Saturday, April 20, 2024

ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ `ਚ ਸਾਹਿਤਕ ਸਮਾਗਮ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਦੁਨੀਆਂ ਭਰ `ਚ ਮਨਾਏ ਮਜ਼ਦੂਰ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਪੰਜਾਬੀ ਸਭਿਆਚਾਰ PPN0305201804ਸੱਥ ਵਲੋਂ ਹਰਪਾਲ ਸਿੰਘ ਰਾਮ ਦਿਵਾਲੀ ਦੇ ਗ੍ਰਹਿ ਵਿਖੇ ਰਚਾਇਆ ਗਿਆ।ਜਸਬੀਰ ਝਬਾਲ ਤੇ ਬਲਵੰਤ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਅਦਬੀ ਸਮਾਗਮ `ਚ ਬੋਲਦਿਆਂ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਅਜ ਪੂਰੀ ਦੁਨੀਆਂ ਬੇਮਸਾਲ ਤਰੱਕੀ ਕਰ ਗਈ ਹੈ, ਪਰ ਮਜ਼ਦੂਰ ਦੀ ਹਾਲਤ ਦਿਨ-ਬਾ-ਦਿਨ ਹੋਰ ਪਤਲੀ ਹੋ ਰਹੀ ਹੈ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਇੰਨਕਲਾਬੀ ਕਵੀ ਪਾਸ਼ ਦੇ ਹਵਾਲੇ  ਨਾਲ ਗੱਲ ਕਰਦਿਆਂ ਕਿਹਾ ਕਿ ਲੇਖਕ ਨੇ ਕਲਮ ਦੇ ਜਰੀਏ ਸਮਾਜ ਅੰਦਰਲੀ ਕਾਣੀ ਵੰਡ ਨੂੰ ਭੰਡਿਆ ਹੈ ਤੇ ਥੁੜਿਆਂ ਟੁੱਟਿਆਂ ਦੇ ਹੱਕ `ਚ ਭੁਗਤਿਆ ਹੈ।ਸ਼ਾਇਰ ਮਲਵਿੰਦਰ ਅਤੇ ਜਗੀਰ ਕੌਰ ਮੀਰਾਂ ਕੋਟ ਨੇ ਕਿਰਤ ਸਭਿਆਚਾਰ ਉਭਾਰਨ ਦੀ ਲੋੜ ਤੇ ਜੋਰ ਦਿੱਤਾ।ਇੰ. ਜਸਵੰਤ ਸਿੰਘ ਗਿੱਲ , ਸਰਬਜੀਤ ਸੰਧੂ ਅਤੇ ਕੈਪਟਨ ਰਵੇਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ਸ਼ਾਇਰ ਮਲਵਿੰਦਰ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਵਿੰਦਰ ਕੌਰ ਰੰਧਾਵਾ, ਚਰਨਜੀਤ ਅਜਨਾਲਾ, ਜਸਪਾਲ ਧੌਲ, ਜਗਦੀਪ ਕੌਰ, ਐਸ ਵਿਰਦੀ ਮਨਜੀਤ ਕੌਰ ਅਤੇ ਜਗੀਰ ਕੌਰ ਤੋਂ ਇਲਾਵਾ ਵਡੀ ਗਿਣਤੀ `ਚ ਸਾਹਿਤਕਾਰਾਂ ਨੇ ਸਮਾਗਮ ਨੂੰ ਭਰਭੂਰਤਾ ਬਖਸ਼ੀ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply