Friday, March 29, 2024

ਭਾਰਤੀ ਨਕਲੀ ਅੰਗ ਨਿਰਮਾਣ ਨਿਗਮ ਤੇ ਅਰਾਵਲੀ ਪਾਵਰ ਕੰਪਨੀ ਝੱਜਰ ਦਰਮਿਆਨ ਸਮਝੌਤਾ

ਦਿੱਲੀ, 10 ਮਈ (ਪੰਜਾਬ ਪੋਸਟ ਬਿਊਰੋ) – ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਅਧੀਨ ਭਾਰਤੀ ਨਕਲੀ ਅੰਗ ਨਿਰਮਾਣ ਨਿਗਮ (ਏਲਿਮਕੋ) ਅਤੇ ਝੱਜਰ ਸਥਿਤ ਅਰਾਵਲੀ ਪਾਵਰ ਕੰਪਨੀ ਪ੍ਰਾਈਵੇਟ ਲਿਮਿਟਡ (ਏਪੀਸੀਪੀਐੱਲ) ਨੇ ਹਰਿਆਣਾ ਦੇ ਝੱਜਰ ਵਿਚ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ। ਏ.ਪੀ.ਸੀ.ਪੀ.ਐਲ ਦੀ ਸੀ.ਐਸ.ਆਰ ਪਹਿਲ ਤਹਿਤ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਏਲਮਿਕੋ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਡੀਆਰ ਸਰੀਨ ਅਤੇ ਏਪੀਸੀਐਲ ਦੇ ਮੁਖ ਕਾਰਜਕਾਰੀ ਅਧਿਕਾਰੀ ਐਨ.ਐਨ ਮਿਸ਼ਰਾ ਦੀ ਮੌਜੂਦਗੀ ਵਿੱਚ ਦਿਵਯਾਂਗਾਂ ਨੂੰ ਸਹਾਇਕ ਉਪਕਰਨਾਂ ਅਤੇ ਸਹਾਇਕ ਯੰਤਰਾਂ ਦੀ ਵੰਡ ਹੇਤੂ ਦੋ ਕਰੋੜ ਰੁਪਏ ਦੀ ਰਕਮ ਦਿਤੀ।
ਸਹਿਮਤੀ ਪੱਤਰ ਅਨੁਸਾਰ ਚਰਖ਼ੀ ਦਾਦਰੀ ਜ਼ਿਲ੍ਹੇ ਵਿੱਚ ਦੋ ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਦੇ ਕੈਂਪ ਆਯੋਜਿਤ ਕੀਤੇ ਜਾਣਗੇ।ਇਨ੍ਹਾਂ ਕੈਂਪਾਂ ਵਿੱਚ ਨਕਲੀ ਅੰਗ, ਸਹਾਇਕ ਉਪਕਰਨ ਵਰਗੇ ਮੋਟਰਯੁਕਤ ਟ੍ਰਾਈਸਾਈਕਲ, ਵਹੀਲ ਚੇਅਰ, ਬੀਟੀਈ ਸੁਣਨ ਦੀ ਸਹਾਇਤਾ, ਕਰੱਚ ਐਕਸਿਲਾ ਐਡਜਸਟੇਬਲ, ਬ੍ਰੇਲ ਕੇਨ, ਐਮਐਸਆਈਈਡੀ ਕਿਟ, ਬ੍ਰੇਲ ਕਿਟ, ਸਮਾਰਟ ਕੇਨ, ਸਮਾਰਟ ਫੋਨ ਆਦਿ ਦਿਵਿਯਾਂਗ ਲੋਕਾਂ ਵਿਚ ਵੰਡੇ ਜਾਣਗੇ।
ਪਿਛਲੇ ਸਾਲ ਏਪੀਸੀਪੀਐਲ ਨੇ ਏਲਿਮਕੋ ਦੇ ਸਹਿਯੋਗ ਨਾਲ ਹਰਿਆਣਾ ਦੇ ਝੱਜਰ ਅਤੇ ਰੇਵਾੜੀ ਜ਼ਿਲ੍ਹੇ ਵਿੱਚ ਦਿਵਯਾਂਗਜਨਾਂ ਨੂੰ ਸਹਾਇਕ ਉਪਕਰਨ ਅਤੇ ਸਹਾਇਕ ਯੰਤਰ ਲਈ 3 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਅਤੇ ਹੁਣ ਨਜ਼ਦੀਕੀ ਚਰਖੀ ਦਾਦਰੀ ਜ਼ਿਲ੍ਹੇ ਲਈ ਸਹਿਮਤੀ ਪੱਤਰ ’ਤੇ ਹਸਤਾਖ਼ਰ ਕੀਤੇ ਹਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply