Friday, March 29, 2024

ਦੱਸਵੀਂ `ਚ 84.92% ਅੰਕ ਲੈ ਕੇ ਆਂਚਲ ਨੇ ਸਰਕਾਰੀ ਕੰਨਿਆਂ ਸਕੂਲ ਦਾ ਨਾਮ ਕੀਤਾ ਰੋਸ਼ਨ

PPN1008201814ਮਲੋਟ, 10 ਮਈ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਦੀ ਵਿਦਿਆਰਥਣ ਆਂਚਲ ਪੁੱਤਰੀ ਪਵਨ ਕੁਮਾਰ ਨੇ ਦੱਸਵੀਂ ਜਮਾਤ `ਚੋਂ 84.92% ਨੰਬਰ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਕੀਤਾ ਨਾਮ ਰੌਸ਼ਨ ਕੀਤਾ ਹੈ। ਇਸੇ ਤਰਾਂ ਨਿਸ਼ਾ ਰਾਣੀ ਪੁੱਤਰੀ ਸ਼ਾਮ ਲਾਲ ਨੇ 83.38%, ਦੀਪਕਾ ਪੁੱਤਰੀ ਉਮੇਸ਼ ਕੁਮਾਰ ਨੇ 83.08%, ਰੀਆ ਪੁੱਤਰੀ ਪਵਨ ਕੁਮਾਰ ਨੇ 81.85%, ਪੂਨਮ ਰਾਣੀ ਪੁੱਤਰੀ ਦੇਸ ਰਾਜ ਨੇ 81.23% ਨੰਬਰ ਪ੍ਰਾਪਤ ਕੀਤੇ।ਸਕੂਲ ਦੀਆਂ 34 ਵਿਦਿਆਰਥਣਾਂ ਫਸਟ ਡਵੀਜ਼ਨ ਵਿੱਚ ਪਾਸ ਹੋਈਆਂ।ਪ੍ਰਿੰਸੀਪਲ ਵਿਜੈ ਗਰਗ ਨੇ ਬੱਚਿਆਂ ਨੂੰ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।ਉਨਾਂ ਨੇ ਸਕੂਲ ਚੰਗੇ ਨਤੀਜੇ ਨੂੰ ਸਮੂਹ ਸਟਾਫ ਦੀ ਮਿਹਨਤ ਦਾ ਫਲ ਦੱਸਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply