Saturday, April 20, 2024

ਅਕਾਲੀ ਦਲ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਨੇ ਕੈਪਟਨ ਸਰਕਾਰ ਨੂੰ ਪਾਣੀ ਪੀ-ਪੀ ਕੋਸਿਆ

ਰੋਸ ਰੈਲੀ ਵਿੱਚ ਤਬਦੀਲ ਹੋਈ ਸੜਕ ਦੇ ਨੀਂਹ ਪੱਥਰ ਸਬੰਧੀ ਰੱਖੀ ਧੰਨਵਾਦ ਰੈਲ਼ੀ
ਭੀਖੀ, 14 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਭੀਖੀ-ਮੂਣਕ ਸੜਕ ਦੇ ਕੋਮੀ ਮਾਰਗ ਵਜੋਂ ਨਵੀਨੀਕਰਨ ਕਰਨ ਲਈ ਲਗਾਤਾਰ 10 ਤੇ 14 ਮਈ ਨੂੰ ਨੀਂਹ PPN1405201801ਪੱਥਰ ਰੱਖਣ ਦੀਆਂ ਮਿੱਥੀਆਂ ਤਾਰੀਖਾਂ ਸੂਬਾ ਸਰਕਾਰ ਤੇ ਅਕਾਲੀ ਦਲ ਦੇ ਆਮੋ-ਸਾਹਮਣੇ ਹੋਣ ਕਾਰਨ ਰੱਦ ਹੋ ਗਈਆ।ਕਾਂਗਰਸ ਅਤੇ ਅਕਾਲੀ-ਭਾਜਪਾ ਵੱਲੋਂ ਸੜਕ ਨਿਰਮਾਣ ਦਾ ਸਿਹਰਾ ਆਪਣੇ ਸਿਰ ਲੈਣ ਦੀ ਹੋੜ ਕਾਰਣ ਹੁਣ ਲੱਗਦਾ ਸੜਕ ਦਾ ਨਿਰਮਾਣ ਬਿਨ੍ਹਾਂ ਕਿਸੇ ਨੀਂਹ ਪੱਥਰ ਦੇ ਹੀ ਸ਼ੁਰੂ ਹੋਵੇਗਾ।ਅਕਾਲੀ ਦਲ ਸਰਕਾਰ ਸਮੇਂ ਹੋਈ ਇਸ ਸੜਕ ਦੀ ਨੋਟੀਫਿਕੇਸ਼ਨ ਕਾਰਨ ਇਸ ਪੋ੍ਰਜੈਕਟ ਨੂੰ ਆਪਣੀ ਉਪਲੱਭਧੀ ਦੱਸ ਕੇ ਸਰਕਾਰੀ ਸਮਾਗਮਾਂ ਦੇ ਬਰਾਬਰ ਆਪਣਾ ਪ੍ਰੋਗਰਾਮ ਰੱਖ ਕੇ ਅਕਾਲੀ ਦਲ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇ ਮੰਤਰੀ ਵੱਲਂੋ ਸਮਾਂ ਲੈਣ ਵਿੱਚ ਕਾਮਯਾਬ ਹੋ ਗਿਆ।ਦੂਸਰੇ ਪਾਸੇ ਸੂਬਾ ਸਰਕਾਰ ਨੇ ਤੈਅ ਪ੍ਰੋਟੋਕਾਲ ਤਹਿਤ ਅਕਾਲੀ ਦਲ ਦੇ ਪ੍ਰੋਗਰਾਮਾਂ ਤੇ ਇਤਰਾਜ਼ ਹੀ ਨਹੀ ਪ੍ਰਗਟ ਕਰਾਏ ਬਲਕਿ ਸਰਕਾਰ ਪ੍ਰੋਗਰਾਮ ਰੱਦ ਕਰਵਾਉਣ ਵਿੱਚ ਵੀ ਕਾਮਯਾਬ ਰਹੀ। ਉਧਰ ਅਕਾਲੀ ਦਲ ਨੇ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਅਨਾਜ਼ ਮੰਡੀ ਦੇ ਕਪਾਹ ਯਾਰਡ ਵਿੱਚ ਕਾਨਫਰੰਸ ਕੀਤੀ।ਇਹ ਵੱਖਰੀ ਗੱਲ ਹੈ ਕਿ ਇਹ ਧੰਨਵਾਦ ਰੈਲੀ ਰੋਸ ਰੈਲੀ ਵਿੱਚ ਤਬਦੀਲ ਹੋ ਗਈ।ਅਕਾਲੀ ਆਗੂਆਂ ਨੇ ਜਿੱਥੇ ਆਪਣੇ ਕਾਰਜ਼ਕਾਲ ਦੌਰਾਨ ਕਰਵਾਏ ਵਿਕਾਸ ਕਾਰਜ਼ਾ ਨੂੰ ਲੈ ਕੇ ਆਪਣੀ ਪਿੱਠ ਥੱਪਥਪਾਈ ਉੱਥੇ ਕੈਪਟਨ ਸਰਕਾਰ ਨੂੰ ਪਾਣੀ ਪੀ-ਪੀ ਕੋਸਿਆ।
ਅਗਲੀ ਸਰਕਾਰ ਬਣੀ ਤਾਂ ਪਿੰਡਾਂ `ਚ ਸੀਵਰੇਜ, ਸੀਮਿੰਟਿਡ ਗਲੀਆਂ ਤੇ ਸਟਰੀਟ ਲਾਈਟਾਂ ਲਗਵਾਵਾਂਗੇ- ਬਾਦਲPPN1405201802
ਕਾਨਫਰਸ ਨੂੰ ਸੰਬੋਧਨ ਕਰਦਿਆ ਸ੍ਰੋਮਣੀ ਅਕਾਲੀ ਦਨ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸੇ ਵੀ ਰਾਜ ਦੀ ਤਰੱਕੀ ਲਈ ਸੜਕਾਂ, ਬਿਜਲੀ ਅਤੇ ਆਵਾਜਾਈ ਦੇ ਲੋੜੀਦੇਂ ਸਾਧਨ ਜਰੂਰੀ ਹਨ ਜੋ ਉਨ੍ਹਾਂ ਨੇ ਆਪਣੀ ਸਰਕਾਰ ਦੌਰਾਨ ਲੋਕਾ ਨੂੰ ਮੁਹੱਈਆ ਕਰਵਾਏ ਅਤੇ ਸੂਬੇ ਵਿੱਚ 40 ਹਜ਼ਾਰ ਕਰੋੜ ਰੁਪਏ ਸੜਕਾਂ ਦੇ ਨਿਰਮਾਣ ਵਿੱਚ ਖਰਚੇ।ਉਨ੍ਹਾਂ ਮੋਜੂਦਾ ਕਾਂਗਰਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਆਰਾਮ ਪਸੰਦ ਤੇ ਖਜ਼ਾਨਾ ਮੰਤਰੀ ਨਿਖਿੱਧ ਵਿਅਕਤੀ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਪਣਾ ਕੋਈ ਵੀ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਨਹੀ ਕੀਤਾ ਅਤੇ ਕਾਂਗਰਸੀ ਆਗੂ ਆਪਣੀ ਐਸਪ੍ਰਸ਼ਤੀ ਵਿੱਚ ਗੁਲਤਾਨ ਹਨ।ਸੂਬਾ ਦਿਨ ਬਾ ਦਿਨ ਨਰਕ ਵੱਲ ਜਾ ਰਿਹਾ ਹੈ।ਉਨ੍ਹਾਂ ਅਕਾਲੀ ਕਾਰਕੁੰਨਾਂ ਨੂੰ ਅਹਿਦ ਕੀਤਾ ਕਿ ਆਗਾਮੀ ਲੋਕ ਸਭਾ ਚੋਣਾ ਵਿੱਚ ਕਾਂਗਰਸ ਨੂੰ ਚਲਦਾ ਕੀਤਾ ਜਾਵੇ।
ਕੇਂਦਰ ਸਰਕਾਰ ਨੇ ਪੰਜਾਬ ਨੂੰ ਮਹੱਤਵ ਪੂਰਨ ਪ੍ਰੋਜੈਕਟ ਦਿੱਤੇ- ਹਰਸਿਮਰਤ ਬਾਦਲ
ਕੇਂਦਰੀ ਫੈਡ ਪ੍ਰੋਸੈਸਿੰਸ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਘੱਟ ਰਾਜਨੀਤਕ ਅਹਿਮੀਅਤ ਵਾਲਾ ਸੂਬਾ ਹੋਣ ਦੇ ਬਾਵਜੂਦ ਵੀ ਕੇਂਦਰ ਦੀ ਮੋਦੀ ਸਰਕਾਰ ਨੇ ਚਾਰ ਸਾਲਾ ਦੋਰਾਨ ਪੰਜਾਬ ਨੂੰ ਏਮਜ਼, ਮੈਗਾ ਫੂਡ ਪਾਰਕ, ਮੈਨੇਜ਼ਮੇਟ ਇੰਸਟੀਚਿਊਟ ਅਤੇ ਚਾਰ ਅਤੇ ਛੇ ਮਾਰਗੀ ਸੜਕਾਂ  ਵਰਗੇ ਲੋਕ ਹਿਤੈਸੀ ਪ੍ਰੋਜੈਕਟ ਦਿੱਤੇ ਹਨ ਜਿਸ ਨਾਲ ਰਾਜ ਦਾ ਜਿਕਰਯੋਗ ਵਿਕਾਸ ਹੋਇਆ ਹੈ।ਉਨ੍ਹਾਂ ਕਾਂਗਰਸ ਦੀ ਨਿੰਦਾ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ ਚੋਣ ਵਾਅਦੇ ਤਾਂ ਕਿ ਪੂਰੇ ਕਰਨੇ ਸਨ ਬਲਕਿ ਵਿਕਾਸ ਕਾਰਜ਼ਾ ਵਿੱਚ ਲੱਤ ਅੜ੍ਹਾ ਰਹੀ ਹੈ।ਉਨ੍ਹਾਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਨਿੰਦਾ ਕਰਦਿਆ ਕਿਹਾ ਕਿ ਜਿਹੜਾ ਬੰਦਾ ਪੰਜਾਬ ਵਿੱਚ ਿਭ੍ਰਿਸ਼ਟਾਚਾਰ ਖਤਮ ਕਰਨ ਦੇ ਫੁਕਾਰੇ ਮਾਰਦਾ ਸੀ ਅੱਜ ਗੰੁਡਾ ਟੈਕਸ ਅਤੇ ਜੋ-ਜੋ ਟੈਕਸ ਉਗਰਾਹ ਰਿਹਾ ਹੈ।
ਰੈਲੀ ਨੂੰ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਜਗਦੀਪ ਸਿੰਘ ਨਕੱਈ, ਦਿਲਰਾਜ ਸਿੰਘ ਭੂੰਦੜ, ਗੁਰਮੇਲ ਸਿੰਘ ਫਫੜੇ, ਪ੍ਰੇਮ ਅਰੋੜਾ ਤੋ ਇਲਾਵਾ ਡਾ. ਨਿਸ਼ਾਨ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਮੋਕੇ ਸੁਖਵਿੰਦਰ ਸਿੰਘ ਅੋਲਖ, ਮਨਜੀਤ ਸਿੰਘ ਬੱਪੀਆਣਾ, ਬਲਵੀਰ ਸਿੰਘ ਬੀਰੇਕੇ, ਭਾਜਪਾ ਦੇ ਸੁਖਦੇਵ ਸਿੰਘ ਫਰਵਾਹੀ, ਕੁਲਸ਼ੇਰ ਰੂਬਲ, ਬਲਵਿੰਦਰ ਸ਼ਰਮਾ , ਕੌਸਲਰ ਸੁਖਦੀਪ ਸਿੰਘ, ਬਲਜੀਤ ਸਿੰਘ ਅਤਲਾ, ਜਗਸੀਰ ਸਿੰਘ ਨੰਬਰਦਾਰ, ਭੀਮ ਸੈਨ, ਬਲਰਾਜ਼ ਧਲੇਵਾਂ,ਵਿਜੈ ਕੁਮਾਰ ਗਰਗ, ਗੁਰਇਕਬਾਲ ਸਿੰਘ ਬਾਲੀ, ਬੰਤ ਸਿੰਘ ਧਾਲੀਵਾਲ, ਚਿੰਤਵੰਤ ਕੌਰ ਸਮਾਓ, ਸੁਰਜੀਤ ਕੋਰ, ਬਲਵੀਰ ਕੌਰ ਬੁਢਲਾਡਾ, ਸੁਖਵਿੰਦਰ ਸਿੰਘ ਬਾਬੇ ਕਾ, ਤਰਲੋਚਨ ਸਿੰਘ ਜੱਸੜ ਆਦਿ ਮੌਜੂਦ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply