Friday, March 29, 2024

ਪ੍ਰਸਿੱਧ ਇਤਿਹਾਸਕਾਰ ਡਾ. ਹਰਬੰਸ ਸਿੰਘ ਚਾਵਲਾ ਦਾ ਦਿੱਲੀ ਕਮੇਟੀ ਵਲੋਂ ਸਨਮਾਨ

ਨਵੀਂ ਦਿੱਲੀ, 7 ਮਈ (ਪੰਜਾਬ ਪੋਸਟ ਬਿਊਰੋ) – ਸਿੱਖ ਇਤਿਹਾਸ ਅਤੇ ਸਹਿਤ ’ਤੇ ਕਈ ਕਿਤਾਬਾਂ ਲਿੱਖਣ ਵਾਲੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਸਾਬਕਾ PPN0705201808ਵਾਇਸ ਪ੍ਰਿੰਸੀਪਲ ਡਾ. ਹਰਬੰਸ ਸਿੰਘ ਚਾਵਲਾ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਚਾਂਸਲਰ ਡਾ. ਜਸਪਾਲ ਸਿੰਘ, ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਾਬਕਾ ਕਮੇਟੀ ਮੈਂਬਰ ਪ੍ਰੋ. ਹਰਮਿੰਦਰ ਸਿੰਘ ਅਤੇ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੀ ਸਾਬਕਾ ਵਾਇਸ ਪ੍ਰਿੰਸੀਪਲ ਡਾ. ਹਰਬੰਸ ਕੌਰ ਸਾਗੂ ਨੇ ਡਾ. ਚਾਵਲਾ ਦੇ ਗ੍ਰਹਿ ਪੁੱਜ ਕੇ ਉਨ੍ਹਾਂ ਵੱਲੋਂ ਕੌਮ ਪ੍ਰਤੀ ਕੀਤੀ ਗਈ ਸੇਵਾਵਾਂ ਨੂੰ ਮੁਖ ਰਖਦੇ ਹੋਏ ਸ਼ਾਲ, ਸਿਰੋਪਾ, ਸ਼੍ਰੀ ਸਾਹਿਬ ਅਤੇ ਮਾਇਕ ਸਹਾਇਤਾ ਦਾ ਚੈਕ ਦੇ ਸਨਮਾਨਿਤ ਕੀਤਾ।
    ਦਰਅਸਲ ਡਾ. ਚਾਵਲਾ ਦਾ ਸਨਮਾਨ ਵਿਸ਼ਾਖੀ ਸਮਾਗਮ ’ਚ ਕਮੇਟੀ ਵੱਲੋਂ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਸਿਹਤ ਠੀਕ ਨਾ ਹੋਣ ਕਰਕੇ ਡਾ. ਚਾਵਲਾ ਸਮਾਗਮ ’ਚ ਹਾਜ਼ਰੀ ਨਹੀਂ ਭਰ ਸਕੇ ਸਨ। ਇੱਥੇ ਦੱਸ ਦੇਈਏ ਕਿ ਬੀਤੇ ਲੰਬੇ ਸਮੇਂ ਤੋਂ ਡਾ. ਚਾਵਲਾ ਅਤੇ ਮਾਤਾ ਸੁੰਦਰੀ ਕਾਲਜ ਦੀ ਸਾਬਕਾ ਪਿ੍ਰੰਸੀਪਲ ਡਾ. ਮਹਿੰਦਰ ਕੌਰ ਗਿੱਲ ਨੂੰ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੱਲੋਂ ਮਾਸਿਕ ਫੌਲੋਸ਼ਿੱਪ ਵੀ ਦਿੱਤੀ ਜਾ ਰਹੀ ਹੈ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਲਈ ਡਾ. ਚਾਵਲਾ ਨੂੰ ਸਨਮਾਨਿਤ ਕਰਨਾ ਮਾਣ ਵਾਲੀ ਗੱਲ ਹੈ।ਜੇਕਰ ਕਮੇਟੀਆਂ ਆਪਣੇ ਲੇਖਕਾਂ ਅਤੇ ਸਹਿਤਕਾਰਾਂ ਦਾ ਲੋੜੀਂਦਾ ਸਨਮਾਨ ਬਹਾਲ ਰੱਖਣਗੀਆ ਤਾਂ ਸਿੱਖ ਇਤਿਹਾਸ ਦੇ ਸੁਰੱਖਿਅਤ ਹੱਥਾਂ ’ਚ ਰਹਿਣ ਦੇ ਮੌਕੇ ਵੱਧ ਜਾਣਗੇ।ਇਸ ਕਰਕੇ ਅਜਿਹੇ ਉਪਰਾਲੇ ਲੇਖਕਾਂ ਨੂੰ ਚੰਗਾ ਹੁੰਗਾਰਾ ਦੇਣ ਦੇ ਨਾਲ ਹੀ ਸਿੱਖ ਇਤਿਹਾਸ ਦੀ ਸੁਰੱਖਿਆ ’ਚ ਵੱਡੀ ਭੂਮਿਕਾ ਨਿਭਾਉਂਦੇ ਹਨ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply