Friday, March 29, 2024

ਅਧਿਆਪਕ ਧਰਨਿਆਂ ਦੀ ਥਾਂ ਬੱਚਿਆਂ ਦੀ ਪੜਾਈ ਵੱਲ ਧਿਆਨ ਦੇਣ – ਸੋਨੀ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਖਿਆ ਮੰਤਰੀ ਪੰਜਾਬ ਨੇ ਓ:ਪੀ: ਸੋਨੀ ਅਧਿਆਪਕਾਂ ਦੀਆਂ ਹਰ ਜਾਇਜ਼ ਮੰਗਾਂ ਮੰਨਣ ਦਾ Soniਐਲਾਨ ਕਰਦੇ ਕਿਹਾ ਕਿ ਉਨਾਂ ਨੂੰ ਭਵਿੱਖ ਵਿਚ ਕਿਸੇ ਮੰਗ ਲਈ ਧਰਨੇ ਜਾਂ ਮੁਜ਼ਾਹਰੇ ਕਰਨ ਦੀ ਲੋੜ ਨਹੀਂ, ਉਹ ਹਰ ਗੱਲ ਮਿਲ ਕੇ ਕਰਨ ਅਤੇ ਬੱਚਿਆਂ ਦੀ ਪੜਾਈ ਵੱਲ ਧਿਆਨ ਦੇਣ। ਅੱਜ ਸਥਾਨਕ ਸਰੂਪ ਰਾਣੀ ਕਾਲਜ ਇਸਤਰੀਆਂ ਵਿਖੇ ਕਰਵਾਈ ਜਾ ਰਹੀ 46ਵੀਂ ਕਨਵੋਕੇਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲੱ ਹੋਏ ਸੋਨੀ ਨੇ ਕਿਹਾ ਕਿ ਅਧਿਆਪਕਾਂ ਦਾ ਕੰਮ ਪੜਾਉਣਾ ਹੈ, ਨਾ ਕਿ ਧਰਨਿਆਂ ਵਿਚ ਸਮਾਂ ਖਰਾਬ ਕਰਨਾ। ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਧਰਨੇ ਨਾ ਲਾਉਣ, ਸਰਕਾਰ ਉਨ੍ਹਾਂ ਦੀਆਂ ਜਾਇਜ ਮੰਗਾਂ ਨੂੰ ਜਰੂਰ ਪੂਰਿਆ ਕਰੇਗੀ।ਉਨਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਸਕੂਲ ਸਿਖਿਆ ਬੋਰਡ ਦੇ ਨਤੀਜੇ ਬਹੁਤ ਮਾੜੇ ਆਏ ਹਨ, ਜੋ ਚਿੰਤਾ ਦਾ ਵਿਸ਼ਾ ਹਨ। ਉਨਾਂ ਕਿਹਾ ਕਿ ਅਧਿਆਪਕ  ਮਿਹਨਤ  ਅਤੇ ਜਿੰਮੇਵਾਰੀ ਨਾਲ ਬੱਚਿਆਂ ਨੂੰ ਪੜਾਉਣ, ਸਰਕਾਰ ਉਨਾਂ ਦੇ ਨਾਲ ਹੈ।   

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply