Thursday, March 28, 2024

ਦਿਲਬੀਰ ਫਾਊਂਡੇਸ਼ਨ ਵੱਲੋਂ ਮਨਭਾਵਨੀ ਸੂਫੀ ਬੈਠਕ ਆਯੋਜਿਤ

PPN08081412

ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ)- ਬੀਤੀ ਦੇਰ ਰਾਤ ਦਿਲਬੀਰ ਫਾਊਂਡੇਸਨ ਵੱਲੋਂ ਇੱਕ ਸੂਫੀ ਬੈਠਕ ਆਯੋਜਿਤ ਕੀਤੀ ਗਈ। ਇਸ ਬੈਠਕ ਦਾ ਮੰਤਵ ਲੋਕਾਂ ਵਿੱਚ ਆਪਣੀ ਸੂਫੀ ਮੋਸੀਕੀ ਦੇ ਅਮੀਰ ਵਿਰਸੇ ਬਾਰੇ ਜਾਗਰੂਕ ਕਰਨਾ ਅਤੇ ਸੂਫੀ ਪਰੰਪਰਾਵਾਂ ਨੂੰ ਮੁੜ ਜਿਉਂਦਾ ਕਰਨਾ ਸੀ। ਇਸ ਬੈਠਕ ਵਿੱਚ ਅਧਿਆਪਕ, ਵਿਦਿਆਰਥੀ, ਵਪਾਰਿਕ ਜੱਥੇਬੰਦੀਆਂ ਦੇ ਮੁਖੀ ਅਤੇ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਮੌਜੂਦ ਸਨ। ਇਸ ਸ਼ਾਮ ਦਾ ਆਗਾਜ ਹਰਲੀਨ ਕੋਰ ਵੱਲੋਂ ਸੂਫੀ ਗਾਇਨ ਅਤੇ ਜਸਮਨ ਰਾਠੋੜ (ਇੱਕ ਨੌਜਵਾਨ ਉੱਭਰਦਾ ਕਲਾਕਾਰ) ਵੱਲੋਂ ਕੀਤਾ ਗਿਆ। ਦਵਿੰਦਰ ਪਾਲ ਸਿੰਘ ਜਿਸਨੇ ਇੰਡੀਅਨ ਆਈਡਲ ਦੇ ਵਿੱਚ ਵੱਡਾ ਨਾਮਨਾ ਪਾਇਆ ਨੇ ਇਸ ਬੈਠਕ ਦੇ ਵਿੱਚ ਚਾਰ ਚੰਦ ਲਗਾਏ। ਰੂਹਾਨੀਅਤ ਅਤੇ ਮੌਸੀਕੀ ਦੀ ਇਸ ਸ਼ਾਮ ਦੇ ਵਿੱਚ ਦਵਿੰਦਰ ਦੇ ਨਾਲ ਤੰਤੀ ਸਾਜ ਤਾਊਸ ਦੇ ਮਾਹਿਰ ਸ਼੍ਰੀ ਪਾਲ ਸਿੰਘ ਅਤੇ ਤਬਲੇ ਦੇ ਕਲਾਕਾਰ ਅਨਿਕਬਾਰ ਸਿੰਘ ਸਨ। ਬੈਠਕ ਵਿੱਚ ਬੈਠੀ ਸੰਗਤ ਨੂੰ ਪ੍ਰੋ. ਸ਼ਰਬਜੋਤ ਬਹਿਲ ਨੇ ਸੂਫੀ ਵਿਰਸੇ ਤੋਂ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਸੂਫੀ ਪਰੰਪਰਾ ਦਾ ਆਗਾਜ ੯ਵੀਂ ਸਦੀ ਦੇ ਵਿੱਚ ਤਜੱਵੁਫ ਤੋਂ ਹੋਇਆ। ਮੁਰਸ਼ੱਦ ਤੇ ਮੁਰੀਦ ਦਾ ਪਵਿੱਤਰ ਰਿਸ਼ਤਾ ਤੇ ਮੁਰੀਦ ਦਾ ਮੁਰਸ਼ੱਦ ਪ੍ਰਤੀ ਪੂਰਨ ਸਮਰਪਨ ਰੱਬ ਨੂੰ ਪਾÀਣ ਦਾ ਰਸਤਾ ਗਿਣਿਆ ਜਾਂਦਾ ਹੈ। ਇਸ ਵਿਰਸੇ ਵਿੱਚ ਮੰਜਿਲ ਨੂੰ ਪਾਉਣ ਲਈ ਸੰਗੀਤ, ਨਾਚ ਅਤੇ ਕਵਿਤਾ ਇੱਕ ਵੱਡਾ ਹਿੱਸਾ ਹੈ।ਭਾਰਤ ਦੇ ਵਿੱਚ ਬਾਬਾ ਫਰੀਦ ਦੀ ਸੂਫੀ ਕਵਿਤਾਵਾਂ ਨੇ ਸੂਫੀ ਪਰੰਪਰਾ ਦਾ ਮੁੱਢ ਬੱਝਿਆ। ਉਹਨਾਂ ਨੇ ਸਾਰਿਆਂ ਨੂੰ ਸੂਫੀ ਮੋਸੀਕੀ ਦੇ ਆਗਾਜ ਅਤੇ ਏਸ਼ੀਆ ਦੇ ਵਿੱਚ ਇਸਦੇ ਵਿਸਥਾਰ ਬਾਰੇ ਵੀ ਦੱਸਿਆ।
ਦਿਲਬੀਰ ਫਾਊਂਡੇਸ਼ਨ ਦੇ ਮੁਖੀ ਗੁਨਬੀਰ ਸਿੰਘ ਨੇ ਬੈਠੀ ਸੰਗਤ ਨੂੰ ਦੱਸਿਆ ਕਿ ਇਸ ਫਾਊਂਡੇਸ਼ਨ ਦਾ ਇੱਕ ਮੁੱਖ ਟੀਚਾ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਇਸ ਫਾਊਂਡੇਸ਼ਨ ਦੀ ਕੋਸ਼ਿਸ਼ ਹੈ ਕਿ ਮੋਸੀਕੀ ਦੇ ਮਾਹਿਰਾਂ ਨੂੰ ਆਮ ਜਨਤਾ ਨਾਲ ਜੋੜਿਆ ਜਾਵੇ, ਨਵੇਂ ਉੱਭਰਦੇ ਕਲਾਕਾਰਾਂ ਨੂੰ ਮੋਕਾ ਦਿੱਤਾ ਜਾਵੇ, ਵਿਰਸੇ ਦੀ ਸਾੰਭ-ਸੰਭਾਲ ਵਿੱਚ ਯੋਗਦਾਨ ਪਾਇਆ ਜਾਵੇ।ਇਹਨਾਂ ਬੈਠਕਾਂ ਤੋਂ ਇਲਾਵਾ ਇਹ ਫਾਊਂਡੇਸ਼ਨ ਵਾਤਾਵਰਨ ਦੀ ਸੰਭਾਲ, ਸਿੱਖਿਆ ਦਾ ਵਿਸਥਾਰ, ਸਾਮਾਜਿਕ ਭਲਾਈ ਦੇ ਕੰਮ ਵੀ ਕਰਦੀ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply