Thursday, March 28, 2024

ਲ਼ਾਲ ਕਿਲਾ ਮੈਦਾਨ ’ਚ ਖਾਲਸਾਹੀ ਜਾਹੋ-ਜਲਾਲ ਮੁੜ੍ਹ ਹੋਇਆ ਸੁਰਜੀਤ

ਸਿੱਖ ਕੋਲ ਪਹੁੰਚਣ ਤੋਂ ਬਾਅਦ ਬੇਟੀ ਪਹਿਲੇ ਵੀ ਸੁਰੱਖਿਅਤ ਸੀ ਤੇ ਹੁਣ ਵੀ ਹੈ – ਜੀ.ਕੇ

PPN2904201803  ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – 1783 ’ਚ ਸਿੱਖ ਜਰਨੈਲਾਂ ਵੱਲੋਂ ਕੀਤੀ ਗਈ ਦਿੱਲੀ ਫਤਿਹ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲਾ ਮੈਦਾਨ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ।ਗੁਰਦੁਆਰਾ ਸੀਸਗੰਜ ਸਾਹਿਬ ਤੋਂ ਲਾਲਕਿਲਾ ਮੈਦਾਨ ਤਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਨਗਰ ਕੀਰਤਨ ਦੇ ਰੂਪ ’ਚ ਸ਼ਬਦ ਚੌਂਕੀ ਜਥੇ ਦੇ ਵੀਰਾਂ ਨੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਬਦ ਗਾਇਨ ਕਰਦੇ ਹੋਏ ਬੜੀ ਸ਼ਰਧਾ ਅਤੇ ਭਾਵਨਾ ਨਾਲ ਪੰਡਾਲ ’ਚ ਸੁਸ਼ੋਭਿਤ ਕਰਾਇਆ।
    ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਲੈਕਚਰ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਥਾ ਵਿਚਾਰਾਂ ਰਾਹੀਂ ਸਿੱਖ ਜਰਨੈਲਾਂ ਦੀ ਬਹਾਦਰੀ ਨੂੰ ਯਾਦ ਕਰਦੇ ਹੋਏ ਖਾਲਸਾ ਦੀ ਬਹਾਦਰੀ ਅਤੇ ਕੌਮ ਸੇਵਾ ’ਤੇ ਚਾਨਣਾ ਪਾਇਆ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਂਸਦ ਬਲਵਿੰਦਰ ਸਿੰਘ ਭੁੰਦੜ ਸਣੇ ਕਈ ਸੰਤਾਂ-ਮਹਾਪੁਰਸ਼ਾ ਨੇ ਇਸ ਮੌਕੇ ਹਾਜ਼ਰੀ ਭਰੀ।ਘਰ ਛੱਡ ਕੇ ਗੁੱਸੇ ’ਚ ਨਿਕਲੀ ਇੱਕ ਬੱਚੀ ਨੂੰ ਆਪਣੀ ਸਮਝਦਾਰੀ ਸਦਕਾ ਉਸਦੇ ਪਰਿਵਾਰ ਨੂੰ ਮਿਲਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਟੋ ਰਿਕਸ਼ਾ ਡਰਾਈਵਰ ਜਸਬੀਰ ਸਿੰਘ ਜੱਸੀ ਦਾ ਦਿੱਲੀ ਕਮੇਟੀ ਵੱਲੋਂ ਸਨਮਾਨ ਚਿਨ੍ਹ ਅਤੇ ਨਗਦ ਇਨਾਮ ਰਾਹੀਂ ਸਨਮਾਨ ਕੀਤਾ ਗਿਆ। PPN2904201804
    ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਮੁਗਲ ਕਾਲ ’ਚ ਸਿੱਖ ਜਰਨੈਲਾਂ ਨੇ ਜਿਸ ਤਰੀਕੇ ਨਾਲ ਲੋਕਾਂ ਦੀਆਂ ਬੇਟੀਆਂ ਨੂੰ ਸੁਰੱਖਿਅਤ ਹਮਲਾਵਰਾਂ ਦੇ ਕਬਜੇ ਤੋਂ ਮੁਕਤ ਕਰਾ ਕੇ ਉਨਾਂ੍ਹ ਦੇ ਘਰਾਂ ਤਕ ਪਹੁੰਚਾਇਆ ਸੀ। ਅੱਜ ਉਸੇ ਭਾਵਨਾ ਅਤੇ ਕਿਰਦਾਰ ਨੂੰ ਆਟੋ ਡਰਾਈਵਰ ਜੱਸੀ ਨੇ ਮੁੜ੍ਹ ਸੁਰਜੀਤ ਕੀਤਾ ਹੈ। ਸਿੱਖ ਕੋਲ ਪਹੁੰਚਣ ਤੋਂ ਬਾਅਦ ਬੇਟੀ ਪਹਿਲੇ ਵੀ ਸੁਰੱਖਿਅਤ ਸੀ ਤੇ ਹੁਣ ਵੀ ਹੈ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜੱਸੀ ਵੱਲੋਂ ਕੀਤੇ ਗਏ ਕੰਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਜੱਸੀ ਨੂੰ ਸਨਮਾਨਿਤ ਕਰਕੇ ਅਸੀਂ ਆਪ ਮਾਣ ਮਹਿਸੂਸ ਕਰ ਰਹੇ ਹਾਂ।PPN2904201805
     ਡਾ. ਜਸਪਾਲ ਸਿੰਘ ਨੇ ਕਿਹਾ ਕਿ 18ਵੀਂ ਸਦੀ ਸਿੱਖਾਂ ਦੇੇ ਪਾਤਸ਼ਾਹੀ ਦਾਅਵੇ ਦੇ ਸੰਘਰਸ਼ ਨੂੰ ਬਚਾਉਣ ਦਾ ਪ੍ਰਤੀਕ ਸੀ।ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ ਸਿੱਖ ਜਰਨੈਲਾ ਵੱਲੋਂ ਦਿੱਲੀ ਫਤਿਹ ਤਕ ਲੜੀ ਗਈ ਲੜਾਈ ਸਧਾਰਣ ਨਹੀਂ ਸੀ।ਇੱਕ ਪਾਸੇ ਸਿੱਖਾਂ ਦੇ ਮਗਰ ਅਫ਼ਗਾਨੀ ਅਤੇ ਦੂਜੇ ਪਾਸੇ ਬਲੂਚ ਲੱਗੇ ਹੋਏ ਸਨ। ਇਹੀ ਸਮਾਂ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਦੀ ਫੌਜਾਂ ਨੇ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਕੇ ਸਰੋਵਰ ਨੂੰ ਮਿੱਟੀ ਨਾਲ ਪੂਰਣ ਦੀ ਕੋਝੀ ਕੋਸ਼ਿਸ਼ ਕੀਤੀ ਸੀ।ਪਰ ਸਿੱਖ ਜਰਨੈਲਾਂ ਨੇ ਵਿਦੇਸ਼ੀ ਹਮਲਾਵਰਾਂ ਨੂੰ ਲਾਹੌਰ ਤੋਂ ਪਰੇ ਕੱਢ ਕੇ ਦੇਸ਼ ਅਤੇ ਧਰਮ ਦੋਨਾਂ ਦੀ ਰੱਖਿਆ ਕੀਤੀ ਸੀ।ਸਟੇਜ਼ ਸਕੱਤਰ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਨਿਭਾਈ।ਕਮੇਟੀ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਦੇ ਨਾਲ ਪ੍ਰਵਾਸੀ ਭਾਰਤੀ ਬਲਬੀਰ ਸਿੰਘ ਕੱਕੜ, ਗੁਰਦੁਆਰਾ ਗ੍ਰੇਟਰ ਕੈਲਾਸ ਪਾਰਟ-2, ਦੀ ਪ੍ਰਬੰਧਕ ਕਮੇਟੀ ਅਤੇ ਹੋਰ ਪਤਵੰਤਿਆਂ ਦਾ ਵੀ ਸਮਾਗਮ ’ਚ ਸਹਿਯੋਗ ਦੇਣ ਲਈ ਸਨਮਾਨ ਕੀਤਾ ਗਿਆ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply