Friday, March 29, 2024

ਵਿਸਾਖੀ ਦੇ ਤਿਓਹਾਰ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਆਰਟ ਗੈਲਰੀ ਵਿਖੇ ਮਨਾਏ ਗਏ PPN1704201811ਵਿਸਾਖੀ ਦੇ ਮੇਲੇ ਦੌਰਾਨ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਚੰਡੀਗੜ ਸੰਗੀਤ ਅਕੈਡਮੀ ਦੇ ਸੈਕਟਰੀ ਬਲਕਾਰ ਸਿੱਧੂ ਬਤੌਰ ਮੁੱਖ ਮਹਿਮਾਨ ਪਹੁੰਚੇ ਅਤੇ ਪੰਜਾਬ ਦੀ ਕੋਇਲ ਗੁਰਮੀਤ ਬਾਵਾ ਤੇ ਪੰਜਾਬੀ ਪ੍ਰਵਾਸੀ ਸਹਿਤਕਾਰਾ ਅਮਰਜੀਤ ਕੌਰ ਨੇ ਵਿਸ਼ੇਸ਼ ਮਹਿਮਨਾ ਵਜੋਂ ਸ਼ਮੂਲੀਅਤ ਕੀਤੀ।ਆਏ ਮਹਿਮਾਨਾਂ ਨੂੰ ਚੇਅਰਮੈਨ ਆਰਟ ਗੈਲਰੀ ਰਜਿੰਦਰ ਮੋਹਨ ਸਿੰਘ ਛੀਨਾ ਨੇ ਜੀ ਆਇਆਂ ਕਿਹਾ।
ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਤੇ ਜਨਰਲ ਸਕੱਤਰ ਡਾ. ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਹਮੇਸ਼ਾਂ ਆਰਟ ਦੇ ਹਰੇਕ ਪੱਖ ਨੂੰ ਲੋਕਾਂ ਦੇ ਰੂਬਰੂ ਕਰਵਾ ਰਹੀ ਹੈ, ਭਾਵੇ ਉਹ ਵੀਜ਼ਿਉਲ ਆਰਟ ਹੈ ਜਾਂ ਪਰਫੋਮਿੰਗ ਆਰਟ।ਇਸੇ ਕੜੀ ਤਹਿਤ ਹੀ ਵਿਸਾਖੀ ਮੇਲੇ `ਤੇ ਬਲਜੀਤ ਕੌਰ ਅਤੇ ਉਸ ਦੇ ਸਾਥੀਆਂ ਵਲੋਂ ਪੰਜਾਬੀ ਵਿਰਸੇ `ਤੇ ਅਧਾਰਿਤ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ, ਜਿਸ ਦੇ ਕਨਵੀਨਰ ਸ਼੍ਰੀਮਤੀ ਹਰਬਿੰਦਰ ਕੌਰ ਸਨ।ਇਸ ਪ੍ਰੋਗ੍ਰਾਮ ਦੌਰਾਨ ਲੋਕ ਗੀਤ, ਸੰਗੀਤ, ਭੰਗੜਾ, ਗਿੱਧਾ ਤੇ ਹੋਰ ਵੰਨਗੀਆਂ ਦੀ ਦਰਸ਼ਕਾਂ ਨੇ ਤਾਰੀਫ ਕੀਤੀ।ਇਸ ਮੌਕੇ ਡਾ. ਪਰਮਿੰਦਰ ਸਿੰਘ ਗਰੋਵਰ, ਨਰਿਦੰਰਜੀਤ ਸਿੰਘ, ਕਵਲ ਸਹਿਗਲ, ਅਤੁਲ ਮੇਹਰਾ, ਸੁਖਪਾਲ ਸਿੰਘ, ਮੇਜਰ ਮਨਮੋਹਨ ਸਿੰਘ ਵੇਰਕਾ, ਪੁਸ਼ਪਿੰਦਰ ਸਿੰਘ ਗਰੋਵਰ, ਡਾ. ਗੋਪਾਲ ਕਰੋੜੀਵਾਲ, ਸ਼ੀ੍ਰਮਤੀ ਇੰਦੂ ਸੁਧਿਰ, ਸ਼ੀ੍ਰਮਤੀ ਗੁਰਪੀ੍ਰਤ ਕੋਰ, ਆਦਿ ਵੀ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply