Thursday, April 18, 2024

ਕਾਰੋਬਾਰ ਦੀ ਚੜ੍ਹਦੀਕਲਾ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ

PPN1604201814ਜੰਡਿਆਲਾ ਗੁੁੁਰੂ, 16 ਅਫ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਾਬਕਾ ਨਗਰ ਪ੍ਰਧਾਨ ਅਜੀਤ ਸਿੰਘ ਮਲਹੋਤਰਾ ਕੌਂਸਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਰੋਬਾਰ ਦੀ ਚੜ੍ਹਦੀਕਲਾ ਅਤੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਲਈ ਆਪਣੇ ਨਿਵਾਸ ਵਿਖੇ ਰਖਵਾਏੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ।ਉਪਰੰਤ ਖੁੱਲ੍ਹੇ ਪੰਡਾਲ ਵਿੱਚ ਕੀਰਤਨ ਸਮਾਗਮ ਹੋਇਆ।ਬੀਬੀ ਰੁਪਿੰਦਰ ਕੌਰ, ਬੀਬੀ ਹਰਸਿਮਰਨ ਕੌਰ ਤੇ ਹੋਰ ਕੀਰਤਨੀਏ ਜਥਿਆਂ ਵਲੋਂ ਸ਼ਬਦ ਗਾਇਨ ਕੀਤੇ ਗਏ।ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਥਾ ਵਾਖਿਆਣ ਕਰਦਿਆਂ ਕਿਹਾ ਕਿ ਕਾਰੋਬਾਰ ਦੇ ਸਿਲਸਿਲੇ ਵਿਚ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨੀ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਇਸ ਤਰਾਂ ਗੁਰੂ ਸਾਹਿਬ ਹਰ ਵੇਲੇ ਅੰਗ ਸੰਗ ਸਹਾਈ ਰਹਿੰਦੇ ਹਨ।
ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਬਾਬਾ ਪਰਮਾਨੰਦ ਮੁੱਖ ਸੰਚਾਲਕ ਗੁਰਦਵਾਰਾ ਸ਼੍ਰੀ ਬਾਬਾ ਹੁੰਦਾਲ ਜੀ, ਬਾਬਾ ਗੋਪਾਲ ਗਿਰੀ ਮੰਦਿਰ ਭਦਰਕਾਲੀ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਧਾਨ ਨਗਰ ਕੌਂਸਲ, ਰਣਧੀਰ ਸਿੰਘ ਮਲਹੋਤਰਾ ਕੋਂਸਲਰ, ਕੁਲਵਿੰਦਰ ਸਿੰਘ ਕਿੰਦਾ, ਭੁਪਿੰਦਰ ਸਿੰਘ ਹੈਪੀ ਕੋਂਸਲਰ, ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ ਕਾਂਗਰਸ, ਐਸ.ਐਚ.ਓ ਹਰਸੰਦੀਪ ਸਿੰਘ, ਸਬ ਇੰਸਪੈਕਟਰ ਲਖਬੀਰ ਸਿੰਘ, ਰਾਣਾ ਜੰਡ, ਸੁਰਿੰਦਰ ਸੇਠ, ਹਰਭਜਨ ਸਿੰਘ, ਰਾਕੇਸ਼ ਕੁਮਾਰ ਸਾਬਕਾ ਕੋਂਸਲਰ, ਅੰਮ੍ਰਿਤ ਘਨਘਸ, ਹੈਪੀ ਬਰਾੜ, ਮੁਨੀਸ਼ ਕੁਮਾਰ, ਵਿਕਾਸਪਾਲ ਪਾਸੀ , ਮਨਮੋਹਨ ਸਿੰਘ ਮਲਹੋਤਰਾ, ਪਰਮਜੀਤ ਸਿੰਘ ਮਲਹੋਤਰਾ, ਡਾ. ਦੀਪਕ ਕੁਮਾਰ, ਡਾ ਹਰਜਿੰਦਰ ਸਿੰਘ, ਡਾ. ਨਿਰਮਲ ਸਿੰਘ, ਮਦਨ ਮੋਹਨ, ਬਲਰਾਮ ਸੂਰੀ ਮਨਜਿੰਦਰ ਸਿੰਘ,  ਸਰਬਜੋਤ ਮਲਹੋਤਰਾ, ਇੰਦਰ ਸਿੰਘ ਮਲਹੋਤਰਾ ਸਾਬਕਾ ਕੋਂਸਲਰ, ਪ੍ਰਤਾਪ ਸਿੰਘ, ਪਰਮਦੀਪ ਸਿੰਘ, ਚਰਨਜੀਤ ਸਿੰਘ, ਪੱਤਰਕਾਰ ਭਾਈਚਾਰਾ ਆਦਿ ਮੌਜੂਦ ਸਨ।ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply