Tuesday, April 16, 2024

ਗਲੀਆਂ-ਬਾਜ਼ਾਰਾਂ `ਚ ਕਾਰ `ਤੇ ਲਾਇਆ ਪਾਰਕਿੰਗ ਟੈਕਸ ਦਾ ਹੁਕਮ ਵਾਪਸ ਕਰਵਾਉਣ ਚੁਣੇ ਵਿਧਾਇਕ ਤੇ ਕੌਂਸਲਰ – ਤਰੁਣ ਚੁਗ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਭਾਰਤੀ ਜਨਤਾ ਪਾਰਟੀ  ਦੇ ਕੌਮੀ ਸਕੱਤਰ ਤਰੁਣ ਚੁਗ ਨੇ ਪੰਜਾਬ ਸਰਕਾਰ ਵਲੋਂ ਗਲੀਆਂ ਬਾਜਾਰਾਂ `ਚ ਵਾਹਣ ਪਾਰਕ `ਕਰਨ ਤੇ ਟੈਕਸ ਲਗਾਉਣ ਦੇ ਫਰਮਾਨ ਨੂੰ ਆਮ ਜਨਤਾ ਲਈ ਬੋਝ ਦੱਸਦਿਆਂ ਇਸ ਨੂੰ ਔਰੰਗਜੇਬ ਵਲੋਂ ਵਸੂਲਿਆ ਗਿਆ ਜਜੀਆ ਦੱਸਿਆ ਹੈ।ਉਨ੍ਹਾਂ ਕਿਹਾ ਕਿ ਆਪਣੇ ਘਰਾਂ ਦੇ ਬਾਹਰ ਆਪਣੇ ਵਾਹਨ ਲਗਾਉਣ ਵਾਲੇ ਨਾਗਰਿਕਾਂ ਨੂੰ ਫੀਸ ਅਦਾ ਕਰਨੀ ਪਵੇਗੀ।ਚੁਗ ਨੇ ਕਿਹਾ ਦੀ ਪਹਿਲਾਂ ਸਰਕਾਰ ਨੇ ਇਮਾਨਦਾਰ ਆਮਦਨ ਕਰ ਦਾਤਾਵਾਂ `ਤੇ ਪ੍ਰੋਫੈਸ਼ਨਲ ਟੈਕਸ ਥੋਪ ਕੇ ਮਹੀਨੇ 200 ਰੁਪਏ ਦਾ ਇਲਾਵਾ ਬੋਝ ਪਾਇਆ ਸੀ।ਹੁਣ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਰਵਾਇਤੀ ਟੈਕਸਾਂ ਦੀ ਵਸੁਲੀ ਦਾ ਨਿਸ਼ਾਨਾ ਹਾਸਲ ਕਰਣ ਦੀ ਬਜਾਏ ਪਬਲਿਕ ਪ੍ਰਾਈਵੇਟ ਭਾਈਵਾਲੀ ਨਾਲ ਨਗਰ ਨਿਗਮ ਦਾ ਖਜਾਨਾ ਭਰਨ ਲਈ ਘਰਾਂ ਦੇ ਬਾਹਰ ਆਪਣੇ ਵਾਹਨ ਖੜੇ ਕਰਕੇ ਚੈਨ ਦੀ ਨੀਂਦ ਸੌਣ ਵਾਲੇ ਨਾਗਰਿਕਾਂ ਉਪਰ ਜਿਨ੍ਹਾਂ ਵੱਡਾ ਵਾਹਨ ਓਨੀ ਉਨਾ ਜਿਆਦਾ ਟੈਕਸ ਲਗਾ ਕੇ ਆਮ ਨਾਗਰਿਕਾਂ ਦਾ ਜੀਣਾ ਹਰਾਮ ਕਰਨ ਜਾ ਰਹੇ ਹਨ।ਚੁਗ ਨੇ ਕਿਹਾ ਦੀ ਸਥਾਨਕ ਸਰਕਾਰਾਂ ਵਿਭਾਗ ਨੇ ਆਪਣੇ ਹੁਕਮ ਵਿੱਚ ਪਬਲਿਕ ਪ੍ਰਾਈਵੇਟ ਪਾਲਿਸੀ ਦੇ ਤਹਿਤ ਸ਼ਹਿਰਾਂ ਦੇ ਬਾਜ਼ਾਰਾਂ ਅਤੇ ਗਲੀਆਂ ਵਿੱਚ ਵਾਹਨ ਖੜੇ ਕਰਨ ਲਈ ਲਾਇਨਿੰਗ ਲਗਾ ਕੇ ਆਪਣੇ ਕਰਿੰਦਿਆਂ ਵਲੋਂ ਟੈਕਸ ਵਸੂਲੀ ਕਰਨ ਦੀ ਯੋਜਨਾ ਬਣਾਈ ਹੈ।ਚੁਗ ਨੇ ਪੰਜਾਬ ਸਰਕਾਰ ਅਤੇ ਜਨਤਾ ਦੇ ਵੋਟਾਂ ਨਾਲ ਚੁਣੇ ਗਏ ਵਿਧਾਇਕਾਂ ਅਤੇ ਕੌਂਸਲਰਾਂ ਨੂੰ ਕਿਹਾ ਹੈ ਕਿ ਪਾਰਕਿਗ ਉਤੇ ਟੈਕਸ ਲਗਾਉਣ ਦਾ ਨਾਦਿਰਸ਼ਾਹੀ ਹੁਕਮ ਵਾਪਸ ਕਰਵਾਉਣ ਨਹੀਂ ਤਾਂ ਜਨਤਾ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ । 

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply