Friday, April 19, 2024

ਸਰਕਾਰੀ ਸਕੂਲਾਂ `ਚ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਮਿਲੇਗੀ ਫ੍ਰੀ ਸਿਖਿਆ

ਪਠਾਨਕੋਟ, 19 ਅਪ੍ਰੈਲ (ਪੰਜਾਬ ਪੋਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮੈਡੀਕਲ ਅਤੇ ਨਾੱਨ ਮੈਡੀਕਲ PPN1904201805ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਇੰਜੀਨੀਅਰ ਅਤੇ ਮੈਡੀਕਲ ਦੇ ਖੇਤਰ ਵਿੱਚ ਮੱਲਾਂ ਮਾਰਨ ਦੇ ਲਈ ਇਕ ਵਿਸ਼ੇਸ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਅਧੀਨ ਸਰਕਾਰੀ ਸਕੂਲਾਂ ਦੇ ਗਰੀਬ ਤੇ ਜਰੂਰਤਮੰਦ ਬੱਚਿਆਂ ਨੂੰ ਫ੍ਰੀ ਕੌਚਿੰਗ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਥਿਤ ਜਿਲ੍ਹਾ ਸਿੱਖਿਆ ਦਫਤਰ (ਸੈਕੰਡਰੀ) ਵਿਖੇ ਰਵਿੰਦਰ ਕੁਮਾਰ ਜਿਲ੍ਹਾ ਸਿੱਖਿਆ ਅਫਸ਼ਰ ਸੈਕੰਡਰੀ ਦੀ ਪ੍ਰਧਾਨਗੀ ਵਿੱਚ ਕੀਤੀ ਇਕ ਵਿਸ਼ੇਸ ਮੀਟਿੰਗ ਦੋਰਾਨ ਕੀਤਾ।
     ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਜਿਲ੍ਹਾ ਪਠਾਨਕੋਟ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਗਿਆਰਵ੍ਹੀ ਅਤੇ ਬਾਹਰਵੀਂ ਦੇ ਵਿਦਿਆਰਥੀਆਂ ਨੂੰ ਪੀ.ਐਮ.ਟੀ ਅਤੇ ਸੀ.ਈ.ਟੀ ਦੀ ਫ੍ਰੀ ਕੋਚਿੰਗ ਦੇਣ ਦੇ ਲਈ ਕੀਤੇ ਜਾ ਰਹੇ ਇਕ ਵਿਸ਼ੇਸ ਉਪਰਾਲੇ ਦੀ ਪਲਾਨਿੰਗ ਦੇ ਲਈ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਜੋ ਕਿ ਵੱਖ ਵੱਖ ਖੇਤਰਾਂ ਵਿੱਚ ਜਾ ਸਕਦੇ ਹਨ ਪਰ ਆਰਥਿਕ ਤੰਗੀ ਦੇ ਕਾਰਨ ਉਹ ਹਜਾਰਾਂ ਰੁਪਏ ਖਰਚ ਕਰ ਕੇ ਪੀ.ਐਮ.ਟੀ, ਸੀ.ਈ.ਟੀਅਤੇ ਹੋਰ ਦਾਖਿਲਾ ਟੈਸਟ ਨਹੀਂ ਦੇ ਸਕਦੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਪਰਾਲਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਦਿੱਲੀ, ਚੰਡੀਗੜ੍ਹ ਆਦਿ ਸਹਿਰਾਂ ਵਿੱਚ ਚੱਲਾਏ ਜਾ ਰਹੇ ਕੋਚਿੰਗ ਸੈਂਟਰਾਂ ਵਿੱਚ ਬੱਚਿਆਂ ਨੂੰ ਟਰੇਨਿੰਗ ਦੇ ਰਹੇ ਵੱਖ ਵੱਖ ਵਿਸਿਆਂ ਦਾ ਮਾਹਿਰਾਂ ਨਾਲ ਸੰਪਰਕ ਕਰ ਕੇ ਵੀਡਿਓ ਕਾਨਫਰੰਸਿੰਗ ਨਾਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਉਪਰੋਕਤ ਪ੍ਰੀਖਿਆਵਾਂ ਦੇ ਲਈ ਤਿਆਰ ਕੀਤਾ ਜਾਵੇ।
    ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਦੇ ਲਈ ਜਿਲ੍ਹਾ ਸਿੱਖਿਆ ਵਿਭਾਗ ਵਿੱਚੋਂ ਫਜਿਕਸ, ਕਮਿਸਟਰੀ, ਬਾਇਓ ਅਤੇ ਮੈਥ ਆਦਿ ਦੇ ਮਾਹਿਰ ਅਧਿਆਪਕ ਰਾਜੇਸਵਰ ਸਲਾਰੀਆ ਜਿਲ੍ਹਾ ਸਾਇੰਸ ਸੁਪਰਵਾਈਜਰ, ਅਜੇ ਗੁਪਤਾ, ਸੰਦੀਪ ਪਠਾਨਿਆ, ਮਨਜੀਤ ਸਿੰਘ ਬਾਜਵਾ, ਮੁਨੀਸ, ਮਨੋਜ ਅਰੋੜਾ, ਜੋਗਿੰਦਰ, ਨੀਰਾ ਮੈਡਮ, ਪੂਜਾ ਮੈਡਮ, ਅਜੇ ਕਟੋਚ, ਅਜੇ ਕੁਮਾਰ, ਅਰੁਨ ਆਦਿ ਅਧਿਆਪਕਾਂ ਦਾ ਇਕ ਗਰੁਪ ਤਿਆਰ ਕੀਤਾ ਗਿਆ ਹੈ। ਜੋ ਇਸ ਉਪਰਾਲੇ ਲਈ ਵਿਸ਼ੇਸ ਤੋਰ ਤੇ ਕੰਮ ਕਰਨਗੇ ਅਤੇ ਬੱਚਿਆਂ ਨੂੰ ਸੰਬੰਧਤ ਵਿਸਿਆਂ ਵਿੱਚ ਪ੍ਰੀਖਿਆ ਦੇ ਲਈ ਤਿਆਰ ਕਰਨਗੇ।
    ਉਨ੍ਹਾਂ ਨੇ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਕਤ ਉਪਰਾਲੇ ਲਈ ਜਾਗਰੂਕ ਕੀਤਾ ਜਾਵੇ। ਤਾਂ ਜੋ ਉਨ੍ਹਾਂ ਦੇ ਬੱਚੇ ਇਸ ਫ੍ਰੀ ਕੋਚਿੰਗ ਵਿੱਚ ਸਾਮਲ ਹੋਣ ਅਤੇ ਵੱਖ ਵੱਖ ਵਿਸਿਆਂ ਵਿੱਚ ਨਿਪੁਨ ਹੋ ਕੇ ਪ੍ਰੀਖਿਆਂ ਵਿੱਚ ਅੱਵਲ ਰਹਿ ਸਕਣ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਦੇ ਲਈ ਬਣਾਏ ਗਏ ਅਧਿਆਪਕਾਂ ਦਾ ਗਰੁਪ ਬੱਚਿਆਂ ਦੀ ਚੋਣ ਕਰਨ ਦੇ ਲਈ ਇਕ ਪ੍ਰੀਖਿਆ ਲਵੇਗਾ ਅਤੇ ਉਸ ਪ੍ਰੀਖਿਆ ਵਿੱਚੋਂ ਪਾਸ ਹੋਣ ਵਾਲੇ ਬੱਚਿਆਂ ਨੂੰ ਫ੍ਰੀ ਵਿੱਚ ਕੋਚਿੰਗ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਫ੍ਰੀ ਕੋਚਿੰਗ ਦੇ ਲਈ ਪਠਾਨਕੋਟ ਦੇ ਸੈਂਟਰ ਪਵਾਇੰਟ ਤੇ ਇਕ ਸਕੂਲ ਨਿਰਧਾਰਤ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦਿੱਤੀ ਜਾ ਸਕੇ।

Check Also

ਲੇਖਕ ਮੰਚ ਸਮਰਾਲਾ ਵਲੋਂ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਸਮਰਪਿਤ ਸਲਾਨਾ ਸਮਾਗਮ

ਸਮਰਾਲਾ, 18 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ.) ਵਲੋਂ ਡਾਕਟਰ ਭੀਮ ਰਾਓ ਅੰਬੇਦਕਰ …

Leave a Reply