Friday, March 29, 2024

ਹਾਈਕੋਰਟ ਜਾਣਗੇ ਸ਼੍ਰੋਮਣੀ ਕਮੇਟੀ ਤੋਂ ਫਾਰਗ ਕੀਤੇ ਮੁਲਾਜ਼ਮ

PPN1704201807ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼੍ਰੋਮਣੀ ਕਮੇਟੀ ਵਲੋਂ ਫਾਰਗ ਕੀਤੇ ਕੁੱਝ ਮੁਲਾਜਮਾਂ ਦੀ ਹੋਈ ਮੀਟਿੰਗ ਵਿੱਚ ਨੌਕਰੀ ਬਹਾਲੀ ਲਈ ਹੁਣ ਸ਼੍ਰੋਮਣੀ ਕਮੇਟੀ ਨਾਲ ਕਾਨੂੰਨੀ ਲੜਾਈ ਲੜਣ ਦਾ ਫੈਸਲਾ ਕੀਤਾ ਗਿਆ ਹੈ।ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਨਿਊ ਫਲਾਵਰਜ਼ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਧਿਆਨ ’ਚ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਭੁੱਖ ਹੜਤਾਲ ਤੇ ਰੋਸ ਪ੍ਰਦਰਸ਼ਨ ਦੇ ਉਲੀਕੇ ਗਏ ਪ੍ਰੋਗਰਾਮ ਨੂੰ ਰੱਦ ਕਰਕੇ ਸ਼੍ਰੋਮਣੀ ਕਮੇਟੀ ਤੋਂ ਫਾਰਗ ਕੀਤੇ ਮੁਲਾਜਮਾਂ ਨੇ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਨੌਕਰੀ ਬਹਾਲੀ ਲਈ ਕਨੂਮਨੀ ਲਵਾਈ ਲੜਣ ਦਾ ਫੈਸਲਾ ਲਿਆ ਹੈ।ਹਰਪਾਲ ਸਿੰਘ ਨੇ ਕਿਹਾ ਕਿ ਮੁਲਾਜਮਾਂ ਦੇ ਮੂੰਹ ’ਚੋਂ ਬੁਰਕੀ ਖੋਹਣ ਵੇਲੇ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਦਾ ਖਿਆਲ ਨਹੀਂ ਕੀਤਾ। ਉਨਾਂ ਕਿਹਾ ਕਿ ਨਿਯਮਾਂ ਨੂੰ ਛਿੱਕੇ ਟੰਗਦਿਆਂ ਹੁਣ ਤੱਕ ਸ੍ਰੋਮਣੀ ਕਮੇਟੀ ਨੇ ਕਿਹੜੇ-ਕਿਹੜੇ ਕਾਰੇ ਕੀਤੇ ਹਨ, ਉਨ੍ਹਾਂ ਦੇ ਸਭ ਕਾਲੇ ਚਿੱਠੇ ਮਾਣਯੋਗ ਹਾਈਕੋਰਟ ’ਚ ਖੋਲਾਂਗੇ।ਉਨਾਂ ਕਿਹਾ ਕਿ ਜੇਕਰ ਕੋਈ ਭਰਤੀ ਨਿਯਮਾਂ ਦੇ ਉਲਟ ਹੋਈ ਸੀ, ਤਾਂ ਉਸ ਨੂੰ ਕਿਸੇ ਤਰ੍ਹਾਂ ਦਰੁੱਸਤ ਵੀ ਕੀਤਾ ਜਾ ਸਦਕਾ ਸੀ।ਪਰ ਆਰਜ਼ੀ ਤੌਰ ’ਤੇ ਰੱਖੇ ਹੋਏ ਮੁਲਾਜਮ ਤਾਂ ਕਿਸੇ ਵੀ ਪੱਖੋਂ ਨਿਯਮਾਂ ਦਾ ਉਲਟ ਨਹੀਂ ਸਨ ਉਨ੍ਹਾਂ ਨੂੰ ਨੋਕਰੀ ਤੋਂ ਕਿਓਂ ਕੱਢਿਆ ਗਿਆ, ਜਿਸ ਦਾ ਜਵਾਬ ਜਰੂਰ ਲ਼ਿਆ ਜਾਵੇਗਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply