Tuesday, April 16, 2024

ਡੀ.ਏ.ਵੀ ਪਬਲਿਕ ਸਕੂਲ `ਚ `ਧਰਤੀ ਦਿਵਸ` ਮਨਾਇਆ

PPN2204201804ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ `ਧਰਤੀ ਦਿਵਸ` `ਤੇ ਖ਼ਾਸ ਪ੍ਰਾਰਥਨਾ ਸਭਾ ਦਾ ਅਯੋਜਨ ਕੀਤਾ ਗਿਆ।ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਉਹਨਾਂ ਨੇ ਇਹ ਵੀ ਦੱਸਿਆ ਕਿ ਗਲੋਬਲ ਵਾਰਮਿੰਗ ਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ।ਇਸ ਸਮੇਂ ਗੀਤ ਗਾਏ, ਕਵਿਤਾਵਾਂ ਸੁਣਾਈਆਂ ਅਤੇ ਲਘੂ-ਨਾਟਕ ਪੇਸ਼ ਕੀਤੇ।ਵਿਦਿਆਰਥੀਆਂ ਨੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੀ ਜਾਗਰੂਕਤਾ ਲਈ ਰਚਨਾਤਮਕ ਗਤੀਵਿਧੀਆਂ ਜਿਵੇਂ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਵਿੱਚ ਭਾਗ ਲਿਆ।ਉਨਾਂ ਨੇ ਸਹੁੰ ਚੁੱਕੀ ਕਿ ਉਹ ਆਪਣੀ ਕੁਦਰਤੀ ਵਿਰਾਸਤ ਦਾ ਧਿਆਨ ਰੱਖਦੇ ਹੋਏ ਇਕੱਠੇ ਮਿਲ ਕੇ ਹਰ ਦਿਨ ਨੂੰ `ਅਰਥ ਡੇਅ` ਦੇ ਰੂਪ ਵਿੱਚ ਮਨਾਉਣਗੇ। ਪੰਜਾਬ ਜ਼ੋਨ `ਏ` ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਵਾਤਾਵਰਨ ਦੀ ਰੱਖਿਆ ਕਰਨ ਲਈ ਵੱਖ-ਵੱਖ ਹਾਲਾਤਾਂ ਵਿੱਚ ਈਕੋਸਿਸਟਮ `ਚ ਸਹਾਇਕ ਹੋਣ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਧਰਤੀ ਮਾਂ ਦੇ ਪ੍ਰਤੀ ਵਫਾਦਾਰ ਹੋਣ ਅਤੇ ਜਲਦੀ ਹੀ ਕੁਦਰਤੀ ਸਰੋਤ ਦੇ ਬਚਾਅ ਕਰਨ ਲਈ ਕਿਹਾ ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply