Friday, April 19, 2024

ਖਾਲਸਾ ਕਾਲਜ ਵਿਖੇ ਤੀਆਂ ਦੇ ਤਿਉਹਾਰ ‘ਤੇ ਲੱਗਿਆ ‘ਮੇਲਾ’

ਪੁਰਾਤਨ ਵਿਰਸੇ ਤੇ ਸੱਭਿਅਤਾ ਨਾਲ ਰੂਬਰੂ ਹੋਈ ਨੌਜਵਾਨ ਪੀੜ੍ਹੀ : ਪ੍ਰਿੰ: ਡਾ. ਮਹਿਲ

PPN08081413

PPN08081414

ਅੰਮ੍ਰਿਤਸਰ,  8 ਅਗਸਤ (ਪ੍ਰੀਤਮ ਸਿੰਘ)-ਇਤਿਹਾਸਕ ਖਾਲਸਾ ਕਾਲਜ ਵਿਖੇ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਦੀ ਖ਼ੁਸ਼ਬੂ ਨੂੰ ਬਿਖੇਰਦਿਆ ਤੇ ਉਨ੍ਹਾਂ ਸੁਨਿਹਰੀ ਪਲਾਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਂਦਿਆ ਪਹਿਲੀ ਵਾਰ ਕਾਲਜ ਦੇ ਖੁੱਲ੍ਹੇ ਮੈਦਾਨ ‘ਚ ਤੀਆਂ ਦੇ ਤਿਉਹਾਰ ‘ਤੇ ‘ਮੇਲਾ’ ਲਗਾਇਆ ਗਿਆ। ਜਿਸ ਦਾ ਆਨੰਦ ਮਾਣਦਾ ਹੋਇਆ ਸਮੂੰਹ ਕਾਲਜ ਆਪਣੇ ਵਿਰਸੇ ਨਾਲ ਦੀਆਂ ਮਿੱਠੀਆਂ ਯਾਦਾਂ ਦੇ ਖਿਆਲਾਂ ‘ਚ ਝੂਮਦਾ ਹੋਇਆ ਨਜ਼ਰੀ ਆਇਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਲਗਾਏ ਗਏ ਸਾਉਣ ਦੇ ਮੇਲਾ ‘ਚ ਕਾਲਜ ਦੀਆਂ ਵਿਦਿਆਰਥਣਾਂ ਨੇ ਖਿੜਖਿੜਾਉਂਦੇ ਚਿਹਰਿਆਂ ਨਾਲ ਪੀਂਘਾਂ ਝੂਟਣ, ਇਕ ਦੂਜੇ ‘ਤੇ ਹਾਸਰਸ ਵਿਅੰਗ ਕੱਸਣ, ਝਰਖਾ ਕੱਤਣ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਪੰਜਾਬੀ ਗਾਇਕੀ, ਗਿੱਧਾ-ਬੋਲੀਆਂ, ਡਾਂਸ ਆਦਿ ਨਾਲ ਮਾਹੌਲ ਨੂੰ ਦਿਲਕਸ਼ ਬਣਾ ਦਿੱਤਾ।  ਡਾ. ਮਹਿਲ ਸਿੰਘ ਨੇ ਕਿਹਾ ਕਿ ਵੱਧਦੀ ਮਹਿੰਗਾਈ ਤੇ ਆਧੁਨਿਕ ਯੁੱਗ ਦੀ ਰਫ਼ਤਾਰ ਨੇ ਇਨ੍ਹਾਂ ਮੇਲਿਆਂ ਨੂੰ ਆਲੋਪ ਕਰਕੇ ਰੱਖ ਦਿੱਤਾ ਹੈ, ਜਿਸ ਨਾਲ ਅੱਜ ਦੀ ਪੀੜ੍ਹੀ ਸਾਡੇ ਰੀਤੀ-ਰਿਵਾਜਾਂ ਤੇ ਸੱਭਿਅਤਾ ਤੋਂ ਅਨਜਾਨ ਹੈ, ਜੋ ਕਿ ਸਾਡੇ ਪੰਜਾਬੀ ਵਿਰਸੇ ਦੇ ਖ਼ਤਮ ਹੋਣ ਦੇ ਸੰਕੇਤ ਹਨ। ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਨਾਲ ਜੋੜਣ ਰੱਖਣ ਲਈ ਸਮੇਂ-ਸਮੇਂ ‘ਤੇ ਅਜਿਹੇ ਤਿਉਹਾਰ ਤੇ ਮੇਲੇ ਜਰੂਰ ਮਨਾਉਣੇ ਚਾਹੀਦੇ ਹਨ, ਜਿਸ ਨਾਲ ਇਨਸਾਨ ਆਪਣੀ ਚਿੰਤਾ ਭਰੀ ਜ਼ਿੰਦਗੀ ਤੋਂ ਨਿਜਾਤ ਪਾਉਂਦਾ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨਾ ਵੱਖਰੀ ਪਛਾਣ ਰੱਖਦਾ ਹੈ। ਇਸ ਤਿਓਹਾਰ ‘ਤੇ ਮੁਟਿਆਰਾਂ ਆਪਣੇ ਦਿਲ ਦੇ ਚਾਅ ਤੇ ਉਮੰਗਾਂ ਨੂੰ ਉਜਾਗਰ ਕਰਦੀਆਂ ਹਨ ਅਤੇ ਇਕੱਠੀਆਂ ਗਿੱਧਾ ਅਤੇ ਪੀਂਘਾਂ ਝੂਟ ਕੇ ਮੌਜ਼ਾਂ ਮਾਣਦੀਆਂ ਸਨ। ਉਨ੍ਹਾਂ ਕਿਹਾ ਕਿ ਨਵ-ਵਿਆਹੁਤਾ ਮੁਟਿਆਰਾਂ ਸਾਵਣ ਗੁਜ਼ਾਰਣ ਲਈ ਸਹੁਰੇ ਤੋਂ ਪੇਕੇ ਘਰ ਆ ਕੇ ਆਪਣੀ ਜ਼ਿੰਦਗੀ ਦੇ ਗੁਜਾਰੇ ਉਨ੍ਹਾਂ ਸੁਨਿਹਰੀ ਪਲਾਂ ਨੂੰ ਆਪਣੀਆਂ ਸਾਥਣਾਂ ਨਾਲ ਸਾਂਝੀਆਂ ਕਰਦੀਆਂ ਹਨ ਅਤੇ ਖੂਬਸੂਰਤ ਜ਼ਿੰਦਗੀ ਦੀ ਤਮੰਨਾ ਲਈ ਵਿਚਾਰਾਂ ਦੀ ਸਾਂਝ ਬੁੰਨ੍ਹਦੀਆਂ ਹਨ। ਉਨ੍ਹਾਂ ਸਮੂੰਹ ਸਮਾਜ ਸੇਵੀ ਸੰਸਥਾਵਾਂ, ਵਿੱÎਿਦਅਕ ਅਦਾਰਿਆਂ ਅਤੇ ਪੰਜਾਬੀ ਵਿਰਸੇ ਦੇ ਪ੍ਰੇਮੀਆਂ ਨੂੰ ਅਪੀਲ ਕਰਦਿਆ ਕਿਹਾ ਅਜਿਹੇ ਤਿਉਹਾਰਾਂ ਨੂੰ ਜਿਉਂਦੇ ਰੱਖਣ ਲਈ ਅਜਿਹੇ ਉਪਰਾਲੇ ਕਰਨੇ ਚਾਹੀਦਾ ਹਨ ਤਾਂ ਸਾਡੀ ਵਿਰਸਾ ਤੇ ਮਾਂ ਬੋਲੀ ਲੁਪਤ ਨਾ ਹੋ ਸਕੇ। ਇਸੇ ਮੰਤਵ ਤਹਿਤ ਅੱਜ ਕਾਲਜ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਵਿਰਸੇ ਤੇ ਸੱਭਿਅਤਾ ਨਾਲ ਰੂਬਰੂ ਕਰਵਾਉਣ ਦਾ ਨਿਮਾਣਾ ਜਿਹਾ ਹੀਲਾ ਕੀਤਾ ਗਿਆ ਹੈ। ਇਸ ਮੌਕੇ ਪੰਘੂੜੇ, ਵੱਖ-ਵੱਖ ਪਕਵਾਨਾਂ, ਸਟੇਸ਼ਨਰੀ, ਮੁਨਿਆਰੀ ਅਤੇ ਸਾਜੋ-ਸਮਾਨ ਆਦਿ ਦੇ ਸਟਾਲ ਵੀ ਲਗਾਏ, ਜਿਨ੍ਹਾਂ ਦਾ ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੇ ਖ਼ੂਬ ਆਨੰਦ ਮਾਣਿਆ। ਤਿਉਹਾਰ ਮੌਕੇ ਵਿਦਿਆਰਥਣਾਂ ਨੇ ਪੰਜਾਬੀ ਲੋਕ ਬੋਲੀਆਂ ਪਾਈਆਂ ਅਤੇ ਪੀਘਾਂ ਵੀ ਝੂਟੀਆਂ। ਮੇਲੇ ‘ਚ ਸਮੂੰਹ ਕਾਲਜ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ‘ਚ ਮੌਜ਼ੂਦ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply