Saturday, April 20, 2024

ਛੀਨਾ ਨੇ ਚੀਫ਼ ਜਸਟਿਸ ਖਿਲਾਫ ਮਹਾਦੋਸ਼ ਨੂੰ ਨਿਆਂਪਾਲਿਕਾ ਦੀ ਸੁਤੰਤਰ ਹੋਂਦ ’ਤੇ ਦੱਸਿਆ ਹਮਲਾ

Rajinder Mohan Chhina-1ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਰਾਜ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੇ ਖਿਲਾਫ਼ ਮਹਾਦੋਸ਼ ਲਗਾਉਣ ਦਾ ਬੇਤੁਕਾ ਵਿਵਾਦ ਖੜ੍ਹਾ ਕਰਨ ਲਈ ਵਿਰੋਧੀ ਧਿਰ ਕਾਂਗਰਸ ਅਤੇ ਹੋਰਨਾਂ ਸੱਤਾਧਾਰੀ ਪਾਰਟੀਆਂ ’ਤੇ ਹਮਲਾ ਕਰਦਿਆਂ ਕਿਹਾ ਕਿ ਇਹ ਮਾਮਲਾ ਬਿਨ੍ਹਾਂ ਕਿਸੇ ਅਗਾਊਂ ਸਿਆਸੀ ਮੰਤਵ ਨੂੰ ਦਰਸਾਉਂਦਾ ਹੈ।ਇਸ ਦੀ ਨਿਖੇਧੀ ਕਰਦਿਆਂ ਛੀਨਾ ਨੇ ਸਿਆਸੀ ਮੰਤਵ ਵਾਲੇ ਇਸ ਮਹਾਦੋਸ਼ ਨੂੰ ਨਿਆਪਾਲਿਕਾ ਦੇ ਮਾਣ-ਸਨਮਾਨ ਅਤੇ ਅਜ਼ਾਦੀ ’ਤੇ ਹਮਲਾ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਸਿਆਸਤ ਨਾਲ ਪ੍ਰੇਰਿਤ ਮੁੱਦਾ ਹੈ।ਉਨ੍ਹਾਂ ਕਿਹਾ ਕਿ ਸੰਵਿਧਾਨ ’ਚ ਕਾਰਜਪਾਲਿਕਾ, ਨਿਆਪਾਲਿਕਾ ਅਤੇ ਸੰਸਦ 3 ਅਲੱਗ ਅਲੱਗ ਸਰਕਾਰ ਦੇ ਹਿੱਸੇ ਹਨ, ਜਿਨ੍ਹਾਂ ਦਾ ਸੁਤੰਤਰ ਕੰਮ ਕਰਨਾ ਲੋਕਤੰਤਰ ਲਈ ਲਾਹੇਵੰਦ ਹੁੰਦਾ ਹੈ।ਪਰ ਉਪਰੋਕਤ ਫ਼ੈਸਲੇ ਨਾਲ ਕਾਂਗਰਸ ਨੇ ਸੰਵਿਧਾਨ ’ਤੇ ਸਿੱਧਾ ਹਮਲਾ ਕੀਤਾ ਹੈ, ਜੋ ਕਿ ਜਾਇਜ਼ ਨਹੀਂ ਹੈ।
ਛੀਨਾ ਨੇ ਜਾਰੀ ਪ੍ਰੈਸ ਬਿਆਨ ’ਚ ਕਿਹਾ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕੁਝ ਸੀਨੀਅਰ ਕਾਂਗਰਸੀ ਨੇਤਾ ਜਿਨ੍ਹਾਂ ’ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੀ. ਚਿੰਦਾਬਰਮ ਅਤੇ ਅਸ਼ਵਨੀ ਕੁਮਾਰ ਸ਼ਾਮਿਲ ਹਨ, ਨੇ ਮਹਾਦੋਸ਼ ਦੇ ਪ੍ਰਸਤਾਵ ’ਤੇ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ ਹੈ, ਜੋ ਇਸ ਗੱਲ ਦਾ ਸਬੂਤ ਹੈ ਉਹ ਸਮਝਦੇ ਹਨ ਮਹਾਦੋਸ਼ ਨਿਆਪਾਲਿਕਾ ਦੇ ਮਾਣ-ਸਨਮਾਨ ਅਤੇ ਅਜ਼ਾਦੀ ’ਤੇ ਹਮਲਾ ਹੈ।
ਉਨ੍ਹਾਂ ਕਿਹਾ ਕਿ ਚੀਫ਼ ਜਸਟਿਸ ਇਕ ਸੰਸਥਾ ਹੈ, ਇਸ ਮਾਮਲੇ ਨੂੰ ਵਿਰੋਧੀ ਧਿਰ ਦੀਆਂ ਸਿਆਸੀ ਪਾਰਟੀਆਂ ਵਲੋਂ ਰਾਜਨੀਤਿਕ ਲਾਹਾ ਲੈਣ ਲਈ ਕਮਜ਼ੋਰ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਸਟਿਸ ਲੋਯਾ ਕੇਸ ’ਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕਾਂਗਰਸ ਨਾਖੁਸ਼ ਹੈ ਕਿਉਂਕਿ ਇਹ ਫ਼ੈਸਲਾ ਉਸਦੀ ਇੱਛਾ ਅਨੁਸਾਰ ਨਹੀਂ ਹੋਇਆ ਹੈ। ਛੀਨਾ ਨੇ ਕਿਹਾ ਕਾਂਗਰਸ ਨੇ ਅਨੁਛੇਦ 124 (4) (ਸੰਵਿਧਾਨ ਦੀ) ਦੇ ਤਹਿਤ ਨੋਟਿਸ ਦਿੱਤਾ ਹੈ, ਪਰ ਇਹ ਵਿਸ਼ੇਸ਼ ਲੇਖ ਸਿਰਫ਼ ਸੁਪਰੀਮ ਕੋਰਟ ਦੇ ਜੱਜ ਨੂੰ ਹਟਾਉਣ ਦੀ ਪੇਸ਼ਕਸ਼ ਕਰਦਾ ਹੈ ਅਤੇ ਇਸ ਨੂੰ ਰੱਦ ਕਰਨ ਦੀ ਸੰਭਾਵਨਾ ਹੈ। 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply