Tuesday, April 16, 2024

ਖਾਲਸਾ ਕਾਲਜ ਨੇ ਵਿਦਿਆਰਥੀਆਂ ਨੂੰ ਰੰਗਮੰਚ ਨਾਲ ਜੋੜਨ ਦੇ ਕੀਤੇ ਵਿਸ਼ੇਸ਼ ਯਤਨ

ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਪੰਜਾਬ ਦੀ ਇਤਿਹਾਸਕ ਅਤੇ ਸਿਰਮੌਰ ਵਿੱਦਿਅਕ ਸੰਸਥਾ ਹੈ। PPN1604201809ਕੋਈ ਸੰਸਥਾ ਜਿਨ੍ਹਾਂ ਪੁਰਾਣੀ ਹੁੰਦੀ ਹੈ, ਉਨ੍ਹੀ ਹੀ ਅਮੀਰ ਹੁੰਦੀ ਹੈ।ਸੱਭਿਆਚਾਰਕ ਗਤੀਵਿਧੀਆਂ ਦਾ ਮੱਕਾ ਜਾਣੀ ਜਾਂਦੀ ਇਸ ਸੰਸਥਾ ’ਚ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਯੋਗ ਅਗਵਾਈ ’ਚ ਵਿਸ਼ੇ ਨੂੰ ਲੋੜ ਅਨੁਸਾਰ ਪ੍ਰਯੋਗਸ਼ਾਲਾ ਨਾਲ ਜੋੜ ਕੇ ਪੜਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਐੱਮ. ਏ. ਪੰਜਾਬੀ ’ਚ ਪੰਜਾਬੀ ਨਾਟਕ ਅਤੇ ਰੰਗਮੰਚ ਇਕ ਅਜਿਹਾ ਵਿਸ਼ਾ ਹੈ, ਜਿਸ ਦੀਆਂ ਤਕਨੀਕੀ ਪੱਧਰ ਦੀਆਂ ਬਾਰੀਕੀਆਂ ਸਮਝਾਉਣ ਲਈ ਸਮੇਂ-ਸਮੇਂ ਵਿਦਿਆਰਥੀਆਂ ਨੂੰ ਪੰਜਾਬ ਨਾਟਸ਼ਾਲਾ ’ਚ ਖੇਡੇ ਜਾਂਦੇ ਨਾਟਕਾਂ ਨਾਲ ਜੋੜਿਆ ਜਾਂਦਾ ਹੈ।
    ਬੀਤੇ ਕੱਲ੍ਹ ਪੰਜਾਬ ਨਾਟਸ਼ਾਲਾ ਵਿਖੇ ਐੱਮ. ਏ. ਪੰਜਾਬੀ ਭਾਗ ਪਹਿਲਾਂ ਤੇ ਦੂਜਾ ਦੇ ਵਿਦਿਆਰਥੀਆਂ ਨੂੰ ਬਲਵੰਤ ਗਾਰਗੀ ਰਚਿਤ ਅਤੇ ਮੰਚਪ੍ਰੀਤ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ ਨਾਟਕ ‘ਲੋਹਾ ਕੁੱਟ’ ਦਿਖਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੂੰ ਨਾਟਕ ਦੇਖਣ ਦੇ ਨਾਲ-ਨਾਲ ਕੁਝ ਉਘੀਆਂ ਸਖਸ਼ੀਅਤਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਜਿਨ੍ਹਾਂ ’ਚ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾ. ਹਰਿਭਜਨ ਸਿੰਘ ਭਾਟੀਆ, ਨਾਟਕਕਾਰ ਜਤਿੰਦਰ ਬਰਾੜ ਅਤੇ ਪਾਕਿਸਤਾਨੀ ਵਿਦਵਾਨ ਲੇਖਕ ਅਮੀਨ ਮਲਿਕ ਸ਼ਾਮਿਲ ਸਨ। ਵਿਦਿਆਰਥੀਆਂ ਨੇ ਪੰਜਾਬੀ ਸਾਹਿਤ ਅਤੇ ਚਿੰਤਨ ਦੀਆਂ ਇਨ੍ਹਾਂ ਹਸਤੀਆਂ ਨਾਲ ਨਾਟਕ ਅਤੇ ਰੰਗਮੰਚ ਦੇ ਵਿਸ਼ੇ ’ਤੇ ਗੱਲਬਾਤ ਵੀ ਕੀਤੀ। ਪੰਜਾਬੀ ਵਿਭਾਗ ਦੀ ਪ੍ਰੋਫ਼ੈਸਰ ਡਾ. ਹਰਜੀਤ ਕੌਰ ਵੱਲੋ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ’ਚ ਵਿਦਿਆਰਥੀਆਂ ਨੇ ਬਹੁਤ ਰੁਚੀ ਵਿਖਾਈ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply