Thursday, April 25, 2024

ਦਮਦਮੀ ਟਕਸਾਲ ਵਲੋਂ ’78 ਦੇ ਸ਼ਹੀਦਾਂ ਦੀ ਯਾਦ ’ਚ ਸ਼ਹੀਦੀ ਸਮਾਗਮ

ਬਾਬਾ ਹਰਨਾਮ ਸਿੰਘ ਖ਼ਾਲਸਾ ਵਲੋਂ ਸ਼ਹੀਦ ਪਰਿਵਾਰਾਂ ਦਾ ਸਨਮਾਨ
ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – 1978 ਦੀ ਵਿਸਾਖੀ ਦੇ ਖ਼ੂਨੀ ਸਾਕੇ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ-ਸ਼ਾਨ ਲਈ ਸ਼ਹੀਦ ਹੋਏ 13 PPN1504201810ਸਿੰਘਾਂ ਦੀ ਯਾਦ ਵਿਚ ਚਾਲ੍ਹੀਵੇਂ ਸ਼ਹੀਦੀ ਯਾਦਗਾਰ ਸਮਾਗਮ ਦਮਦਮੀ ਟਕਸਾਲ ਵਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
                        ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਗੁ: ਸ਼ਹੀਦ ਗੰਜ ਬੀ ਬਲਾਕ ਰੇਲਵੇ ਕਾਲੋਨੀ ਵਿਖੇ ਮਨਾਏ ਗਏ ਸ਼ਹੀਦੀ ਸਮਾਗਮ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।ਸ਼ਹੀਦੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਸ਼ਿਰਕਤ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਦੀ ਯਾਦ ’ਚ ਸ਼ਾਨਦਾਰ ਲੰਗਰ ਹਾਲ ਦਾ ਉਦਘਾਟਨ ਕੀਤਾ ਗਿਆ।
                       ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਹੀਦ ਪਰਿਵਾਰ ਕੌਮ ਦਾ ਮਾਣ ਹਨ।ਉਨ੍ਹਾਂ ਕਿਹਾ ਕਿ 40 ਸਾਲ ਪਹਿਲਾਂ ‘78 ਦੀ ਵਿਸਾਖੀ ‘ਤੇ ਅੰਮ੍ਰਿਤਸਰ ਦੀ ਪਾਵਨ ਧਰਤੀ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਅਤੇ ਸਿੱਖ ਧਰਮ ਪ੍ਰਤੀ ਕੋਝਾ ਤੇ ਕੂੜ ਪ੍ਰਚਾਰ ਕਰਨ ਵਾਲੇ ਗੁਰੂਡੰਮ ਨਰਕਧਾਰੀਆਂ ਨੂੰ ਰੋਕਣ ਲਈ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਲੋਂ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਦਾ ਜਥਾ ਰਵਾਨਾ ਕੀਤਾ ਗਿਆ ਸੀ।ਗੁਰਬਾਣੀ ਅਤੇ ਨਾਮ ਸਿਮਰਨ ਕਰਦਿਆਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਉਕਤ ਜਥੇ ਦੇ ਸਿੰਘਾਂ `ਤੇ ਨਰਕਧਾਰੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ, ਜਿਸ ਨਾਲ 13 ਸਿੰਘ ਸ਼ਹੀਦ ਅਤੇ 90 ਦੇ ਕਰੀਬ ਜ਼ਖਮੀ ਹੋ ਗਏ ਸਨ।
                     ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗੁਰ ਇਤਿਹਾਸ ਦੇ ਵਿਸਾਖੀ ਪ੍ਰਤੀ ਮਹਾਨਤਾ ਬਾਰੇ ਇਤਿਹਾਸਕ ਪੱਖਾਂ ’ਤੇ ਰੌਸ਼ਨੀ ਪਾਈ।ਉਨ੍ਹਾਂ ਗੁਰਬਾਣੀ ’ਤੇ ਸ਼ੰਕੇ ਕਰਨ ਵਾਲਿਆਂ ਨੂੰ ਲੰਮੇ ਹੱਥੀਂ ਲਿਆ।ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ’78 ਦੇ ਸਾਕੇ ’ਚ ਸਿੰਘਾਂ ਨੇ ਸ਼ਬਦ ਗੁਰੂ ਦੇ ਆਨ-ਸ਼ਾਨ ਲਈ ਅਣਖ ਤੇ ਗ਼ੈਰਤ ਨਾਲ ਸ਼ਹਾਦਤਾਂ ਦਿਤੀਆਂ ਸਨ।ਅਜੋਕੇ ਸਮੇਂ ਸਿੱਖ ਧਰਮ, ਸਿਖ ਇਤਿਹਾਸ ਅਤੇ ਗੁਰਬਾਣੀ ‘ਤੇ ਤਰਕ ਕਰਨ ਵਾਲਿਆਂ ਪ੍ਰਤੀ ਸਿੱਖ ਕੌਮ ਨੂੰ ਸੁਚੇਤ ਰਹਿਣ ਲਈ ਵੀ ਕਿਹਾ।
                   ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸੰਤ ਗਿਆਨੀ ਕਰਤਾਰ ਸਿੰਘ ਨੇ ਗੁਰੂਡੰਮ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ ਜਿਸ ਨੂੰ ਸੰਤ ਭਿੰਡਰਾਂਵਾਲਿਆਂ ਨੇ ਸਿਖ਼ਰਾਂ ’ਤੇ ਪਹੁੰਚਾਇਆ ।ਦਲ ਖ਼ਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਸਿੱਖ ਪੰਥ ਨੂੰ ਆਪਣੇ ਇਸ਼ਟ ਸ਼ਬਦ ਗੁਰੂ ਦੇ ਸਿਧਾਂਤ ਨਾਲੋਂ ਤੋੜਨ ਲਈ ਯਤਨਸ਼ੀਲ ਤਾਕਤਾਂ ਪਿੱਛੇ ਸਰਕਾਰਾਂ ਦਾ ਹਮੇਸ਼ਾਂ ਹੱਥ ਰਿਹਾ।ਇਸ ਮੌਕੇ ਸਿੰਘ ਸਾਹਿਬ ਭਾਈ ਗੁਰਮਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਾਮ ਸਿੰਘ, ਪਿ੍ਰੰਸੀਪਲ ਸੂਬਾ ਸਿੰਘ, ਗਿਆਨੀ ਭਾਈ ਜੀਵਾ ਸਿੰਘ, ਗਿਆਨੀ ਸਾਹਿਬ ਸਿੰਘ ਨੇ ਵੀ ਭਾਰੀ ਇਕੱਠ ਨੂੰ ਸੰਬੋਧਨ ਕੀਤਾ।
