Saturday, April 20, 2024

ਪਸ਼ੂ ਪ੍ਰੇਮੀਆਂ ਨੂੰ ਬਤੌਰ ਨਵੇਂ ਮੈਂਬਰ ਐਸ.ਪੀ.ਸੀ.ਏ `ਚ ਸ਼ਾਮਲ ਕੀਤਾ ਜਾਵੇ -ਡਿਪਟੀ ਕਮਿਸ਼ਨਰ

PPN1405201805ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ -ਮਨਜੀਤ ਸਿੰਘ) – ਐਸ.ਪੀ.ਸੀ.ਏ ਅੰਮ੍ਰਿਤਸਰ ਦੇ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਜਿਲ੍ਹਾ ਪ੍ਰੀਸ਼ਦ, ਅੰਮ੍ਰਿਤਸਰ ਦੇ ਮੀਟਿੰਗ ਹਾਲ ਵਿਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਐਸ.ਪੀ.ਸੀ.ਏ ਦੇ ਕੰਮ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਸੰਸਥਾ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ ਵੱਖ ਵੱਖ ਕਾਰਜਕਾਰੀ ਮੈਂਬਰਾਂ ਵਲੋਂ ਸੁਝਾਅ ਦਿੱਤੇ ਗਏ।
 ਸੰਘਾ ਨੇ ਸੰਸਥਾ ਦੀ ਮਾਲੀ ਹਾਲਤ ਸੁਧਾਰਨ ਲਈ ਪਸ਼ੂ ਪ੍ਰੇਮੀਆਂ ਨੂੰ ਬਤੌਰ ਨਵੇਂ ਮੈਂਬਰ ਬਣਾਏ ਜਾਣ ਦਾ ਸੁਝਾਅ ਦਿੱਤਾ।ਉਨ੍ਹਾਂ ਕਿਹਾ ਕਿ ਇਹ ਸੰਸਥਾ ਬੀਮਾਰ ਅਤੇ ਜਖਮੀ ਹੋਏ ਜਾਨਵਰਾਂ ਦਾ ਇਲਾਜ ਕਰਦੀ ਹੈ ਅਤੇ ਸੰਸਥਾ ਪਸ਼ੂ ਪ੍ਰੇਮੀ ਦਾਨੀ ਸੱਜਣਾਂ ਦੀ ਵਿੱਤੀ ਸਹਾਇਤਾ ਨਾਲ ਚਲਾਈ ਜਾਂਦੀ ਹੈ। ਜੇਕਰ ਕਿਸੇ ਵੀ ਦਾਨੀ ਸੱਜਣ ਨੇ ਸੰਸਥਾ ਲਈ ਦਾਨ ਦੇਣਾ ਹੋਵੇ ਤਾਂ ਮੁਕੇਸ਼ ਸ਼ਰਮਾ (ਕੇਅਰ ਟੇਕਰ) ਐਸ.ਪੀ.ਸੀ.ਏ ਨੂੰ ਸੰਸਥਾ ਦੇ ਦਫਤਰ ਵਿਚ ਦਾਨ ਦੀ ਰਾਸ਼ੀ/ਡਰਾਫਟ ਦੇ ਕੇ ਰਸੀਦ ਪ੍ਰਾਪਤ ਕੀਤੀ ਜਾ ਸਕਦੀ ਹੈ।
ਸੰਘਾ ਨੇ ਕਿਹਾ ਕਿ ਸੜ੍ਹਕਾਂ ਤੇ ਜੋ ਅਵਾਰਾ ਘੁੰਮਣ ਵਾਲੇ ਪਸ਼ੂਆਂ ਨੂੰ ਗਊਸ਼ਾਲਾ ਪਹੁੰਚਾਇਆ ਜਾਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਇਹ ਅਵਾਰਾ ਪਸ਼ੂ ਦੁਰਘਟਨਾਵਾਂ ਦਾ ਵੀ ਕਾਰਣ ਬਣਦੇ ਹਨ।ਡਾ: ਰਾਜੇਸ਼ ਕੁਮਾਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਦੱਸਿਆ ਕਿ ਜਖ਼ਮੀ ਹੋਏ ਜਾਨਵਰਾਂ ਦਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਸੇ ਜਗ੍ਹਾ `ਤੇ ਛੱਡ ਦਿੱਤਾ ਜਾਂਦਾ ਹੈ, ਜਿਥੋਂ ਉਨ੍ਹਾਂ ਨੂੰ ਲਿਆਂਦਾ ਜਾਂਦਾ ਹੈ। ਮੀਟਿੰਗ ਵਿਚ ਵਿਕਾਸ ਹੀਰਾ ਐਸ.ਡੀ.ਐਮ-11, ਜਨਰਲ ਸਕੱਤਰ ਡਾ. ਰਾਜੇਸ਼ ਕੁਮਾਰ ਡੋਗਰਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸ਼੍ਰੀਮਤੀ ਕਿਰਨ ਕਨੌਜੀਆ, ਮਿਸ ਵਨੀਤ ਰੰਧਾਵਾ, ਨਿਤੇਸ਼ ਸਿੰਗਲਾ, ਸਿਧਾਰਥ ਰਾਠੌਰ, ਰਵੀ ਮਲਹੋਤਰਾ, ਸੁਭਾਸ਼ ਸਿੰਗਲਾ, ਕ੍ਰਿਸ਼ਨ ਲਾਲ ਅਤੇ ਸ਼੍ਰੀਮਤੀ ਰੁਪਿੰਦਰਪਾਲ ਕਾਰਜਕਾਰੀ ਮੈਂਬਰ ਸਾਹਿਬਾਨ ਨੇ ਹਿੱਸਾ ਲਿਆ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply