Friday, March 29, 2024

ਜੇ.ਈ.ਈ ਪ੍ਰੀਖਿਆ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਦਾ ਕਨਿਸ਼ ਅਨੰਦ ਜਿਲੇ ਵਿੱਚ ਅੱਵਲ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਵਲੋਂ ਅਪ੍ਰੈਲ 2018 ਵਿੱਚ ਰਾਸ਼ਟਰ ਪੱਧਰ `ਤੇ ਆਯੋਜਿਤ ਕੀਤੀ ਗਈ ਜੇ.ਈ.ਈ PPN0205201825ਪ੍ਰੀਖਿਆ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਦੇ ਕਨਿਸ਼ ਅਨੰਦ ਨੇ 360 ਵਿਚੋਂ 270 ਨੰਬਰ ਲੈ ਕੇ ਦੇਸ਼ ਭਰ ਵਿੱਚ 814ਵਾਂ ਅਤੇ ਜਿਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਕੂਲ ਦੇ 15 ਵਿਦਿਆਰਥੀਆਂ ਨੇ ਇਹ ਪ੍ਰੀਖਆ ਪਾਸ ਕੀਤੀ ਹੈ।ਜਿੰਨਾਂ ਵਿੱਚੋਂ ਨਿਖਿਲ ਮਹਾਜਨ ਨੇ 190, ਸਾਰੰਸ਼ ਗੁਪਤਾ ਨੇ 188, ਸੰਯਮ ਗੁਲਾਟੀ ਨੇ 170 ਹਰਲੀਨ ਸਿੰਘ ਨੇ 156, ਸਿਧਾਂਤ ਅਗਰਵਾਲ ਨੇ 151, ਹਾਰਦਿਕ ਭਾਟੀਆ ਨੇ 137, ਯਥਾਰਥ ਸ਼ਰਮਾ ਨੇ 122, ਪਾਰਥ ਮਹਾਜਨ ਨੇ 108, ਇਸ਼ਾਨ ਸਲਵਾਨ ਨੇ 95, ਵੰਸ਼ ਜੋਸ਼ੀ ਨੇ 95, ਜਯਪ੍ਰੀਤ ਵਧਾਵਨ ਨੇ 94, ਅਭਿਸ਼ੇਕ ਭਸੀਂ ਨੇ 92, ਅਰਜੁਨ ਨੇ 88 ਅਤੇ ਅਕਸ਼ਿਤ ਮਹੇਸ਼ਵਰੀ ਨੇ 80 ਅੰਕ ਹਾਸਲ ਕੀਤੇ ਹਨ।  
             ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਇਸ ਅਹਿਮ ਪ੍ਰਾਪਤੀ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਨਿਸ਼ ਅਨੰਦ ਦਾ ਮੂੰਹ ਮਿੱਠਾ ਕਰਵਾਇਆ ।ਇਸ ਤੋਂ ਇਲਾਵਾ ਕਨਿਸ਼ ਅਨੰਦ ਨੂੰ 2100 ਰੁਪਏ ਦਾ ਨਕਦ ਇਨਾਮ ਅਤੇ 15 ਵਿਦਿਆਰਥੀਆਂ ਨੁੰ ਫੁੱਲਾਂ ਦੇ ਸਿਹਰੇ ਪਾ ਕੇ ਸਨਮਾਨਿਤ ਕੀਤਾ ਗਿਆ।ਉਨਾਂ ਕਿਹਾ ਸਖਤ ਮਿਹਨ ਦ੍ਰਿੜ ਨਿਸਚੇ ਅਤੇ ਲਗਨ ਨਾਲ ਮੁਸ਼ਕਲ਼ਾਂ ਦੇ ਬਾਵਜੂਦ ਵੀ ਮਕਸਦ ਹਾਸਲ ਕੀਤਾ ਜਾ ਸਕਦਾ ਹੈ।ਉਨਾਂ ਨੇ ਵਿਦਿਆਰਥੀਆਂ ਨੂੰ ਜੇ.ਈ.ਈ  ਅੇਡਵਾਂਸ ਪ੍ਰੀਖਿਆ ਵਿੱਚ ਇਸੇ ਤਰਾਂ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ, ਮਾਤਾ ਪਿਤਾ ਅਤੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਦੀਆਂ ਸ਼ੂਭਕਾਮਨਾਵਾਂ ਦਿੱਤੀਆਂ।
            ਕਨਿਸ਼ ਅਨੰਦ ਨੇ ਇਸ ਸਮੇਂ ਕਿਹਾ ਕਿ ਉਹ ਦਿੱਲੀ ਆਈ.ਟੀ.ਆਈ ਵਿੱਚ ਦਾਖਲਾ ਲੈ ਕੇ ਕੰਪਿਊਟਰ ਸਾਇੰਸ ਜਾਂ ਮਕੈਨੀਕਲ ਵਿੱਚ ਇੰਜੀਨਅਰਿੰਗ ਕਰ ਕੇ ਦੇਸ਼ ਸੇਵਾ ਵਿੱਚ ਆਪਣਾ ਜੀਵਨ ਲਗਾਉਣਾ ਚਾਹੁੰਦਾ ਹੈ।ਉਸ ਨੇ ਆਪਣੀ ਸਫਲਤਾ ਲਈ ਅਧਿਆਪਕਾਂ ਵਲੋਂ ਮਿਲੇ ਸਹਿਯੋਗ ਤੇ ਸਹੀ ਮਾਰਗਦਰਸ਼ਨ ਅਤੇ ਮਾਤਾ ਰਚਨਾ ਆਨੰਦ ਤੇ ਪਿਤਾ ਰਜਨੀਸ਼ ਅਨੰਦ ਦਾ ਆਸ਼ੀਰਵਾਦ ਦੱਸਿਆ।ਖੇਤਰੀ ਪ੍ਰਬੰਧਿਕਾ ਡਾ.; ਨੀਲਮ ਕਾਮਰਾ, ਚੇਅਰਮੈਨ ਵੀ.ਪੀ ਲੱਖਣਪਾਲ, ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਸਫਲਤਾ `ਤੇ ਵਧਾਈ ਦਿੱਤੀ ਅਤੇ ਆਗਾਮੀ ਪ੍ਰੀਖਿਆ ਲਈ ਆਸ਼ੀਰਵਾਦ ਦਿੱਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply