੇ ਨੂੰ ਕੋਈ ਇਨਸਾਫ ਨਹੀਂ ਮਿਲਿਆ।ਉਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਮੋਬਾਇਲ ਵਿੱਚ ਦਿੱਤੀ ਜਾਂਦੀ ਸਹੂਲਤ ਅਨੁਸਾਰ ਦਿੱਲੀ ਦਾ ਪਤਾ ਆ ਰਿਹਾ ਹੈ ਅਤੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਵੀ ਸਾਰਾ ਪਤਾ ਦਿੱਤਾ ਹੋਇਆ ਹੈ, ਪਰ ਫਿਰ ਵੀ ਪੁਲਿਸ ਦੋਸ਼ੀ ਦਾ ਪਤਾ ਨਹੀਂ ਲਗਾ ਸਕੀ।
ਉਧਰ ਇਸ ਸਬੰਧੀ ਡੀ.ਐਸ.ਪੀ ਜੰਡਿਆਲਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਿਕਾਇਤ ਵਿਚ ਦਿਤੇ ਗਏ ਮੋਬਾਇਲ ਨੰਬਰ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਜਲਦੀ ਹੀ ਨੰਬਰ ਪਤਾ ਲੱਗਣ `ਤੇ ਧਮਕੀ ਦੇਣ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਪੁਤਲਾ ਸਾੜਨ ਮੌਕੇ ਚੇਅਰਮੈਨ ਸੁਨੀਲ ਦੇਵਗਨ ਅਤੇ ਸੁਰਿੰਦਰ ਅਰੋੜਾ, ਕੁਲਦੀਪ ਸਿੰਘ ਭੁੱਲਰ ਮੀਤ ਪ੍ਰਧਾਨ, ਗੁਰਮੁਖ ਸਿੰਘ ਰੰਧਾਵਾ, ਪ੍ਰਦੀਪ ਜੈਨ, ਹਰਿੰਦਰਪਾਲ ਸਿੰਘ, ਸਰਬਜੀਤ ਜੰਜੂਆ, ਵਰੁਣ ਸੋਨੀ, ਜਸਬੀਰ ਸਿੰਘ ਭੋਲਾ, ਅਨਿਲ ਕੁਮਾਰ, ਨਰਿੰਦਰ ਸੂਰੀ, ਪਿੰਕੂ ਆਨੰਦ, ਮਨਜੀਤ ਸਿੰਘ, ਨਿਰਮਲ ਸਿੰਘ, ਸੋਨੂੰ ਮਿਗਲਾਨੀ, ਸੰਦੀਪ ਜੈਨ, ਕੀਮਤੀ ਜੈਨ, ਬਲਵਿੰਦਰ ਸਿੰਘ, ਜੋਬਨਦੀਪ ਸਿੰਘ, ਰਾਕੇਸ਼ ਸੂਰੀ, ਸੰਦੀਪ ਜੈਨ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>