Friday, April 19, 2024

ਜਬਰ ਜਨਾਹ ਦੀਆਂ ਘਟਨਾਵਾਂ `ਤੇ ਰੋਕ ਸਬੰਧੀ ਲਗਾਇਆ ਗਿਆ ਸੈਮੀਨਾਰ

ਗਲਤ ਢੰਗ ਦੇ ਸਪਰਸ਼ ਬਾਰੇ ਤੁਰੰਤ ਮਾਤਾ ਪਿਤਾ ਨੂੰ ਦੱਸਣ ਬੱਚੇ – ਸੰਘਾ
ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਬਾਲ ਅਧਿਕਾਰ ਰੱਖਿਆ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ ਨਾਲ ਜਬਰ ਜਨਾਹ ਦੀਆਂ ਹੋ ਰਹੀਆਂ PPN0205201823ਘਟਨਾਵਾਂ ਦੀ ਰੋਸ਼ਨੀ ਵਿੱਚ ਢੁੱਕਵੇਂ ਕਦਮ ਚੁੱਕਣ ਲਈ ਜਿਲ੍ਹਾ ਪ੍ਰਸਾਸ਼ਨ ਵੱਲੋਂ ਪੋਕਸੋ ਐਕਟ 2012 ਅਧੀਨ ਛੋਟੇ ਬੱਚਿਆਂ ਨੂੰ ਸਹੀ ਅਤੇ ਗਲਤ ਸਪਰਸ਼ ਸਬੰਧੀ ਸਮਝਾਉਣ ਲਈ ਚਲਾਈ ਜਾਣ ਵਾਲੀ ਮੁਹਿੰਮ ਦੇ ਪਹਿਲੇ ਦਿਨ ਡੀ.ਡੀ.ਆਈ ਸਕੂਲ ਅਤੇ ਸਪਰਿੰਗ ਡੇਲ ਸਕੂਲ ਫਤਿਹਗੜ੍ਹ ਚੂੜੀਆਂ ਰੋਡ ਤੇ ਇਕ ਸਮਾਗਮ ਕਰਵਾਇਆ ਗਿਆ।
     ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਪਹਿਲੀ ਤੋਂ ਸੱਤਵੀਂ ਤੱਕ ਦੇ ਬੱਚਿਆਂ ਨੂੰ ਆਪਣੀ ਸੁਰੱਖਿਆ ਲਈ ਚੰਗੇ ਅਤੇ ਮਾੜੇ ਸਪਰਸ਼ ਸਬੰਧੀ ਜਾਗਰੂਕ ਕਰਵਾਇਆ।ਸੰਘਾ ਵੱਲੋਂ ਬੱਚਿਆਂ ਨੂੰ ਦੱਸਿਆ ਕਿ ਜੇਕਰ ਤੁਹਾਨੂੰ ਕੋਈ ਗਲਤ ਢੰਗ ਨਾਲ ਸਪਰਸ਼ ਕਰਦਾ ਹੈ ਤਾਂ ਉਸ ਦੀ ਤੁੰਰਤ ਜਾਣਕਾਰੀ ਆਪਣੇ ਮਾਤਾ-ਪਿਤਾ ਅਤੇ ਅਧਿਆਪਕ ਨੂੰ ਦਿਓ।ਸੰਘਾ ਨੇ ਬੱਚਿਆ ਨੂੰ ਕਿਹਾ ਕਿ ਤੁਹਾਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਸਗੋਂ ਡਰਨ ਦੀ ਲੋੜ ਉਸ ਨੂੰ ਜੋ ਗਲਤ ਕਿਸਮ ਦੇ ਕੰਮ ਕਰਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਲਾਲਚ ਦੇ ਕੇ ਗਲਤ ਕੰਮ ਕਰਨ ਲਈ ਕਹਿੰਦਾ ਹੈ ਤੁਰੰਤ ਉਸ ਸਬੰਧੀ ਆਪਣੇ ਮਾਤਾ-ਪਿਤਾ ਨੂੰ ਦੱਸੋ।ਸੰਘਾ ਨੇ ਬੱਚਿਆਂ ਨੂੰ ਚੰਗੇ ਅਤੇ ਮਾੜੇ ਸਪਰਸ਼ ਨਾਲ ਨਾਲ ਟ੍ਰੈਫਿਕ ਨਿਯਮਾਂ ਅਤੇ ਸੁਰੱਖਿਆ ਸਬੰਧੀ ਵੀ ਸਮਝਾਇਆ ਗਿਆ।ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਉਹ ਸਭ ਗੱਲਾਂ ਆਪਣੇ ਦੋਸਤਾਂ ਤੱਕ ਵੀ ਪਹੁੰਚਾਉਣ।ਸ੍ਰੀਮਤੀ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਜਨਰਲ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ, ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਮਨਪ੍ਰੀਤ ਕੌਰ, ਸ੍ਰੀਮਤੀ ਕੰਵਲਜੀਤ ਕੌਰ ਸੀ.ਡੀ.ਪੀ.ਓ ਅੰਮਿ੍ਰਸਤਰ ਵੀ ਹਾਜ਼ਰ ਸਨ।
     ਬਾਲ ਸੁਰੱਖਿਆ ਅਫਸਰ ਸ੍ਰੀਮਤੀ ਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਦੇ ਸੈਮੀਨਾਰ ਜਿਲੇ੍ਹ ਦੇ ਸਾਰੇ ਸਕੂਲਾਂ ਵਿੱਚ ਚਲਾਏ ਜਾਣਗੇ ਅਤੇ ਅਜਿਹੇ ਸਥਾਨਾਂ ਤੇ ਕਰਵਾਏ ਜਾਣਗੇ ਜਿਥੇ ਬਾਲ ਵਿਰੁੱਧ ਯੋਨ ਅਪਰਾਧ ਹੋਣ ਦਾ ਖਦਸ਼ਾ ਹੋਵੇ।ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਜਾਣਗੀਆਂ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply