Friday, April 19, 2024

ਗੜੇਮਾਰੀ ਨਾਲ ਫਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਨ ਦੀਆਂ ਦਿੱਤੀਆਂ ਹਦਾਇਤਾਂ- ਡੀ.ਸੀ

ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ – ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਬੀਤੇ ਦਿਨੀਂ ਸਬ ਡਵੀਜਨ ਬਾਬਾ ਬਕਾਲਾ ਦੇ DC Sanghaਪਿੰਡਾਂ ਕੰਮਕੋ, ਜਮਾਲਪੁਰ, ਕਰਤਾਰਪੁਰ, ਸੱਤੇਵਾਲ, ਬਤਾਲਾ, ਸ਼ਾਹਪੁਰ, ਦੇਵੀਦਾਸ ਪੁਰਾ, ਟਪਿਆਲਾ, ਸੁਧਾਰ ਅਤੇ ਭਲਾਈਪੁਰ ਵਿਖੇ ਹੋਈ ਗੜੇਮਾਰੀ ਦੌਰਾਨ ਫਸਲਾਂ ਦੀ ਗਿਰਦਾਵਰੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਸਮੇਂ ਸਮੇਂ ਸਰਕਾਰ ਦੀਆਂ ਜਾਰੀ ਹੋਈਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਉਕਤ ਪਿੰਡਾਂ ਦੀ ਸਪੈਸ਼ਲ ਰਿਪੋਰਟ ਸਰਕਾਰ ਨੂੰ ਭੇਜੀ ਜਾ ਸਕੇ ਅਤੇ ਪੀੜਤ ਕਿਸਾਨਾਂ ਨੂੰ ਇਸ ਦਾ ਮੁਆਵਾਜ ਦਿਵਾਇਆ ਜਾ ਸਕੇ।ਸੰਘਾ ਨੇ ਦੱਸਿਆ ਕਿ ਇਸ ਗੜੇਮਾਰੀ ਦੌਰਾਨ 500 ਏਕੜ ਰਕਬੇ ਵਿੱਚ 25 ਫੀਸਦੀ ਤੋਂ ਜਿਆਦਾ ਨੁਕਸਾਨ ਦਾ ਸਰਵੇ ਸਾਹਮਣੇ ਆਇਆ ਹੈ।ਇਸ ਲਈ ਇਨ੍ਹਾਂ ਪਿੰਡਾਂ ਦੀ ਸਪੈਸ਼ਲ ਗਿਰਦਵਾਰੀ ਦਾ ਕੰਮ ਮੁਕੰਮਲ ਕਰਕੇ ਇਕ ਹਫ਼ਤੇ ਦੇ ਅੰਦਰ ਅੰਦਰ ਐਸ.ਡੀ.ਐਮ ਨੂੰ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply