Saturday, April 20, 2024

ਵੱਖ-ਵੱਖ ਪਿੰਡਾਂ `ਚ 100 ਏਕੜ ਤੋ ਵੱਧ ਕਣਕ ਤੇ ਨਾੜ ਸੜ ਕੇ ਸੁਆਹ

PPN2104201803ਧੂਰੀ, 21 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਹਲਕੇ ਦੇ ਪਿੰਡ ਬੇਨੜਾ, ਲੱਡਾ, ਮਾਨਵਾਲਾ, ਧੁਰਾ ਦੇ ਖੇਤਾਂ ਵਿਚ ਕਣਕ ਦੀ ਫ਼ਸਲ ਅਤੇ ਕਣਕ ਦਾ ਨਾੜ ਅੱਗ ਲੱਗਣ ਨਾਲ ਸੜ ਕੇ ਸੁਆਹ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪਿੰਡਾਂ ਵਿਚ ਕਿਸਾਨਾਂ ਦੀ ਕਣਕ ਦੀ ਫ਼ਸਲ ਅਤੇ ਨਾੜ ਅੱਗ ਦੀ ਲਪੇਟ ਵਿਚ ਆ ਗਿਆ ਤਾਂ ਕਿਸਾਨਾਂ ਨੇ ਹੌਸਲਾ ਰੱਖਦਿਆਂ ਪਿੰਡਾਂ ਦੇ ਗੁਰਦੁਆਰਿਆਂ ਵਿਚ ਅਨਾਊਂਸਮਂੈਟ ਕਰਵਾ ਕੇ ਲੋਕਾਂ ਨੂੰ ਖੇਤਾਂ ਵਿਚ ਲੱਗੀ ਅੱਗ `ਤੇ ਕਾਬੂ ਪਾਉਣ ਲਈ ਬੇਨਤੀ ਕੀਤੀ ਤਾਂ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚਕੇ ਕਿਸਾਨਾਂ ਦਾ ਸਾਥ ਦਿੰਦਿਆਂ ਅੱਗ `ਤੇ ਕਾਬੂ ਪਾਉਣ ਲਈ ਯਤਨ ਕੀਤੇ।ਉਕਤ ਪਿੰਡਾਂ ਦੇ ਖੇਤਾਂ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ `ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ।
ਵੱਡਾ ਜਾਨੀ ਨੁਕਸਾਨ ਉਸ ਸਮੇਂ ਹੋਣੋਂ ਬਚਿਆ ਜਦੋਂ ਦੇ ਗੁਰਪ੍ਰੀਤ ਸਿੰਘ ਪੁੱਤਰ ਕਿਰਪਾਲ ਸਿੰਘ ਦੇ ਘਰ ਨੂੰ ਅਗ ਲਗਣ ਨਾਲ ਤੂੜੀ ਵਾਲਾ ਕਮਰਾ ਤੇ ਤੂੜੀ ਵਾਲਾ ਕੁੱਪ ਤੇ ਪਾਥੀਆਂ ਦੇ ਗੁਹਾਰੇ ਵੀ ਅੱਗ ਦੀ ਭੇਟ ਚੜ ਗਏ ਅਤੇ ਲੋਕਾਂ ਨੇ ਹਿੰਮਤ ਨਾਲ ਮੱਝਾਂ ਨੂੰ ਖ਼ੋਹਲ ਕੇ ਘਰ ਤੋ ਬਾਹਰ ਕੱਢਿਆ ਅਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਅਮਲੇ ਅਤੇ ਲੋਕਾਂ ਨੇ ਘਰ ਵਿਚ ਲੱਗੀ ਅੱਗ ਨੂੰ ਬੁਝਾਇਆ।
ਇਸ ਮੌਕੇ ਐਸ.ਡੀ.ਐਮ ਅਮਰੇਸਵਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ 100 ਏਕੜ ਦੇ ਕਰੀਬ ਕਣਕ ਦੀ ਫ਼ਸਲ ਅਤੇ ਨਾੜ ਅੱਗ ਦੀ ਲਪੇਟ ਵਿਚ ਆਉਣ ਕਾਰਨ ਸੜ ਗਿਆ ਹੈ।ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਖਗੂੜਾ ਨੇ ਅੱਗ ਦੀ ਲਪੇਟ ਵਿਚ ਆਈ ਕਿਸਾਨਾਂ ਦੀ ਫ਼ਸਲ `ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਲਦ ਹੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।ਪ੍ਰਸ਼ਾਸਨ ਵਲੋਂ ਅੱਗ ਬੁਝਾਉਣ ਲਈ ਵੱਖ-ਵੱਖ ਥਾਵਾਂ ਤੋ 4 ਫਾਇਰ ਬ੍ਰਿਗੇਡ ਗੱਡੀਆਂ ਮੰਗਾਇਆ ਗਈਆਂ ਸੀ, ਪ੍ਰੰਤੂ ਇਹ ਗੱਡੀਆਂ ਅੱਗ `ਤੇ ਕਾਬੂ ਪਾਉਣ ਵਿੱਚ ਅਸਫਲ ਰਹੀਆਂ।ਇਸ ਸਮੇਂ ਤਹਿਸੀਲਦਾਰ ਗੁਰਜੀਤ ਸਿੰਘ, ਐਸ.ਐਚ.ਓ ਸਦਰ ਗੁਰਪ੍ਰਤਾਪ ਸਿੰਘ ਢਿੱਲੋਂ, ਵਿਧਾਇਕ ਦੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਮਰਾਹੜ, ਗੁਰਪਿਆਰ ਧੁਰਾ, ਤਾਰਾ ਬੇਨੜਾ, ਮਿੱਠੂ ਲੱਡਾ ਸਮੇਤ ਕਿਸਾਨ ਵੱਡੀ ਗਿਣਤੀ `ਚ ਹਾਜ਼ਰ ਸਨ ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply