Thursday, April 25, 2024

ਨੈਤਿਕ ਪ੍ਰੀਖਿਆ ‘ਚ ਖਾਲਸਾ ਅਕੈਡਮੀ ਰੱਲਾ ਦੇ ਬੱਚਿਆਂ ਨੇ ਬਾਜੀ ਮਾਰੀ – ਭਾਈ ਨਰੂਲਾ

      PPN09081406
ਬਠਿੰਡਾ, 9  ਅਗਸਤ (ਜਸਵਿੰਦਰ ਸਿੰਘ ਜੱਸੀ) – ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਜਿਲ੍ਹਾ ਮਾਨਸਾ ਦੇ ਐਲਾਨੇ ਨਤੀਜੇ 2013-14 ਦੀ ਜਾਣਕਾਰੀ ਦਿੰਦੇ ਮੀਡੀਆ ਇੰਚਾਰਜ  ਸਿੱਖ ਮਿਸ਼ਨਰੀ ਕਾਲਜ  ਲੁਧਿਆਣਾ ਭਾਈ ਹੀਰਾ ਸਿੰਘ ਨਰੂਲਾ ਮਾਨਸਾ  ਨੇ ਦੱਸਿਆ ਕਿ  ਇਸ ਨਤੀਜੇ ਅਨੁਸਾਰ  ਖਾਲਸਾ ਅਕੈਡਮੀ ਰੱਲਾ ਦੇ 131 ਵਿਦਿਆਰਥੀਆਂ  ਨੇ  ਪ੍ਰੀਖਿਆ ਵਿਚ ਭਾਗ ਲਿਆ ਵਿਦਿਆਰਥੀਆ ਨੇ ਏ-ਬੀ ਅਤੇ ਸੀ ਗ੍ਰੇਡ ਦੀਆ ਕੁੱਲ 13  ਪੁਜੀਸ਼ਨਾ ਹਾਸਲ ਕੀਤੀਆ ਅਤੇ ਨਤੀਜਾ 100 ਫੀ ਸਦੀ ਰਿਹਾ ਪ੍ਰਿੰਸੀਪਲ  ਮੈਡਮ ਜਸਵਿੰਦਰ ਕੋਰ ਅਤੇ ਅਕੈਡਮੀ ਸਟਾਫ ਦੀ ਮਿਹਨਤ ਅਤੇ ਲਗਨ ਸਦਕਾ ਹੀ  ਜਿਲ੍ਹਾ ਮਾਨਸਾ  ਦੇ 50  ਸਕੂਲਾਂ ਵਿਚੋ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਵੱਖ-ਵੱਖ ਭਾਗਾ ਵਿਚ ਨਾਮਣਾ ਖੱਟਿਆ ਅਤੇ ਇਸ ਪਛੜੇ ਖੇਤਰ ਜਿਲ੍ਹਾ ਮਾਨਸਾ, ਸਕੂਲ ਅਤੇ ਮਾਤਾ ਪਿਤਾ ਦੇ ਮਾਣ ਵਧਾਇਆ।ਮਿਡਲ ਗਰੁੱਪ ਰਾਜਿੰਦਰ ਦਾਸ 85  ਕਮਲਪ੍ਰੀਤ ਕੋਰ 80 ਗਗਨਪ੍ਰੀਤ ਕੋਰ 78 ਸਿਮਰਜੀਤ ਕੋਰ 71 ਸਲਾਈਸਤੀ ਗੋਇਲ ਨੇ ਸ਼ਾਨਦਾਰ ਪਰਦ੍ਰਸ਼ਨ ਕੀਤਾ  ਪ੍ਰਾਇਮਰੀ ਗਰੁੱਪ ‘ਚ ਅਰਸ਼ਦੀਪ ਸ਼ਰਮਾ ਨੇ 80 ਸੁਰਿੰਦਰ ਸਿੰਘ 75 ਹਰਮਨਦੀਪ ਕੌਰ   ਸਿਮਰਜੀਤ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੋਰ, ਜਸਪ੍ਰੀਤ ਕੋਰ ਹਰਮਨਜੋਤ ਕੋਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਫਸਟ ਡਵੀਜਨਾਂ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਸਿੱਖ ਫਲਸਫੇ  ਦੇ ਮਹਾਨ ਸਿਧਾਤ ”ਗਿਆਨ ਰਤਨ ਸਭ ਸੋਝੀ ਹੋਇ” ਦੇ ਗੁਰਵਾਕ ਅਨੁਸਾਰ ਸਮੁੱਚੀ ਮਨੁੱਖਤਾ ਨੂੰ ਗਿਆਨ ਦੀ ਰੋਸ਼ਨੀ ਨਾਲ ਜਾਗ੍ਰਿਤ ਕਰਨਾ ਮਾਤਾ ਪਿਤਾ ਅਤੇ ਅਧਿਆਪਕ ਸਹਿਬਾਨ ਦਾ ਸਤਿਕਾਰ ਕਰਨਾ, ਨਸ਼ਿਆ ਅਤੇ ਸਮਾਜਿਕ ਬੁਰਾਈਆਂ ਦਾ ਤਿਆਗ ਕਰਨਾ, ਸੱਚੇ ਮਾਰਗ ਦਾ ਪਾਧੀ ਬਣਨਾ,ਸਮੂਹ ਮਨੁੱਖਤਾ ਲਈ ਸੇਵਾ ਦੇ ਕਾਰਜ ਕਰਨਾ ਸਿੱਖ ਫੁੱਲਵਾੜੀ ਦੀ ਮਹਿਕ ਸੰਸਾਰ ਦੇ ਕੋਨੇ-ਕੋਨੇ ਵਿਚ ਪੁੱਜਦੀ ਕਰਨਾ ਸਿੱਖ ਮਿਸ਼ਨਰੀ ਕਾਲਜ ਦਾ ਮੁੱਖ ਉਦੇਸ਼ ਹੈ। ਪ੍ਰੀਖਿਆ ਦੀ ਸਫਲਤਾ ਲਈ ਸਕੂਲ  ਐਮ ਡੀ ਸਰਦਾਰ ਗੁਰਵਿੰਦਰ ਸਿੰਘ  ਰੱਲਾ ਅਤੇ ਮੀਡੀਆ ਇੰਚਾਰਜ ਭਾਈ ਹੀਰਾ ਸਿੰਘ ਨਰੂਲਾ ਮਾਨਸਾ  ਨੇ ਸਕੂਲ ਮੈਨੇਜਮੈਟ, ਸਟਾਫ, ਸਿੱਖ ਮਿਸ਼ਨਰੀਆਂ ਅਤੇ ਵਿਦਿਆਰਥੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ ਤੇ ਨਵੰਬਰ 2014 ਦੀ ਪ੍ਰੀਖਿਆ ਲਈ ਪੂਰਨ ਸਹਿਯੋਗ ਦੀ ਕਾਮਨਾ ਕੀਤੀ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply