Wednesday, December 12, 2018
ਤਾਜ਼ੀਆਂ ਖ਼ਬਰਾਂ

ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ 20ਵਾਂ ਮਹਾਨ ਕੀਰਤਨ ਦਰਬਾਰ

ਸੰਤਾਂ ਮਹਾਂਪੁਰਸ਼ਾਂ ਨੇ ਕੀਤਾ `ਰੁੱਖ ਲਗਾਓ ਵਾਤਾਵਰਣ ਬਚਾਓ` ਲਹਿਰ ਦਾ ਆਗਾਜ਼
ਪੱਟੀ, 15 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵੱਲੋਂ ਪੰਜਵੇ PPN1504201805ਪਾਤਸ਼ਾਹ ਸ੍ਰੀ ਗੁਰੁ ਆਰਜਨ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ, ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਬਿੱਧੀ ਚੰਦ ਜੀ ਦੀ ਯਾਦ ਨੂੰ ਸਮਰਪਿਤ 20ਵਾਂ ਮਹਾਨ ਕੀਰਤਨ ਦਰਬਾਰ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਹਨਾਂ ਸਮਾਗਮਾਂ ਦੌਰਾਨ ਸੰਤ ਮਹਾਂਪੁਰਸ਼ ਅਤੇ ਕੀਰਤਨੀਏ ਤੇ ਪ੍ਰਚਾਰਕਾਂ ਨੇ ਗੁਰੂ ਜੱਸ ਸੁਣਾ ਕੇ ਹਾਜਰ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮਾਗਮ ਦੌਰਾਨ ਸੰਤ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲੇ, ਬਾਬਾ ਪ੍ਰੇਮ ਸਿੰਘ ਸੁਰ ਸਿੰਘ ਵਾਲੇ, ਬਾਬਾ ਗਿਆਨ ਸਿੰਘ ਮਨਿਹਾਲੇ ਵਾਲੇ, ਗਿਆਨੀ ਸਰੂਪ ਸਿੰਘ ਮੁੱਖ ਸੇਵਾਦਾਰ ਗੁ: ਭੱਠ ਸਾਹਿਬ ਵਾਲੇ, ਬਾਬਾ ਸੁਰਜੀਤ ਸਿੰਘ ਝਾੜ ਸਾਹਿਬ ਕੈਰੋਂ ਵਾਲਿਆਂ ਨੇ ਸੰਗਤਾਂ ਨਾਲ ਸਾਂਝ ਪਾਈ।ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਟਰੱਸਟ ਅੰਮ੍ਰਿਤਸਰ ਵਾਲੇ, ਭਾਈ ਜਗਦੀਪ ਸਿੰਘ ਰਾਜੇਵਾਲ, ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਨਿਰਵੈਲ ਸਿੰਘ ਸੁਰ ਸਿੰਘ ਵਾਲੇ, ਭਾਈ ਬਿਕਰਮਜੀਤ ਸਿੰਘ ਬੁੱਢਾ ਜੋਹੜ ਵਾਲਿਆਂ ਗੁਰਬਾਣੀ ਕੀਰਤਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
PPN1504201806ਭਾਈ ਗੁਰਇਕਬਾਲ ਸਿੰਘ ਨੇ “300 ਸਾਲ ਸਿੱਖੀ ਸਰੂਪ ਦੇ ਨਾਲ” ਲੜੀ ਤਹਿਤ ਉਹਨਾਂ ਵੀਰਾਂ/ ਭੈਣਾਂ ਨੂੰ ਜੋ ਪਹਿਲਾਂ ਆਪਣੇ ਕੇਸਾਂ ਦੀ ਬੇਅਦਬੀ ਕਰਦੇ ਸਨ, ਪਰ ਹੁਣ ਪੂਰਨ ਰੂਪ ਵਿਚ ਸਿੱਖੀ ਸਰੂਪ ਵਿਚ ਆ ਗਏ ਹਨ, ਨੂੰ ਸਟੇਜ ਤੋਂ ਸਨਮਾਣ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਵਾਤਾਵਰਣ ਦੀ ਸੰਭਾਲ ਲਈ ਹਰ ਮਨੁੱਖ ਨੂੰ ਇਕ ਰੁੱਖ ਲਗਾਉਣ ਦੀ ਬੇਨਤੀ ਕੀਤੀ ਗਈ ਅਤੇ ਨਵੀਂ ਲਹਿਰ `ਰੁੱਖ ਲਗਾਓ, ਵਾਤਾਵਰਣ ਬਚਾਓ` ਦਾ ਅਗਾਜ਼ ਸਮੂਹ ਸੰਤ ਮਹਾਂਪੁਰਸ਼ਾਂ ਵੱਲੋਂ ਸੰਗਤ ਨੂੰ ਇੱਕ-ਇੱਕ ਬੂਟਾ ਪ੍ਰਸ਼ਾਦਿ ਰੂਪ ਵਿੱਚ ਦੇ ਕੇ ਕੀਤਾ ਗਿਆ।
ਇਸ ਮੌਕੇ ਸੁਸਾਇਟੀ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ, ਸਕੱਤਰ ਜੋਗਾ ਸਿੰਘ, ਇਕਬਾਲ ਸਿੰਘ ਜੌਲੀ, ਅਵਤਾਰ ਸਿੰਘ ਢਿੱਲੋਂ, ਨਿਰਮਲ ਸਿੰਘ ਕਾਲਾ, ਕੁਲਵਿੰਦਰ ਸਿੰਘ ਕਾਕਾ, ਹਰਪ੍ਰੀਤ ਸਿੰਘ ਸਿੰਘਾਪੁਰ, ਗਿਆਨ ਸਿੰਘ ਮਠਾੜੂ, ਜਸਬੀਰ  ਸਿੰਘ ਜੱਸ, ਲਖਬੀਰ ਸਿੰਘ, ਗੁਰਮੀਤ ਸਿੰਘ ਹੈਪੀ, ਮੇਹਰ ਸਿੰਘ, ਡਾ.ਗੁਰਚਰਨਜੀਤ ਕੌਰ ਦਲੇਰ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਜਗਪ੍ਰੀਤ ਸਿੰਘ, ਜਰਨੈਲ ਸਿੰਘ, ਬਾਬਾ ਅਮਰੀਕ ਸਿੰਘ, ਪ੍ਰਵੇਸ਼ ਅਰੋੜਾ, ਚਰਨਕਮਲ ਸਿੰਘ, ਗੁਰਪਿੰਦਰ ਸਿੰਘ ਰੋਮੀ, ਮੁਖਤਿਆਰ ਸਿੰਘ ਕੋਟਲੀ, ਭੰੁਪਿਦਰ ਸ਼ਰਮਾ, ਸ਼ਮਿੰਦਰ ਸਿੰਘ ਸ਼ੈਪੀ, ਗੁਰਮੀਤ ਸਿੰਘ ਵਕੀਲ, ਨਿਰਮਲ ਸਿੰਘ ਕਿਰਪਾਨਾਂ ਵਾਲੇ, ਰਮਨਦੀਪ ਸਿੰਘ, ਗਗਨਦੀਪ ਸਿੰਘ, ਸੁਰਿੰਦਰ ਸਿੰਘ, ਗੁਰਦੀਪ ਸਿੰਘ ਮੱਲਾ, ਜੋਗਿੰਦਰ ਸਿੰਘ, ਅਰਜਿੰਦਰ ਸਿੰਘ ਖਾਲਸਾ, ਗੁਰਦਿਆਲ ਸਿੰਘ ਰੇਲਵੇ ਵਾਲੇ ਆਦਿ ਹਾਜਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>