Saturday, April 20, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਟੈਕਯੋਨ” ਮੇਲਾ ਹੋਇਆ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਤਕਨਾਲਜੀ ਵਿਭਾਗ ਦੀ PPN1904201809ਇਲੈਕਟੌ੍ਰੋਨਿਕਸ ਸਟੂਡੇਂਡਰ ਫੋਰਮ (ਈ.ਐਸ.ਐਫ) ਨੇ ਟੈਕਫੈਸਟ “ਟੈਕਯੋਨ” ਮੇਲੇ ਦਾ ਆਯੋਜਨ ਕੀਤਾ ਹੈ।ਇਸ ਮੇਗਾ ਇਵੈਂਟ ਵਿਚ ਤਕਨੀਕੀ ਅਤੇ ਗੈਰ ਤਕਨੀਕੀ ਪ੍ਰੋਗਰਾਮਾਂ ਦੀ ਲੜੀ ਸ਼ਾਮਲ ਸੀ ਜਿਨ੍ਹਾਂ ਵਿਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੋ ਦਿਨਾਂ ਪ੍ਰੋਗਰਾਮ ਦਾ ਉਦਘਾਟਨ ਪ੍ਰੋ. ਸਰਬਜੋਤ ਸਿੰਘ ਬਹਿਲ, ਡੀਨ ਸਟੂਡੈਂਟ ਵੈਲਫੇਅਰ ਨੇ ਕੀਤਾ। ਇਲੈਕਟ੍ਰਾਨਿਕ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਰਵਿੰਦਰ ਸਿੰਘ ਸਾਹਨੀ ਨੇ ਮੁਖ ਮਹਿਮਾਨਾਂ ਅਤੇ ਹੋਰਨਾਂ ਨੂੰ ਜੀ ਆਇਆ ਕਿਹਾ।ਇਸ ਮੌਕੇ ਵਖ-ਵਖ ਪੋ੍ਰਗਰਾਮ ਜਿਵੇਂ ਰੋਬੋ ਰਸ਼, ਬਲਾਇੰਡ, ਇਲੈਕਟੋ ਹੰਟ, ਰੋਬੋ ਵਾਰ, ਟਰੈਕਟਰ ਪੁੱਲ ਦਾ ਆਯੋਜਨ ਕੀਤਾ ਗਿਆ।ਅਜਿਹੇ ਪ੍ਰੋਗਰਾਮ ਇੱਕ ਚੰਗੇ ਪਲੇਟਫਾਰਮ ਵਜੋਂ ਕੰਮ ਕਰਦੇ ਹਨ ਜਿੱਥੇ ਵਿਦਿਆਰਥੀ ਆਪਣੇ ਤਕਨੀਕੀ ਅਤੇ ਗੈਰ ਤਕਨੀਕੀ ਹੁਨਰ ਨੂੰ ਵਧਾ ਅਤੇ ਨਿਪੁੰਨ ਕਰ ਸਕਦੇ ਹਨ।ਅਜਿਹੇ ਪੋ੍ਰਗਰਾਮ ਬਚਿਆਂ ਨੂੰ ਆਪਣਾ ਹੁਨਰ ਪੇਸ਼ ਕਰਨ ਲਈ ਪ੍ਰੇਰਤ ਕਰਦੇ ਹਨ ਅਤੇ ਉਹਨਾਂ ਦੇ ਆਤਮ ਵਿਸ਼ਵਾਸ ਵਿਚ ਵਾਧਾ ਹੁੰਦਾ ਹੈ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply