Tuesday, April 16, 2024

ਆਈ.ਐਸ.ਓ. ਤੇ ਫੈਡਰੇਸ਼ਨ ਨੇ ਸਾੜਿਆ ਮੋਹਨ ਭਾਗਵਤ ਦਾ ਪੁਤਲਾ

ਆਰ.ਐਸ.ਐਸ. ਮੁੱਖੀ ਮੰਗੇ ਸਿੱਖ ਕੌਮ ਤੋਂ ਮੁਆਫੀ -ਪੀਰ ਮੁਹੰਮਦ / ਕੰਵਰਬੀਰ ਸਿੰਘ

PPN08081411

ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀਂ ਆਰ.ਐਸ.ਐਸ. ਮੁੱਖੀ ਮੋਹਨ ਭਾਗਵਤ ਵੱਲੋਂ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੇ ਹੋਏ ਕੀਤੀ ਬਿਆਨਬਾਜੀ ਤੋਂ ਸਿੱਖ ਕੌਮ ਦਾ ਗੁੱਸਾ ਵਧਦਾ ਜਾ ਰਿਹਾ ਹੈ। ਇਸ ਮੱਦੇਨਜ਼ਰ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਾਂਝਾ ਰੋਸ ਤੇ ਪੁਤਲਾ ਫੂਕ ਪ੍ਰਦਰਸ਼ਨ ਕੰਵਰਬੀਰ ਸਿੰਘ (ਅੰਮ੍ਰਿਤਸਰ) ਪ੍ਰਧਾਨ ਆਈ.ਐਸ.ਓ. ਅੰਮ੍ਰਿਤਸਰ ਵੱਲੋਂ ਰੱਖਿਆ ਗਿਆ, ਜਿਸ ਦੀ ਅਗਵਾਈ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੀਤੀ। ਇਸ ਮੌਕੇ ਸਥਾਨਕ ਹਾਲ ਗੇਟ ਵਿਖੇ ਆਰ.ਐਸ.ਐਸ. ਮੁੱਖੀ ਮੋਹਨ ਭਾਗਵਤ ਖਿਲਾਫ ਜੋਰਦਾਰ ਪ੍ਰਦਰਸ਼ਨ ਕਰਦਿਆਂ ਪੁਤਲਾ ਫੂਕਿਆ ਗਿਆ। ਇਸ ਉਪਰੰਤ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਉਹ ਮੋਹਨ ਭਾਗਵਤ ਵੱਲੋਂ ਕਹੇ ਗਏ ਸ਼ਬਦਾਂ ਦੀ ਸਖਤ ਨਿੰਦਾ ਕਰਦੇ ਹਨ, ਕਿਉਂਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਉਹ ਹਿੰਦੂ ਧਰਮ ਦਾ ਹਿੱਸਾ ਨਹੀਂ ਹਨ। ਇਸ ਲਈ ਅਜਿਹੇ ਲੋਕਾਂ ਨੂੰ ਆਪਣੀ ਘਟੀਆ ਸ਼ਬਦਾਵਲੀ ਵਰਤਣ ਤੋਂ ਪਹਿਲਾਂ ਸਿੱਖ ਇਤਿਹਾਸ ਨੂੰ ਪੜ੍ਹਣਾ ਚਾਹੀਦਾ ਹੈ। ਪੀਰ ਮੁਹੰਮਦ, ਕੰਵਰਬੀਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਸਿੱਖ ਕੌਮ ਦੀ ਵੱਖਰੀ ਸੋਚ ਤੇ ਸਿਧਾਂਤ ਹਨ। ਨਾਮ ਜਪੋ, ਕਿਰਤ ਕਰੋ, ਵੰਡ ਛਕੋ ਜਿਹੜੇ ਸਾਡੇ ਦਸ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਗਏ ਹਨ ਅਤੇ ਸਿੱਖ ਧਰਮ ਦੀ ਵਿਲੱਖਣਤਾ ਇਸਦੀਆਂ ਸ਼ਹੀਦੀਆਂ ਤੋਂ ਜਾਣੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਸਿੱਖ ਧਰਮ ਨਾਲ ਖਿਲਵਾੜ ਕਰਨਾ ਬੰਦ ਕਰੇ ਅਤੇ ਜਿਹੜੀ ਘਟੀਆ ਸ਼ਬਦਾਵਲੀ ਸਿੱਖਾਂ ਨੂੰ ਹਿੰਦੂਆਂ ਨਾਲ ਜੋੜ ਕਿ ਮੋਹਨ ਭਾਗਵਤ ਵੱਲੋਂ ਸਿੱਖਾਂ ਦੇ ਖਿਲਾਫ ਕੀਤੀ ਗਈ ਹੈ। ਉਸਦੀ ਉਹ ਤੁਰੰਤ ਮੁਆਫੀ ਮੰਗੇ ਅਤੇ ਭਵਿੱਖ ਵਿੱਚ ਅਗਰ ਆਰ.ਐਸ.ਐਸ. ਵੱਲੋਂ ਅਜਿਹੀ ਸ਼ਬਦਾਵਲੀ ਵਰਤੀ ਗਈ ਤਾਂ ਸਿੱਖ ਕੌਮ ਇਸਦਾ ਹੋਰ ਸਖਤ ਜਵਾਬ ਦੇਵੇਗੀ।
ਇਸ ਮੌਕੇ ਸ਼ਹਿਰੀ ਸੀਨੀ: ਮੀਤ ਪ੍ਰਧਾਨ (ਆਈ.ਐਸ.ਓ) ਗੁਰਮਨਜੀਤ ਸਿੰਘ ਅੰਮ੍ਰਿਤਸਰ, ਗੁਰਿੰਦਰ ਸਿੰਘ, ਕੁਲਜੀਤ ਸਿੰਘ, ਬਾਬਾ ਗੁਰਚਰਨ ਸਿੰਘ, ਪ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਅਮਨਦੀਪ ਸਿੰਘ, ਜਗਜੀਤ ਸਿੰਘ ਜੱਗੀ, ਪਰਮਜੀਤ ਸਿੰਘ ਬਿੱਟੂ, ਸਰਬਜੀਤ ਸਿੰਘ, ਰਣਜੀਤ ਸਿੰਘ, ਬਿਕਰਮ ਸਿੰਘ, ਜਸਵੰਤ ਸਿੰਘ, ਬਲਦੇਵ ਸਿੰਘ, ਮਨਦੀਪ ਸਿੰਘ, ਚਰਨਜੀਤ ਸਿੰਘ, ਰਾਜਵਿੰਦਰ ਸਿੰਘ, ਹਨੀ ਸਿੰਘ, ਜਸਵਿੰਦਰ ਸਿੰਘ, ਵਿੱਕੀ, ਮਿੰਟੂ ਘਨੂੰਪੁਰ, ਬਲਵਿੰਦਰ ਸਿੰਘ ਛੇਹਰਟਾ ਸਮੇਤ ਅਨੇਕਾ ਨੌਜਵਾਨ ਹਾਜ਼ਰ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply