Friday, March 29, 2024

ਮਾਨਤਾ ਪ੍ਰਾਪਤ ਸਕੂਲਾਂ ਦੀਆਂ ਮੁਸ਼ਕਲਾਂ ਹੋਣਗੀਆਂ ਹੱਲ – ਸਿੱਖਿਆ ਮੰਤਰੀ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਸਿੱਖਿਆ ਦਾ ਪੱਧਰ ਉਚਾ ਚੁੱਕਣ PPN1305201811ਲਈ ਸਰਕਾਰੀ ਸਕੁੂਲਾਂ ਦੇ ਨਾਲ-ਨਾਲ ਮਾਨਤਾ ਪ੍ਰਾਪਤ ਐਫਲੀਏਟਿਡ ਸਕੂਲਾਂ ਦਾ ਸਾਥ ਵੀ ਲਿਆ ਜਾਵੇਗਾ ਅਤੇ ਇਸ ਲਈ ਇੰਨਾਂ ਸਕੂਲਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਹਰ ਸੰਭਵ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਅੱਜ ਮਾਨਤਾ ਪ੍ਰਾਪਤ ਐਫਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਵੱਲੋਂ ਸੈਲੀਬਰੇਸਨ ਹਾਲ ਵਿਚ  ਕਰਵਾਏ ਗਏ ਸਨਮਾਨ ਸਮਾਰੋਹ ਵਿਚ ਬੋਲਦੇ ਸੋਨੀ ਨੇ ਕਿਹਾ ਕਿ ਹਾਲ ਹੀ ਵਿਚ ਆਏ ਨਤੀਜਿਆਂ ਨੂੰ ਸੁਧਾਰਨ ਲਈ ਜ਼ਰੂਰੀ ਹੈ ਕਿ ਪੰਜਾਬ ਵਿਚ ਸਿੱਖਿਆ ਦਾ ਪੱਧਰ ਸੁਧਾਰਿਆ ਜਾਵੇ। ਉਨਾਂ ਕਿਹਾ ਕਿ ਇਸ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਹਰ ਤਰਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਉਹ ਬਤੌਰ ਸਿੱਖਿਆ ਮੰਤਰੀ ਕੋਸ਼ਿਸ਼ ਕਰਨਗੇ ਕਿ ਸਕੂਲ ਚਾਹੇ ਸਰਕਾਰੀ ਹੋਣ ਜਾਂ ਮਾਨਤਾ ਪ੍ਰਾਪਤ ਇੰਨਾਂ ਵਿਚ ਸਿੱਖਿਆ ਨੂੰ ਲੈ ਕੇ ਕੋਈ ਪਰੇਸ਼ਾਨੀ ਨਾ ਰਹੇ, ਤਾਂ ਜੋ ਇਹ ਸਕੂਲ ਆਪਣਾ ਸਾਰਾ ਸਮਾਂ ਅਤੇ ਧਿਆਨ ਸਿੱਖਿਆ ’ਤੇ ਦੇ ਸਕਣ।
                 ਸੋਨੀ ਨੇ ਕਿਹਾ ਕਿ ਮਾਨਤਾ ਪ੍ਰਾਪਤ ਸਕੂਲ ਵੀ ਸਾਡੇ ਪਰਿਵਾਰ ਦਾ ਹਿੱਸਾ ਹਨ ਅਤੇ ਰਾਜ ਦੀ ਸਿੱਖਿਆ ਵਿਚ ਸੁਧਾਰ ਲਈ ਜ਼ਰੂਰੀ ਹੈ ਕਿ ਇਸ ਪਰਿਵਾਰ ਨੂੰ ਨਾਲ ਲੈ ਕੇ ਚੱਲਿਆ ਜਾਵੇ।ਉਨਾਂ ਕਿਹਾ ਕਿ ਮਾਨਤਾ ਪ੍ਰਾਪਤ ਸਕੂਲਾਂ ਦੀਆਂ ਮੁਸ਼ਿਕਲਾਂ ਸਰਕਾਰੀ ਸਕੂਲਾਂ ਨਾਲੋਂ ਵੱਖ ਹਨ ਅਤੇ ਇੰਨਾਂ ਦਾ ਹੱਲ ਕਰਨ ਲਈ ਵੀ ਹਰ ਸੰਭਵ ਯਤਨ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਨੂੰ ਨਵੇਂ ਵਿਦਿਅਕ ਵਰ੍ਹੇ ਵਿਚ ਸਿੱਖਿਆ ਦੇ ਪੱਖ ਤੋਂ ਪੈਰਾਂ ’ਤੇ ਕਰ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਸਕੂਲ ਅਧਿਆਪਕਾਂ ਤੋਂ ਵੀ ਸਹਿਯੋਗ ਦੀ ਆਸ ਹੈ।ਉਨਾਂ ਕਿਹਾ ਕਿ ਸਾਡੇ ਬੱਚੇ ਸਾਡਾ ਭਵਿੱਖ ਹਨ ਅਤੇ ਭਵਿੱਖ ਨੂੰ ਸਾਂਭਣਾ ਤੇ ਸਿੱਧੇ ਰਾਹ ਪਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।ਉਨਾਂ ਕਿਹਾ ਕਿ ਰਾਜ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣ ਲਈ ਮੈਂ ਕੋਈ ਕਸਰ ਬਾਕੀ ਨਹੀਂ ਛੱਡਾਂਗਾ ਅਤੇ ਆਸ ਹੈ ਕਿ ਸਾਰੇ ਸਕੂਲ ਅਧਿਆਪਕ ਅਤੇ ਅਧਿਕਾਰੀ ਇਸ ਵਿਚ ਮੇਰਾ ਸਾਥ ਦੇਣਗੇ।ਇਸ ਮੌਕੇ ਪੰਜਾਬ ਭਰ ਤੋ ਆਏ ਸਾਰੇ ਜ਼ਿਲ੍ਹਿਆਂ ਦੇ ਰਾਸਾ ਦੇ ਅਹੰੱਦੇਦਾਰਾਂ ਨੇ ਸਿੱਖਿਆ ਮੰਤਰੀ ਨੂੰ `ਜੀ ਆਇਆ` ਕਿਹਾ ਅਤੇ ਸੋਨੀ ਨੂੰ ਰਾਸਾ ਵਲੋ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਰਾਸਾ ਦੇ ਜਨਰਲ ਸਕੱਤਰ ਪੰਜਾਬ ਕੁਲਵੰਤ ਰਾਏ ਸ਼ਰਮਾ, ਵਾਈਸ ਪੈ੍ਰਸੀਡੈਟ ਡੀ.ਆਰ ਪਠਾਨੀਆ, ਕੈਸ਼ੀਅਰ ਰਾਸਾ ਨਰਿੰਦਰਪਾਲ ਸਿੰਘ, ਜ਼ਿਲਾ ਪ੍ਰਧਾਨ ਅੰਮ੍ਰਿਤਸਰ ਸੋਹਣ ਸਿੰਘ, ਮੈਡਮ ਸੂਰੀ, ਜੇ.ਜੇ ਕਠਾਨੀਆ, ਤਰਨਤਾਰਨ ਤੋ ਜ਼ਿਲ੍ਹਾ ਰਾਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਗਿੱਲ, ਮੋਗਾ ਤੋਂ ਜਸਵਿੰਦਰ ਸਿੰਘ, ਜਲੰਧਰ ਤੋ ਵੇਦ ਪ੍ਰਕਾਸ਼ ਭਾਰਦਵਾਜ, ਮਾਨਸਾ ਤੋ ਗੁਰਦੀਪ ਸਿੰਘ ਮੋਖਾ, ਲੁਧਿਆਣਾ ਤੋ ਉਮੇਸ਼ ਚੌਧਰੀ, ਹੁਸਿਆਰਪੁਰ ਤੋਂ ਰਾਜੇਸ਼ ਠਾਕੁਰ, ਸ਼ਹੀਦ ਭਗਤ ਸਿੰਘ ਨਗਰ ਤੋ ਅਜੀਤ ਪਾਲ ਤੋ ਇਲਾਵਾ ਸਮੂਹ ਪੰਜਾਬ ਵਿਚੋ ਰਾਸਾ ਦੇ ਅਹੁੱਦੇਦਾਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply