Friday, March 29, 2024

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਚੁੱਕੀ ਵਿਰਾਸਤ ਨੂੰ ਬਚਾਉਣ ਦੀ ਸਹੁੰ

PPN1904201811ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ “ਵਰਲਡ ਹੈਰੀਟੇਜ ਡੇਅ“ ਦਿਨ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਹ 18 ਅਪ੍ਰੈਲ 1982 ਨੂੰ ਸ਼ੁਰੂ ਹੋਇਆ ਅਤੇ ਤਦ ਤੋਂ ਹੀ ਇਹ ਆਈ.ਸੀ.ਓ.ਐਮ.ਓ.ਐਸ (ਇੰਟਰਨੈਸ਼ਨਲ ਕਾਊਂਸਲ ਫ਼ਾਰ ਮੌਨੂਮੈਂਟਸ ਐਂਡ ਸਾਈਟਸ) ਦੇ ਰੂਪ ਵਿੱਚ ਮਨਾਉਣ ਦਾ ਸੁਝਾਅ ਦਿੱਤਾ ਗਿਆ।ਬਾਅਦ ਵਿੱਚ ਇਸ ਸੁਝਾਅ ਨੂੰ ਯੂਨੇਸਕੋ ਵਲੋਂ ਮੰਨ ਲਿਆ ਗਿਆ।ਹੁਣ ਇਹ ਸੰਸਕ੍ਰਿਤਿਕ ਰੂਪ ਤੋਂ “ਵਿਸ਼ਵ ਵਿਰਾਸਤ ਦਿਨ“ ਕਿਹਾ ਜਾਣ ਲੱਗਾ ਹੈ ।  ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਪੇਸ਼ ਕਰਦੇ ਹੋਏ ਪੰਜਾਬੀ ਲੋਕ ਗੀਤ ਗਾਏ ਅਤੇ ਕਹਾਣੀਆਂ ਸੁਣਾਈਆਂ।ਵਿਦਿਆਰਥੀਆਂ ਨੇ ਪੁਰਾਣੇ ਸਮਾਰਕਾਂ ਅਤੇ ਇਮਾਰਤਾਂ ਤੇ ਚਾਨਣਾ ਪਾਉਂਦੇ ਹੋਏ, ਉਹਨਾਂ ਦੀ ਮਹੱਤਤਾ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਇਨ੍ਹਾਂ ਸਮਾਰਕਾਂ ਦਾ ਧਿਆਨ ਰੱਖਣਾ ਸਾਡਾ ਕਰੱਤਵ ਹੈ।ਇਹ ਸਮਾਰਕ ਸਾਡੇ ਲਈ ਅਮੁੱਲ ਹਨ।ਆਉਣ ਵਾਲੀ ਪੀੜ੍ਹੀ ਲਈ ਇੰਨ੍ਹਾਂ ਸਮਾਰਕਾਂ ਨੂੰ ਜਿਉਂਦੇ ਰੱਖਣਾ ਚਾਹੀਦਾ ਹੈ ।  ਪੰਜਾਬ ਜ਼ੋਨਸ਼ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ, ਪਿ੍ਰੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਆਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਤੇ ਮਾਣ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ।  ਸਕੂਲ ਦੇ ਪਿੰ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਇਹ ਸੱਭਿਅਤਾ ਅਤੇ ਸੰਸਕ੍ਰਿਤੀ ਜੀਵਨ ਦਾ ਇੱਕ ਹਿੱਸਾ ਹੈ।ਇੰਨ੍ਹਾਂ ਬਿਨਾਂ ਸਾਡਾ ਕੋਈ ਵਜੂਦ ਹੀ ਨਹੀਂ ਹੈ।ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਉਹ ਆਪਣੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਸੰਸਕ੍ਰਿਤਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਨੂੰ ਦੇਖ ਕੇ ਬਹੁਤ ਖੁਸ਼ ਹਨ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply