Saturday, April 20, 2024

ਪ੍ਰਧਾਨ ਮੰਤਰੀ ਨੇ ਸਟਾਕਹੋਮ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ

ਦਿੱਲੀ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਟਾਕਹੋਮ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ।ਉਨ੍ਹਾਂ ਨੇ modi-pmਸਵੀਡਨ ਸਰਕਾਰ, ਖਾਸ ਤੌਰ ਤੇ ਉੱਥੋਂ ਦੇ ਰਾਜਾ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਸ਼੍ਰੀ ਸਟੀਫਨ ਲਵੈਨ, ਜੋ ਕਿ ਸਮਾਰੋਹ ਵਿੱਚ ਮੌਜੂਦ ਸਨ, ਦਾ ਸਵੀਡਨ ਵਿੱਚ ਉਨ੍ਹਾਂ ਦਾ ਨਿੱਘਾ ਸਵਾਗਤ ਕਰਨ ਲਈ ਧੰਨਵਾਦ ਕੀਤਾ।
     ਉਨ੍ਹਾਂ ਕਿਹਾ ਕਿ ਅੱਜ ਭਾਰਤ ਇੱਕ ਵੱਡੀ ਤਬਦੀਲੀ ਵਿੱਚੋਂ ਲੰਘ ਰਿਹਾ ਹੈ।ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਦੀ ਚੋਣ `ਸਬਕਾ ਸਾਥ ਸਬਕਾ ਵਿਕਾਸ` ਦੇ ਮੁੱਦੇ ਉੱਤੇ ਹੋਈ ਸੀ।ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਇੱਕ ਵਿਕਸਿਤ ਅਤੇ ਸੰਗਠਿਤ ਭਾਰਤ ਲਈ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ 2022 ਤੱਕ ਇਕ ਨਵਾਂ ਭਾਰਤ ਕਾਇਮ ਕਰਨ ਦੇ ਯਤਨ ਹੋ ਰਹੇ ਹਨ।
     ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਪਹਿਲਕਦਮੀਆਂ, ਜਿਵੇਂ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਰਾਹੀਂ ਇਹ ਯਤਨ ਹੋ ਰਹੇ ਹਨ ਕਿ ਭਾਰਤ ਇੱਕ ਵਾਰੀ ਫਿਰ ਵਿਸ਼ਵ ਸੋਚਵਾਨ ਆਗੂ ਵਾਂਗ ਉਭਰੇ। ਉਨ੍ਹਾਂ ਕਿਹਾ ਕਿ ਦੁਨੀਆ ਭਾਰਤ ਵੱਲ ਪੂਰੇ ਭਰੋਸੇ ਨਾਲ ਦੇਖ ਰਹੀ ਹੈ।ਇਸ ਸੰਦਰਭ ਵਿੱਚ ਉਨ੍ਹਾਂ ਮਾਨਵੀ ਸਹਾਇਤਾ ਅਤੇ ਬਚਾਅ ਕਾਰਜਾਂ, ਕੌਮਾਂਤਰੀ ਸੂਰਜੀ ਗਠਜੋੜ ਅਤੇ ਐੱਮਟੀਸੀਆਰ, ਵਾਸੇਨਾਰ ਪ੍ਰਬੰਧਾਂ ਅਤੇ ਆਸਟ੍ਰੇਲੀਆ ਗਰੁੱਪ ਦੀ ਮੈਂਬਰਸ਼ਿਪ ਦਾ ਜ਼ਿਕਰ ਕੀਤਾ।ਉਨ੍ਹਾਂ ਕਿਹਾ ਕਿ ਦੁਨੀਆ ਭਾਰਤ ਦੀ ਟੈਕਨੋਲੋਜੀਕਲ ਸਮਰੱਥਾ ਅਤੇ ਉਸ ਦੇ ਪੁਲਾੜ੍ਹ ਪ੍ਰੋਗਰਾਮ ਨੂੰ ਮਾਨਤਾ ਦੇ ਰਹੀ ਹੈ।
     ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਢਾਂਚੇ ਕਰਕੇ ਸ਼ਹਿਰੀਆਂ ਅਤੇ ਸਰਕਾਰ ਦਰਮਿਆਨ ਸਬੰਧਾਂ ਦੇ ਢਾਂਚੇ ਵਿੱਚ ਤਬਦੀਲੀ ਆ ਰਹੀ ਹੈ।ਟੈਕਨੋਲੋਜੀ ਨਾਲ ਜਵਾਬਦੇਹੀ ਅਤੇ ਪਾਰਦਰਸ਼ਤਾ ਵਧ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਤੱਕ ਪਹੁੰਚ ਹੁਣ ਕੋਈ ਵਿਸ਼ੇਸ਼ ਗੁਣ ਨਹੀਂ ਗਿਣਿਆ ਜਾਂਦਾ ਸਗੋਂ ਇਹ ਰੁਝਾਨ ਬਣ ਗਿਆ ਹੈ।ਇਸ ਸੰਦਰਭ ਵਿੱਚ ਉਨ੍ਹਾਂ ਫਾਈਲਾਂ ਦੇ ਤੇਜ਼ੀ ਨਾਲ ਨਿਪਟਾਰੇ, ਈਜ਼ ਆਵ੍ ਡੁਇੰਗ ਬਿਜ਼ਨਸ, ਜੀ.ਐਸ.ਟੀ, ਸਿੱਧੇ ਲਾਭ ਤਬਾਦਲੇ ਅਤੇ ਉਜਵਲਾ ਯੋਜਨਾ ਰਾਹੀਂ ਕੁਕਿੰਗ ਗੈਸ ਤੱਕ ਪਹੁੰਚ ਦਾ ਜ਼ਿਕਰ ਕੀਤਾ।
     ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਦਰਾ ਸਕੀਮ ਰਾਹੀਂ ਉੱਦਮੀਆਂ ਲਈ ਨਵੇਂ ਮੌਕੇ ਸਾਹਮਣੇ ਆਏ ਹਨ।ਉਨ੍ਹਾਂ ਕਿਹਾ ਕਿ ਮੁਦਰਾ ਸਕੀਮ ਅਧੀਨ ਹੁਣ ਤੱਕ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ 74% ਔਰਤਾਂ ਹਨ। ਉਨ੍ਹਾਂ ਅਟਲ ਇਨੋਵੇਸ਼ਨ ਮਿਸ਼ਨ, ਸਕਿੱਲ ਇੰਡੀਆ ਅਤੇ ਸਟਾਰਟ ਅੱਪ ਇੰਡੀਆ ਦਾ ਵੀ ਜ਼ਿਕਰ ਕੀਤਾ।
     ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਖੋਜਾਂ ਵਿੱਚ ਤੇਜ਼ੀ ਲਿਆਉਣ ਲਈ ਕੌਮਾਂਤਰੀ ਭਾਈਵਾਲੀ ਕਾਇਮ ਕਰ ਰਿਹਾ ਹੈ। ਇਸ ਸੰਦਰਭ ਵਿਚ ਉਨ੍ਹਾਂ ਸਵੀਡਨ ਨਾਲ ਖੋਜ ਭਾਈਵਾਲੀ ਅਤੇ ਇਜ਼ਰਾਈਲ ਨਾਲ ਵੀ ਅਜਿਹੀ ਹੀ ਪਹਿਲਕਦਮੀ ਦਾ ਜ਼ਿਕਰ ਕੀਤਾ।ਉਨ੍ਹਾਂ ਕਿਹਾ ਕਿ ਸਰਕਾਰ ਈਜ਼ ਆਵ੍ ਲਿਵਿੰਗ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਆਯੁਸ਼ਮਾਨ ਭਾਰਤ ਦਾ ਜ਼ਿਕਰ ਕੀਤਾ ਅਤੇ ਇਸ ਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਸਿਹਤ ਸੰਭਾਲ ਸਕੀਮ ਕਰਾਰ ਦਿੱਤਾ।
     ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਦਮ ਭਾਰਤ ਵਿੱਚ ਤਬਦੀਲੀ ਦਾ ਸੰਕੇਤ ਕਰਦੇ ਹਨ।ਇਸ ਦਿਸ਼ਾ ਵਿੱਚ ਸਵੀਡਨ ਅਤੇ ਹੋਰ ਨੋਰਡਿਕ ਦੇਸ਼ਾਂ ਨਾਲ ਭਾਈਵਾਲੀ ਬਹੁਤ ਅਹਿਮ ਹੈ।
     ਪ੍ਰਧਾਨ ਮੰਤਰੀ ਨੇ ਇਕੱਠੇ ਹੋਏ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਭਾਰਤ ਨਾਲ ਸੰਪਰਕ ਨੂੰ ਸਿਰਫ ਭਾਵੁਕਤਾ ਤੱਕ ਹੀ ਸੀਮਤ ਨਾ ਰੱਖਣ। ਨਵਾਂ ਉੱਭਰ ਰਿਹਾ ਭਾਰਤ ਉਨ੍ਹਾਂ ਨੂੰ ਖੋਜ, ਵਪਾਰ ਅਤੇ ਨਿਵੇਸ਼ ਵਿੱਚ ਵੀ ਮੌਕੇ ਪ੍ਰਦਾਨ ਕਰੇਗਾ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply