ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਖਾਲਸਾ ਕਾਲਜ ਦੇ ਫਾਈਨ ਆਰਟ ਵਿਭਾਗ “ਕਰੇਸਟ ਆਫ ਕਲਰਜ਼” ਵਲੋਂ ਤਿੰਨ ਦਿਨਾ ਚਿੱਤਰ ਪ੍ਰਦਰਸ਼ਨੀ ਲਗਾਈ ਗਈ।ਇਸ ਦਾ ਉਦਘਾਟਨ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਧਾਨ ਸ਼ਿਵਦੇਵ ਸਿੰਘ, ਹਰਮਿੰਦਰ ਸਿੰਘ ਫਰੀਡਮ ਅਤੇ ਡਾ. ਅਰਵਿੰਦਰ ਸਿਘ ਚਮਕ ਨੇ ਸ਼ਮਾ ਰੋਸ਼ਨ ਕਰ ਕੇ ਕੀਤਾ।ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਹੋਰ ਸ਼ਖਸ਼ੀਅਤਾਂ ਨੇ ਪ੍ਰਦਰਸ਼ਨੀ ਵਿੱਚ ਲਗਾਏ ਗਏ 35 ਮਨਮੋਹਕ ਚਿੱਤਰ ਦੇਖ ਕੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਦਿਖਾਈ ਕਲਾ ਦੀ ਸ਼ਲਾਘਾ ਕੀਤੀ।
ਪ੍ਰਦਰਸ਼ਨੀ ਵਿੱਚ ਆਪਣੇ ਚਿੱਤਰ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਮਧੂ ਬਾਲਾ, ਮਨਦੀਪ ਕੌਰ ਲਖਬੀਰ ਸਿੰਘ, ਨਰਿੰਦਰ ਸਿੰਘ, ਗੁਰਜਿੰਦਰ ਜੀਤ, ਆਸ਼ਿਮਾ ਵਿਗ, ਪੂਜਾ ਮਹਿਮ, ਅਨੁਪਮ, ਪ੍ਰਭਜੋਤ ਕੌਰ, ਰਣਜੀਤ ਕੌਰ ਦੇ ਨਾਂ ਵਰਨਣ ਯੋਗ ਹਨਙ ਇਸ ਮੌਕੇ ਤੇ ਇੰਦੂ ਸੁਧੀਰ, ਬ੍ਰਿਜੇਸ਼ ਜੋਲੀ, ਪ੍ਰੋ. ਹਰਮਨਦੀਪ ਕੌਰ, ਪ੍ਰੋ. ਸੁਨੀਲ ਕਪੂਰ, ਪ੍ਰੋ. ਦਵਿੰਦਰ ਸਿੰਘ, ਮਹਿੰਦਰ ਜੀਤ ਸਿੰਘ, ਨਰਿੰਦਰ ਸਿੰਘ ਬੁੱਤਤਰਾਸ਼, ਗੋਪਾਲ ਕਰੋੜੀਵਾਲ, ਡਾ. ਪੀ. ਐਸ ਗਰੋਵਰ, ਨਰਿੰਦਰ ਨਾਥ ਕਪੂਰ, ਕੁਲਵੰਤ ਸਿੰਘ ਗਿੱਲ, ਗੁਰਜੀਤ ਕੋਰ, ਸੁਭਾਸ਼ ਚੰਦਰ, ਕਵਲ ਸੇਹਗਲ, ਮੇਜਰ ਮਨਮੋਹਨ ਸਿੰਘ, ਬਲਜਿੰਦਰ ਸਿੰਘ ਮਾਨ ਆਦਿ ਮੌਜੂਦ ਸਨ।ਇਹ ਪ੍ਰਦਰਸ਼ਨੀ 14 ਤੋਂ 16 ਅਪ੍ਰੈਲ 2018 ਤੱਕ ਜਾਰੀ ਰਹੇਗੀ।