Monday, January 21, 2019
ਤਾਜ਼ੀਆਂ ਖ਼ਬਰਾਂ

ਯਾਦਗਾਰੀ ਹੋ ਨਿਬੜਿਆ ਅਧਿਆਪਕ ਚੇਤਨਾ ਮੰਚ ਦਾ ਵਜ਼ੀਫਾ ਵੰਡ ਤੇ ਸਨਮਾਨ ਸਮਾਰੋਹ

ਸਿੱਖਿਆ ਨੂੰ ਪ੍ਰਣਾਈਆਂ ਤਿੰਨ ਸਖਸ਼ੀਅਤਾਂ ਦਾ ਕੀਤਾ ਵਿਸ਼ੇਸ਼ ਸਨਮਾਨ
ਸਮਰਾਲਾ, 6 ਮਈ (ਪੰਜਾਬ ਪੋਸਟ- ਕੰਗ) – ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਵਿਖੇ ਸਵ: ਮਹਿਮਾ ਸਿੰਘ ਕੰਗ ਦੁਆਰਾ ਸਥਾਪਿਤ ਅਧਿਆਪਕ PPN0605201807ਚੇਤਨਾ ਮੰਚ ਸਮਰਾਲਾ ਦਾ 20ਵਾਂ ਸਲਾਨਾ ਵਜੀਫਾ ਵੰਡ ਤੇ ਸਨਮਾਨ ਸਮਾਰੋਹ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਸੰਪਨ ਹੋਇਆ।ਮੰਚ ਦੇ ਕਰਨਵੀਨਰ ਨੈਸ਼ਨਲ ਐਵਾਰਡੀ ਮੇਘ ਦਾਸ ਜਵੰਦਾ  ਅਤੇ ਪੁਖਰਾਜ ਸਿੰਘ ਘੁਲਾਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਉੱਘੇ ਸਿੱਖਿਆ ਸਾਸ਼ਤਰੀ ਤਰਸੇਮ ਬਾਹੀਆ ਸਾਬਕਾ ਪ੍ਰਿੰਸੀਪਲ ਏ.ਐਸ ਕਾਲਜ ਖੰਨਾ ਪਹੁੰਚੇ ਜਦਕਿ ਪ੍ਰਧਾਨਗੀ ਰਣਜੀਤ ਸਿੰਘ ਮੱਲ੍ਹੀ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਜਗਰਾਓਂ ਨੇ ਕੀਤੀ।ਦੋ ਛੋਟੀਆਂ ਬੱਚੀਆਂ ਮਹਿਕਪ੍ਰੀਤ ਅਤੇ ਸੱਯਮ ਨੇ ਸ਼ਬਦ ਗਾਇਨ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ।ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਮੰਚ ਦੀ ਕੁਰਗੁਜਾਰੀ ਤੇ ਪੰਛੀ ਝਾਤ ਪਾਈ।ਮੰਚ ਸੰਚਾਲਨ ਪ੍ਰਿੰਸੀਪਲ ਮਨੋਜ ਕੁਮਾਰ ਨੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਲੜੀ ਵਿੱਚ ਪਰੋ ਕੇ ਰੱਖਦਿਆਂ ਕੀਤਾ।
ਪ੍ਰੋਗਰਾਮ ਦੇ ਪਹਿਲੇ ਪੜਾਅ ਦੌਰਾਨ ਸਮਰਾਲਾ ਇਲਾਕੇ ਦੇ ਸਿਰੜੀ ਅਤੇ ਸੁਹਿਰਦ ਅਧਿਆਪਕ ਸੰਜੀਵ ਕੁਮਾਰ ਕਲਿਆਣ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਜਿਨ੍ਹਾਂ ਨੇ ਸਾਲ 2017 ਵਿੱਚ ਪੰਜਾਬ ਸਰਕਾਰ ਤੋਂ ਸਟੇਟ ਐਵਾਰਡ ਪ੍ਰਾਪਤ ਕੀਤਾ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।ਉਪਰੰਤ ਵਿੱਦਿਆ ਖੇਤਰ ਅਤੇ ਅਧਿਆਪਕ ਚੇਤਨਾ ਮੰਚ ਵਿੱਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਨੂੰ ਮੁੱਖ ਰੱਖ ਕੇ ਮੱਖਣ ਸਿੰਘ ਲੈਕਚਰਾਰ ਅਰਥ ਸਾਸ਼ਤਰ ਐਸ.ਐਸ.ਡੀ. ਸਰਕਾਰੀ ਸੀਨੀ ਸੈਕੰ: ਸਕੂਲ (ਲੜਕੇ) ਮਾਛੀਵਾੜਾ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।ਸਮਰਾਲਾ ਇਲਾਕੇ ਦੀ ਸ਼ਾਨ ਅਤੇ ਪੰਜਾਬੀ ਦੇ ਉੱਘੇ ਅਤੇ ਸਿਰਮੌਰ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉਮਰ ਭਰ ਕੀਤੀ ਘਾਲਣਾ ਅਤੇ ਲਗਭਗ 40 ਸਾਲ ਕਾਲਜ ਅਧਿਆਪਨ ਕਾਰਜ ਨੂੰ ਸਮਰਪਿਤ ਰਹਿਣ ਹਿੱਤ ਵਿਸ਼ੇਸ਼ ਤੌਰ `ਤੇ ਸਨਮਾਨਿਆ ਗਿਆ। ਤਿੰਨੇ ਸਨਮਾਨਿਤ ਸਖਸ਼ੀਅਤਾਂ ਨੇ ਆਪੋ ਆਪਣੇ ਧੰਨਵਾਦੀ ਭਾਸ਼ਨ ਵਿੱਚ ਅਧਿਆਪਕ ਚੇਤਨਾ ਮੰਚ ਵੱਲੋਂ ਕੀਤੇ ਜਾਂਦੇ ਕਾਰਜ ਦੀ ਸਰਾਹਨਾ ਕੀਤੀ। PPN0605201808
ਕਮਾਂਡੈਂਟ ਰਸ਼ਪਾਲ ਸਿੰਘ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਨੇ ਮੈਰਿਟ ਵਿੱਚ ਆਏ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਮੰਚ ਬਾਰੇ ਆਪਣੀਆਂ ਯਾਦਾਂ ਸਭ ਨਾਲ ਸਾਂਝੀਆਂ ਕਰਦੇ ਹੋਏ ਕਿਹਾ ਕਿ ਅਧਿਆਪਕ ਚੇਤਨਾ ਮੰਚ ਸਮਰਾਲਾ ਦੁਆਰਾ ਬੱਚਿਆਂ ਉਤਸ਼ਾਹਿਤ ਕਰਨਾ ਸਮਰਾਲੇ ਇਲਾਕੇ ਨੂੰ ਇੱਕ ਬਹੁਤ ਵੱਡੀ ਦੇਣ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਰਣਜੀਤ ਸਿੰਘ ਮੱਲ੍ਹੀ ਪ੍ਰਿੰਸੀਪਲ ਡਾਇਟ ਜਗਰਾਓਂ ਨੇ ਵਿੱਦਿਆ ਖੇਤਰ ਦੇ ਆਪਣੇ ਤਜ਼ੱਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਅਧਿਆਪਕ ਚੇਤਨਾ ਮੰਚ ਸਮਰਾਲਾ ਜਿਹੀਆਂ ਸੰਸਥਾਵਾਂ ਹਰ ਇਲਾਕੇ, ਸ਼ਹਿਰ ਵਿੱਚ ਬਨਣੀਆਂ ਚਾਹੀਦੀਆਂ ਹਨ ਤਾਂ ਅਧਿਆਪਕਾਂ ਨੂੰ ਆਪਣੇ ਫਰਜਾਂ ਅਤੇ ਹੱਕਾਂ ਪ੍ਰਤੀ ਸੇਧ ਮਿਲ ਸਕੇ ਅਤੇ ਇਹ ਵਿੱਦਿਆ ਦੇ ਖੇਤਰ ਵਿੱਚ ਹੋਰ ਵੀ ਉਤਸ਼ਾਹ ਨਾਲ ਕੰਮ ਕਰਨ।ਉਨ੍ਹਾਂ ਅਧਿਆਪਕ ਚੇਤਨਾ ਮੰਚ ਦੇ ਸਾਰੇ ਮੈਂਬਰਾਂ ਨੂੰ ਇਸ ਵੱਡਮੁੱਲੇ ਕਾਰਜ ਲਈ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਸ਼ੁਭ ਇਛਾਵਾਂ ਭੇਟ ਕੀਤੀਆਂ।  
ਮੁੱਖ ਮਹਿਮਾਨ ਉੱਘੇ ਸਿੱਖਿਆ ਸਾਸ਼ਤਰੀ ਪ੍ਰਿੰਸੀਲ ਤਰਸੇਮ ਬਾਹੀਆ ਨੇ ਆਪਣੇ ਸੰਖੇਪ ਅਤੇ ਪ੍ਰਭਾਵਸ਼ਾਲੀ ਭਾਸ਼ਣ ਵਿੱਚ ਮੰਚ ਦੇ ਸੰਸਥਾਪਕ ਸਵ: ਮਹਿਮਾ ਸਿੰਘ ਕੰਗ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਯਾਦ ਕਰਦਿਆਂ ਅਧਿਆਪਕ ਸੰਘਰਸ਼ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਆਪਣੇ ਅਧਿਆਪਨ ਤਜ਼ੱਰਬੇ ਨੂੰ ਹਜ਼ਰੀਨ ਅਧਿਆਪਕਾਂ ਨਾਲ ਸਾਝਾਂ ਕੀਤਾ ।ਬਹੁਤ ਹੀ ਭਾਵੁਕ ਹੁੰਦੇ ਹੋਏ ਸਿੱਖਿਆ ਖੇਤਰ ਵਿੱਚ ਆ ਰਹੇ ਨਿਘਾਰ ਪ੍ਰਤੀ ਅਧਿਆਪਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਤਾਂ ਕਿ ਦੇਸ਼ ਦਾ ਭਵਿੱਖ ਸਕੂਲੀ ਬੱਚਿਆਂ ਨੂੰ ਮਾਨਸਿਕ ਤੌਰ ਤੇ ਸਹੀ ਸੇਧ ਦਿੱਤੀ ਜਾ ਸਕੇ। ਅਧਿਆਪਕ ਚੇਤਨਾ ਮੰਚ ਵੱਲੋਂ ਕੀਤੇ ਜਾ ਰਹੇ ਕਾਰਜ ਦੀ ਸਰਾਹਨਾ ਕਰਦੇ ਹੋਏ ਮੰਚ ਦੀ ਹੋਰ ਤਰੱਕੀ ਦੀ ਕਾਮਨਾ ਕੀਤੀ।
ਇਸ ਮੌਕੇ ਦਸਵੀਂ ਜਮਾਤ ਦੀ ਵਜੀਫਾ ਪ੍ਰੀਖਿਆ ਦੇ 12 ਵਿਦਿਆਰਥੀਆਂ, ਜਿਨ੍ਹਾਂ ਵਿੱਚ 6 ਸਰਕਾਰੀ ਸਕੂਲਾਂ ਅਤੇ 6 ਪ੍ਰਾਈਵੇਟ ਸਕੂਲਾਂ ਦੇ ਸਨ, ਨੂੰ ਨਕਦ ਰਾਸ਼ੀ, ਸਰਟੀਫਿਕੇਟ, ਮੈਡਲ ਅਤੇ ਟ੍ਰਾਫੀ ਦੇ ਕੇ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਸਮਰਾਲਾ ਇਲਾਕੇ ਵਿੱਚ 10ਵੀਂ ਵਿੱਚੋਂ ਮੈਰਿਟ ਵਿੱਚ ਆਈ ਵਿਦਿਆਰਥਣ ਅਤੇ ਪ੍ਰਾਇਮਰੀ ਵਿੰਗ ਦੇ ਖੇਡਾਂ ਵਿੱਚ ਰਾਜ ਪੱਧਰ ਤੱਕ ਨਾਮਨਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਮੰਚ ਵੱਲੋਂ ਮੁੱਖ ਮਹਿਮਾਨ ਪ੍ਰਿੰਸੀਪਲ ਤਰਸੇਮ ਬਾਹੀਆ, ਪ੍ਰਿੰਸੀਲ ਰਣਜੀਤ ਸਿੰਘ ਮੱਲ੍ਹੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਤਕਾਰਿਆ ਗਿਆ।
ਇਸ ਮੌਕੇ ਸਮਰਾਲਾ ਇਲਾਕੇ ਦੀਆਂ ਸਮਾਜਿਕ, ਧਾਰਮਿਕ ਅਤੇ ਵਿੱਦਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ  ਜਿਨ੍ਹਾਂ ਵਿੱਚ ਪ੍ਰੁਮੱਖ ਤੌਰ ਤੇ ਪ੍ਰਿੰ: ਵੇਦ ਪ੍ਰਿਤਪਾਲ ਸਿੰਘ, ਪ੍ਰਿੰ: ਗੁਰਜੰਟ ਸਿੰਘ, ਪ੍ਰਿੰ: ਨਰਿੰਦਰ ਵਰਮਾ,  ਪ੍ਰਿੰ: ਸੰਜੀਵ ਕੁਮਾਰ ਸੱਦੀ, ਹਰੀ ਚੰਦ, ਕਮਲਜੀਤ ਘੁੰਗਰਾਲੀ ਸਿੱਖਾਂ, ਸੁਦੇਸ਼ ਸ਼ਰਮਾ, ਗੁਰਪ੍ਰੀਤ ਸਿੰਘ ਬੇਦੀ, ਐਡਵੋਕੇਟ ਨਰਿੰਦਰ ਸ਼ਰਮਾ, ਸਾਬਕਾ ਸਰਪੰਚ ਜਗੀਰ ਸਿੰਘ ਘੁਲਾਲ,  ਜੁਗਲ ਕਿਸ਼ੋਰ ਸਾਹਨੀ, ਜਰਨੈਲ ਕੌਰ ਕੰਗ, ਚਰਨ ਕੌਰ, ਕੰਚਨ ਬਾਲਾ, ਰਾਜਿੰਦਰ ਕੌਰ ਕੰਗ, ਪੁਖਰਾਜ ਸਿੰਘ ਘੁਲਾਲ, ਪ੍ਰੇਮ ਨਾਥ, ਦਰਸ਼ਨ ਸਿੰਘ, ਮੇਘ ਦਾਸ ਜਵੰਦਾ, ਸਤਿੰਦਰਪਾਲ ਸਮਰਾਲਾ, ਜੈਦੀਪ ਮੈਨਰੋ, ਹਰਦਮਨਦੀਪ ਨਾਗਰਾ, ਵੀਰਇੰਦਰ ਸਿੰਘ, ਰਾਜੇਸ਼ ਕੁਮਾਰ, ਕੰਵਲਦੀਪ ਸਿੰਘ, ਪ੍ਰਗਟ ਸਿੰਘ ਬਿਜਲੀਪੁਰ, ਦੀਪ ਦਿਲਬਰ, ਸੰਦੀਪ ਸਮਰਾਲਾ, ਇੰਦਰਜੀਤ ਸਿੰਘ ਕੰਗ,  ਕੁਲਵੰਤ ਸਿੰਘ ਤਰਕ,  ਪੁਸ਼ਪਿੰਦਰ ਸਿੰਘ ਕੋਟਾਲਾ, ਸੁਖਰਾਜ ਸਿੰਘ ਕੋਟਲਾ ਸਮਸ਼ਪੁਰ ਆਦਿ ਸ਼ਾਮਲ ਸਨ। ਅਖੀਰ ਵਿੱਚ ਲੈਕ: ਬਲਕਾਰ ਸਿੰਘ ਨੇ ਸਾਰੇ ਆਏ ਮਹਿਮਾਨਾਂ, ਅਧਿਆਪਕਾਂ, ਸਕੂਲ ਮੁਖੀਆਂ, ਮਾਪਿਆਂ ਦਾ ਅਧਿਆਪਕ ਚੇਤਨਾ ਮੰਚ ਦੀ ਸਮੁੱਚੀ ਟੀਮ ਵੱਲੋਂ ਧੰਨਵਾਦ ਕੀਤਾ ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>