                     13 ਸ਼ਹੀਦ ਸਿੰਘਾਂ ਦੇ ਪਰਿਵਾਰਾਂ ’ਚੋ ਭਾਈ ਅਵਤਾਰ ਸਿੰਘ ਭੁਗੰਨੀਆ, ਭਾਈ ਹਰਭਜਨ ਸਿੰਘ ਕੁਰਾਲਾ, ਭਾਈ ਬਲਜਿੰਦਰ ਸਿੰਘ ਭਟੀਆਂ, ਜਗਜੀਤ ਸਿੰਘ ਹੁਸ਼ਿਆਰਪੁਰ, ਬੀਬੀ ਜਗੀਰ ਕੌਰ ਮੋਦੇ, ਬੀਬੀ ਕੁਲਦੀਪ ਕੌਰ ਫੌਜੀ, ਮਾਤਾ ਹਰਭਜਨ ਕੌਰ ਖੁਜਾਲਾ, ਬੀਬੀ ਹਰਦੇਵ ਕੌਰ ਭਗੂਪੁਰ, ਭਾਈ ਬਲਦੇਵ ਸਿੰਘ ਛਹਰਟਾ, ਭਾਈ ਨੌਨਿਹਾਲ ਸਿੰਘ, ਭਾਈ ਹਰਭਜਨ ਸਿੰਘ ਘੜਿਆਲਾ ਆਦਿ ਨੂੰ ਸਨਮਾਨਿਤ ਕੀਤਾ ਗਿਆ।
                     ਇਸ ਮੌਕੇ ਜਗਤਾਰ ਸਿੰਘ ਰੋਡੇ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿਟੇਵਡ, ਸੰਤ ਚਰਨਜੀਤ ਸਿੰਘ ਜੱਸੋਵਾਲ, (ਸਾਰੇ ਮੈਂਬਰ ਸ਼ੋ੍ਰਮਣੀ ਕਮੇਟੀ) ਸੁਰਿੰਦਰਪਾਲ ਸਿੰਘ ਓਬਰਾਏ ਮੈਂਬਰ ਤਖਤ ਸ੍ਰੀ ਪਟਨਾ ਸਾਹਿਬ ਬੋਰਡ, ਗਿਆਨੀ ਪਲਵਿੰਦਰਪਾਲ ਸਿੰਘ ਬੁੱਟਰ, ਭਾਈ ਅਵਤਾਰ ਸਿੰਘ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਸੰਤ ਬਾਬਾ ਅਜੀਤ ਸਿੰਘ ਤਰਨਾ ਦਲ, ਭਾਈ ਅਮਰਜੀਤ ਸਿੰਘ ਇੰਗਲੈਂਡ, ਭਾਈ ਰਘਬੀਰ ਸਿੰਘ ਯੂ.ਕੇ, ਸਰਬਜੀਤ ਸਿੰਘ ਘੁਮਾਣ, ਗਿਆਨੀ ਹਰਦੀਪ ਸਿੰਘ ਅਨੰਦਪੁਰ, ਗੁਲਜ਼ਾਰ ਸਿੰਘ ਮਹਿਤਾ, ਪ੍ਰਭਪ੍ਰੀਤ ਸਿੰਘ ਇੰਗਲੈਂਡ, ਕਸ਼ਮੀਰ ਸਿੰਘ ਛਹਾਟਲ ਯੂ.ਐਸ.ਏ, ਭਾਈ ਨੰਦ ਸਿੰਘ ਯੂ.ਐਸ.ਏ, ਪ੍ਰਮਜੀਤ ਸਿੰਘ ਮਿਸਤਰੀ, ਕਸ਼ਮੀਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਹੇੜੂ, ਭਾਈ ਪੂਰਨ ਸਿੰਘ ਜਲਾਲਾਬਾਦ, ਬਾਬਾ ਮੇਜਰ ਸਿੰਘ ਵਾਂ, ਭਾਈ ਮਹਿੰਦਰ ਸਿੰਘ ਮੁੱਖ ਸੇਵਾਦਾਰ ਅਖੰਡ ਕੀਰਤਨੀ ਜਥਾ ਮੁਕਤਸਰ, ਭਾਈ ਨਿਰਵੈਰ ਸਿੰਘ, ਜਥੇ: ਸੁਖਦੇਵ ਸਿੰਘ ਬੀ ਬਲਾਕ, ਭਾਈ ਬੋਹੜ ਸਿੰਘ, ਭਾਈ ਤਰਲੋਚਨ ਸਿੰਘ, ਭਾਈ ਰਣਜੀਤ ਸਿੰਘ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਸ਼ਮਸ਼ੇਰ ਸਿੰਘ ਜੇਠੂਵਾਲ, ਭਾਈ ਸਾਹਿਬ ਸਿੰਘ ਕਾਲੀਆਂ ਸਕੱਤਰਾਂ, ਸੁਖਵਿੰਦਰ ਸਿੰਘ ਅਗਵਾਨ, ਤੇਜਵੰਤ ਸਿੰਘ ਨਾਰੰਗਵਾਲ, ਕੰਵਰਜੀਤ ਸਿੰਘ ਪੰਜਵੜ, ਭਾਈ ਸਤਨਾਮ ਸਿੰਘ, ਭਾਈ ਪ੍ਰਨਾਮ ਸਿੰਘ, ਭਾਈ ਸ਼ੇਰ ਸਿੰਘ, ਭਾਈ ਪ੍ਰਕਾਸ਼ ਸਿੰਘ, ਭਾਈ ਜਰਨੈਲ ਸਿੰਘ ਜਥੇਦਾਰ, ਭਾਈ ਪ੍ਰਭਦੀਪ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply