Friday, April 19, 2024

ਸਰਹੱਦੀ ਖੇਤਰ ਵਿਚ ਅਧਿਆਪਕਾਂ ਦੀ ਘਾਟ ਜਲਦ ਪੂਰੀ ਕੀਤੀ ਜਾਵੇਗੀ- ਸੋਨੀ

ਰਾਜ ਦੀ ਸਿੱਖਿਆ ਨੀਤੀ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇਗਾ

PPN2704201814ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਉਹ ਅਜਿਹੀ ਸਿਖਿਆ ਪ੍ਰਣਾਲੀ ਲਈ ਰਣਨੀਤੀ ਬਣਾ ਰਹੇ ਹਨ, ਜੋ ਕਿ ਰਾਜ ਦੇ ਨਾਲ-ਨਾਲ ਰਾਸ਼ਟਰ ਲਈ ਰੀੜ੍ਹ ਦੀ ਹੱਡੀ ਹੋਵੇ।ਸੋਨੀ ਨੇ ਕਿਹਾ ਕਿ ਕੈਬਨਿਟ ਮੰਤਰੀ ਬਣਨ ਮਗਰੋਂ ਸ਼ਹਿਰ ਆਮਦ ’ਤੇ ਲੋਕਾਂ ਵੱਲੋਂ ਦਿੱਤੇ ਪਿਆਰ ਨੂੰ ਉਹ ਕਦੇ ਭੁਲਾ ਨਹੀਂ ਸਕਣਗੇ ਅਤੇ ਚਾਹੁੰਦੇ ਹਨ ਕਿ ਇਹ ਕਰਜ਼ ਪੰਜਾਬ ਦੀ ਸਿੱਖਿਆ ਨੂੰ ਮਜਬੂਤ ਲੀਹਾਂ ’ਤੇ ਪਾ ਕੇ ਮੋੜਨ ਦਾ ਯਤਨ ਕੀਤਾ ਜਾਵੇ।  ਸੋਨੀ ਨੇ ਕਿਹਾ ਕਿ ਮੰਤਰੀ ਵਜੋਂ ਸਿਖਿਆ ਵਿਭਾਗ ਬਾਰੇ ਪੂਰੀ ਤਰ੍ਹਾਂ ਜਾਣੂ ਹੋਣ ਵਿੱਚ ਭਾਵੇਂ ਕੁੱਝ ਦਿਨ ਲੱਗਣਗੇ, ਪਰ ਸਿੱਖਿਆ ਵਿਭਾਗ ਦੀਆਂ ਜ਼ਮੀਨੀ ਹਕੀਕਤਾਂ ਤੋਂ ਜਾਣੂੰ ਹੋਣ ਕਾਰਨ ਉਹ ਛੇਤੀ ਤੋਂ ਛੇਤੀ ਇਸ ਦੇ ਨਵ ਨਿਰਮਾਣ ਲਈ ਕੰਮ ਸ਼ੁਰੂ ਕਰਨਗੇ।  ਉਨਾਂ ਕਿਹਾ ਕਿ ਸਮੁੱਚੇ ਪੰਜਾਬ ਵਿੱਚ ਸਭ ਤੋਂ ਵੱਡੀ ਚੁਣੌਤੀ ਉੱਚ ਅਤੇ ਸੈਕੰਡਰੀ ਸਿੱਖਿਆ ਬੁਨਿਆਦੀ ਢਾਂਚਾ, ਖਾਸ ਕਰਕੇ ਬਾਰਡਰ ਅਤੇ ਪੇਂਡੂ ਖੇਤਰਾਂ ਦਾ ਵਿਕਾਸ ਹੈ।ਇਸ ਤੋਂ ਇਲਾਵਾ ਖਾਲੀ ਪੋਸਟਾਂ ਨੂੰ ਭਰਨਾ ਅਤੇ ਸਟਾਫ ਤੋਂ ਸਹੀ ਤਰੀਕੇ ਨਾਲ ਯੋਗ ਕੰਮ ਲੈਣਾ ਅਗਲਾ ਟੀਚਾ ਰਹੇਗਾ।ਉਨਾਂ ਕਿਹਾ ਕਿ ਕੋਸ਼ਿਸ਼ ਹੋਵੇਗੀ ਕਿ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਦੇ ਨਾਲ-ਨਾਲ, ਸਮੇਂ ਦੀਆਂ ਹਾਣੀ ਕਿਤਾਬਾਂ ਸਮੇਂ ਸਿਰ ਮਿਲਣ।ਉਨਾਂ ਕਿਹਾ ਕਿ ਜਿਹੜੇ ਸਕੂਲਾਂ ਨੂੰ ਅਪਗਰੇਡ ਕਰਨ ਦੀ ਲੋੜ ਮਹਿਸੂਸ ਹੋਈ, ਉਹ ਕੀਤੇ ਜਾਣਗੇ ਅਤੇ ਮਾਡਰਨ ਸਕੂਲ ਵਿਕਸਤ ਕੀਤੇ ਜਾਣਗੇ।ਸੋਨੀ ਨੇ ਕਿਹਾ ਕਿ ਸੂਬਾ ਕੈਪਟਨ ਸਾਹਿਬ ਦੀ ਅਗਵਾਈ ਹੇਠ ਸਹਿਜੇ ਸਹਿਜੇ ਵਿੱਤੀ ਸੰਕਟ ਵਿਚੋਂ ਨਿਕਲ ਰਿਹਾ ਹੈ ਅਤੇ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਸਿੱਖਿਆ ਲਈ ਪੈਸੇ ਦੀ ਘਾਟ ਨਹੀਂ ਰਹਿਣ ਦੇਵੇਗੀ।ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਲਈ ਬਿਨਾਂ ਕਿਸੇ ਗਾਰੰਟੀ ’ਤੇ ਕਰਜ਼ੇ ਦਿੱਤੇ ਜਾਣਗੇ, ਤਾਂ ਜੋ ਉਹ ਉਚੇਰੀ ਵਿਦਿਆ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਕਰ ਸਕਣ।
 

Check Also

ਟਰਾਂਸਪੋਰਟ ਵਿਭਾਗ ਤੇ ਪੁਲਿਸ ਵਲੋਂ ਸਕੂਲ ਬੱਸਾਂ ਦੀ ਅਚਨਚੇਤ ਜਾਂਚ, 33 ਵਾਹਨਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ …

Leave a Reply