ਅਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ -ਦੀਪ ਸਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ `ਚ ਵਿਸਾਖੀ ਮੌਕੇ ‘ਸਾਈ ਕਰੀਏਸ਼ਨ’ ਵਲੋਂ ਗੁਰਿੰਦਰ ਮਕਨਾ ਅਤੇ ਸੁਵਿਧਾ ਦੁੱਗਲ ਨਿਰਦੇਸ਼ਤ ਪੰਜਾਬੀ ਨਾਟਕ ‘ਬੀਬੀ ਸਾਹਿਬਾ’ ਦਾ ਮੰਚਨ ਕੀਤਾ ਗਿਆ।ਸੁਖਜੀਤ ਸਵਾਮੀ ਲਿਖਤ ਇਸ ਨਾਟਕੇ ਵਿੱਚ ਸਮਾਜ `ਚ ਅੋਰਤ ਦੀ ਹਾਲਤ ਨੂੰ ਬਿਆਨ ਕਰਦਿਆਂ ਔਰਤਾਂ ਦੇ ਸਰੀਰਕ ਸ਼ੋਸ਼ਣ ਤੇ ਉਸ ਦੇ ਕਾਰਨਾਂ ਨੂੰ ਵੀ ਦਰਸਾਇਆ ਗਿਆ ਹੈ।
ਸੁਵਿਧਾ ਦੁੱਗਲ ਨੇ ਨਾਟਕ ਵਿੱਚ ਮਹਿਲਾ ਧਰਮ ਗੁਰੁ ਦੀ ਭੂਮਿਕਾ ਬਹੁਤ ਹੀ ਦਮਦਾਰ ਤਰੀਕੇ ਨਾਲ ਨਿਭਾਈ ਹੈ, ਜਦਕਿ ਮਕਨਾ ਅਤੇ ਡਾ. ਅਰਵਿੰਦਰ ਸਿੰਘ ਚਮਕ ਵਿਲੇਨ ਦੇ ਸਕਾਰਾਤਮਿਕ ਰੂਪ ਵਿੱਚ ਨਜ਼ਰ ਆਏ।ਮਕਨਾ ਦਾ ਕਹਿਣਾ ਹੈ ਕਿ ਨਾਟਕ ਵਿੱਚ ਸਮਾਜ ਦੇ ਠੇਕੇਦਾਰਾਂ ਨੂੰ ਵੀ ਬੇਨਕਾਬ ਕੀਤਾ ਗਿਆ ਹੈ।ਨਾਟਸ਼ਾਲਾ ਦੇ ਮੁੱਖੀ ਜਤਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਇਸ ਨਾਟਕ ਨੇ ਸਮਾਜ ਦੇ ਉਸ ਪਹਿਲੂ `ਤੇ ਚੋਟ ਕੀਤੀ ਹੈ, ਜੋ ਧਰਮ ਦੇ ਰੂਪ ਵਿੱਚ ਸਾਡੀ ਕਮਜੋਰੀ ਹੈ।