Saturday, April 20, 2024

ਸ਼ਲੱਮ ਏਰੀਏ ਦੇ ਬੱਚਿਆਂ ਲਈ ਲਗਾਇਆ ਮੁਫ਼ਤ ਮੈਡੀਕਲ ਕੈਂਪ

PPN1704201801ਬਟਾਲਾ, 17 ਅਪ੍ਰੈਲ (ਪੰਜਾਬ ਪਸੋਟ- ਨਰਿੰਦਰ ਬਰਨਾਲ) – ਜ਼ਿਲਾ ਬਾਲ ਸੁਰਖਿਆ ਯੂਨਿਟ ਗੁਰਦਾਸਪੁਰ ਵਲੋਂ ਲਾਇਨਜ਼ ਕਲੱਬ ਬਟਾਲਾ (ਸਮਾਈਲ) ਦੇ ਸਹਿਯੋਗ ਨਾਲ ਅੱਜ ਬਟਾਲਾ ਦੇ ਸਲੱਮ ਏਰੀਏ ਖੇਤਰ ਵਿੱਚ ਝੁੱਗੀ-ਝੌਪੜੀ ਵਾਲਿਆਂ ਦੇ ਬੱਚਿਆਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।ਕੈਂਪ ਵਿੱਚ ਐਸ.ਡੀ.ਐਮ ਬਟਾਲਾ ਰੋਹਿਤ ਗੁਪਤਾ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ ਕੌਰ, ਐਸ.ਐਮ.ਓ ਬਟਾਲਾ ਡਾ. ਸੰਜੀਵ ਭੱਲਾ ਤੇ ਮੈਡੀਕਲ ਸਟਾਫ, ਲਾਇਨਜ਼ ਕਲੱਬ ਬਟਾਲਾ ਦੇ ਪ੍ਰਧਾਨ ਵੀ.ਐਮ ਗੋਇਲ, ਸੈਕਟਰੀ ਯਸ਼ਪਾਲ ਚੌਹਾਨ ਵਿਸ਼ੇਸ਼ ਤੌਰ `ਤੇ ਪਹੁੰਚੇ।
ਮੈਡੀਕਲ ਕੈਂਪ ਦੀ ਸ਼ੁਰੂਆਤ ਕਰਨ ਮੌਕੇ ਐਸ.ਡੀ.ਐਮ ਗੁਪਤਾ ਨੇ ਕਿਹਾ ਕਿ ਬਾਲ ਸੁਰੱਖਿਆ ਯੂਨਿਟ ਵੱਲੋਂ ਸਿਹਤ ਵਿਭਾਗ ਅਤੇ ਲਾਇਨਜ਼ ਕਲੱਬ ਨਾਲ ਮਿਲ ਕੇ ਗਰੀਬ ਬੱਚਿਆਂ ਲਈ ਜੋ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਹ ਬਹੁਤ ਵਧੀਆ ਉਪਰਾਲਾ ਹੈ।ਉਨਾਂ ਕਿਹਾ ਕਿ ਮਾਹਿਰ ਡਾਕਟਰਾਂ ਵੱਲੋਂ ਜਿਥੇ ਅੱਜ ਬੱਚਿਆਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ, ਉਥੇ ਉਨਾਂ ਨੂੰ ਸਾਫ਼-ਸਫ਼ਾਈ ਅਤੇ ਤੰਦਰੁਸਤ ਰਹਿਣ ਦੇ ਨੁਕਤੇ ਵੀ ਦੱਸੇ ਗਏ। ਉਨਾਂ ਕਿਹਾ ਕਿ ਲਾਇਨਜ਼ ਕਲੱਬ ਦਾ ਸਮਾਜ ਸੇਵਾ ਵਿੱਚ ਹਮੇਸ਼ਾਂ ਵਡਮੁੱਲਾ ਯੋਗਦਾਨ ਰਿਹਾ ਹੈ ਅਤੇ ਪ੍ਰਸ਼ਾਸਨ ਵਲੋਂ ਉਹ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਹਨ।
ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਇਸਤਰੀ ਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਕੈਂਪ ਜਰੀਏ ਕੋਸ਼ਿਸ਼ ਕੀਤੀ ਗਈ ਹੈ ਕਿ ਗਰੀਬ ਬੱਚਿਆਂ ਤੱਕ ਸਿਹਤ ਸੇਵਾਵਾਂ ਪੁੱਜਦੀਆਂ ਕੀਤੀਆਂ ਜਾਣ।ਉਨਾਂ ਕਿਹਾ ਕਿ ਅੱਜ ਦੇ ਕੈਂਪ ਵਿੱਚ ਬੀਕੋ ਸਲੱਮ ਏਰੀਏ ਦੇ ਸਾਰੇ ਬੱਚਿਆਂ ਦਾ ਮੈਡੀਕਲ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਵੱਲੋਂ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੀਵ ਭੱਲਾ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਮਹਿਰ ਡਾਕਟਰਾਂ ਦੀ ਟੀਮ ਵੱਲੋਂ ਬੱਚਿਆਂ ਨੂੰ ਆਇਰਨ, ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਅਤੇ ਹੋਰ ਦਵਾਈ ਦਿੱਤੀਆਂ ਗਈਆਂ ਹਨ।ਉਨਾਂ ਕਿਹਾ ਕਿ ਜਾਂਚ ਦੌਰਾਨ ਜੇ ਕਿਸੇ ਬੱਚੇ ਨੂੰ ਇਲਾਜ ਦੀ ਲੋੜ ਹੋਈ ਤਾਂ ਸਿਵਲ ਹਸਪਤਾਲ ਵਿੱਚ ਉਸ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।ਉਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹੀਨੇ ਸ਼ੁਰੂ ਹੋ ਰਹੀ ਟੀਕਾਕਰਨ ਮੁਹਿੰਮ ਵਿੱਚ ਆਪਣੇ ਬੱਚਿਆਂ ਨੂੰ ਰੁਬੇਲਾ ਅਤੇ ਖਸਰੇ ਦੇ ਟੀਕੇ ਵੀ ਜਰੂਰ ਲਗਾਉਣ।
ਲਾਇਨਸ ਕਲੱਬ ਦੇ ਪ੍ਰਧਾਨ ਸ੍ਰੀ ਵੀ.ਐਮ. ਗੋਇਲ ਨੇ ਕਿਹਾ ਕਿ ਉਨਾਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਲਿਨਸ ਕਲੱਬ ਵੱਲੋਂ ਬਟਾਲਾ ਦੇ ਸਿਵਲ ਹਸਪਤਾਲ ਨੂੰ ਦਾਨ ਕੀਤੀ ਮੈਡੀਕਲ ਵੈਨ ਲੋਕਾਂ ਕੋਲ ਜਾ ਕੇ ਉਨਾਂ ਨੂੰ ਸਿਹਤ ਸੇਵਾਵਾਂ ਦੇ ਰਹੀ ਹੈ।ਉਨਾਂ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਲੋਕ ਭਲਾਈ ਕੰੰਮਾਂ ਵਿੱਚ ਵੱਧ-ਚੜ ਕੇ ਸਾਥ ਦਿੱਤਾ ਜਾਵੇਗਾ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply