Monday, January 21, 2019
ਤਾਜ਼ੀਆਂ ਖ਼ਬਰਾਂ

ਪਰਮ ਔਲਖ ਮਿਸਟਰ ਐਲੀਗੈਂਟ ਤੇ ਹੁਸਨ ਢਿੱਲੋਂ ਮਿਸ ਐਲੀਗੈਂਟ-2018 ਬਣੇ

ਜੇਤੂਆਂ ਨੂੰ ਮਿਲੇਗਾ ‘ਹੁਕਮ ਦਾ ਯੱਕਾ’ ਫਿਲਮ `ਚ ਕੰਮ ਕਰਨ ਦਾ ਮੌਕਾ – ਤੇਜੀ ਸੰਧੂ

PPN1405201807 ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਅਮਨ) – ‘ਮਿਸਟਰ ਐਂਡ ਮਿਸ ਐਲੀਗੈਂਟ-2018’ ਸੀਜਨ-3 ਏ ਮੈਗਾ ਮਾਡਲਿੰਗ ਸ਼ੋਅ ਦਾ ਗਰੈਂਡ ਫਿਨਾਲੇ ਅਨੇਜਾ ਪ੍ਰੋਡਕਸ਼ਨ ਵਲੋਂ ਸਥਾਨਕ ਗੋਲਡਨ ਵਿਊ ਰਿਜੋਰਟ ਵਿਖੇ ਆਰਗੇਨਾਈਜਰ ਰਿਸ਼ਬ ਅਨੇਜਾ ਅਤੇ ਰੇਖਾ ਦੀ ਅਗਵਾਈ ਵਿਚ ਕਰਵਾਇਆ ਗਿਆ।ਮੁੱਖ ਮਹਿਮਾਨ ਵਜੋਂ ਆਈ.ਪੀ.ਐਸ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਜੀ ਕਰਾਈਮ, ਕਪਿਲ ਖੰਨਾ ਲੰਡਨ ਬਿਊਟੀ ਸੈਲੂਨ, ਰਿਤੇਸ਼ ਕਪੂਰ ਐੱਮਡੀ ਏਆਰ ਫਾਰਮਾ, ਰਜਿੰਦਰ ਕੱਦ ਜਨਰਲ ਸੈਕਟਰੀ ਪੰਜਾਬ ਰੂਰਲ ਡਿਵਲਪਮੈਂਟ ਸੈਲ (ਪੀਪੀਸੀਸੀ) ਸ਼ਾਮਿਲ ਹੋਏ।ਪ੍ਰਸਿੱਧ ਅਦਾਕਾਰਾ ਸਵ: ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇਣ ਉਪਰੰਤ ਪ੍ਰੋਗਰਾਮ ਦੀ ਸ਼ੁਰੂਆਤ ਐਂਸਪਾਇਰ ਡਾਂਸ ਅਕੈਡਮੀ ਦੇ ਬੱਚਿਆਂ ਵਲੋਂ ਸ਼੍ਰੀ ਗਣੇਸ਼ ਵੰਦਨਾ ਨਾਲ ਕੀਤੀ ਗਈ।ਅਨੇਜਾ ਪ੍ਰੋਡਕਸ਼ਨ ਵਲੋਂ ਸਮਾਜ ਵਿਚ ਵਿਲੱਖਣ ਪਛਾਣ ਕਾਇਮ ਕਰਨ ਵਾਲੀਆਂ ਔਰਤਾਂ ਜਿਨ੍ਹਾਂ ਵਿਚ ਡੀ.ਐਸ.ਪੀ ਅਮਨਦੀਪ ਕੌਰ, ਡੀਏਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ, ਅਦਾਕਾਰ ਤੇਜੀ ਸੰਧੂ, ਹਰਸਿਮਰਨ ਕੌਰ ਮੇਕ-ਓਵਰ ਨੂੰ ‘ਦਾ ਮੋਸਟ ਇੰਮਪਾਵਰਡ ਵੂਮਨ ਐਵਾਰਡ’ ਨਾਲ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਮਾਂ-ਦਿਵਸ ਸਬੰਧੀ ਬੱਚਿਆਂ ਤੇ ਉਨ੍ਹਾਂ ਦੀਆਂ ਮਾਵਾਂ ਨੇ ਵੀ ਰੈਂਪ ਵਾਕ `ਤੇ ਮਾਡਲਿੰਗ ਕੀਤੀ।  ਸ਼ੋਅ ਦੌਰਾਨ ਜੱਜਾਂ ਦੀ ਭੂਮਿਕਾ ਮਾਡਲ ਅਤੇ ਅਦਾਕਾਰ ਰਿਚਾ ਵਸ਼ਿਸ਼ਟ, ਅਦਾਕਾਰ ਖੁਸ਼ੀ ਮਲਹੋਤਰਾ, ਗਾਇਕ ਗਗਨ ਮਾਨ ਨੇ ਨਿਭਾਈ।PPN1405201808
 ਪਹਿਲੇ ਸਥਾਨ `ਤੇ ਰਹਿ ਕੇ ਪਰਮ ਔਲਖ ਨੇ ਮਿਸਟਰ ਐਲੀਗੈਂਟ-2018 ਅਤੇ ਹੁਸਨ ਢਿੱਲੋਂ ਨੇ ਮਿਸ ਐਲੀਗੈਂਟ-2018 ਦਾ ਤਾਜ ਆਪਣੇ ਸਿਰ ਸਜਾਇਆ।ਲੜਕਿਆਂ ਵਿਚ ਫਸਟ-ਰਨਰਅਪ ਅਜੇ, ਹਰਮਨ ਸੈਕਿੰਡ ਰਨਰਅਪ, ਜਦ ਕਿ ਲੜਕੀਆਂ ਵਿਚ ਫਸਟ-ਰਨਰਅਪ ਕਵਲਜੀਤ ਕੌਰ ਸੰਧੂ, ਸੈਕਿੰਡ ਰਨਰਅਪ ਏਕਮ ਸ਼ਰਮਾ ਰਹੀ।ਜਿਕਰਯੋਗ ਹੈ ਕਿ ਫਾਈਨਲ ਵਿਚ 15 ਲੜਕੇ-ਲੜਕੀਆਂ ਸਨ, ਜਿਨ੍ਹਾਂ ਨੇ ਮਾਡਲਿੰਗ ਜਰੀਏ ਇਕ ਦੂਜੇ ਨੂੰ ਜਬਰਦਸਤ ਟੱਕਰ ਦਿੱਤੀ। ਗਾਇਕ ਅਜੀਤ ਸਿੰਘ ਫੇਮ ਪੀਟੀਸੀ ਛੋਟਾ-ਚੈਂਪ, ਮਾਸਟਰ ਪ੍ਰਥਮ ਮਲਹੋਤਰਾ ਅਤੇ ਹਰਦੀਪ ਰੰਧਾਵਾ ਨੇ ਆਪਣੀ ਦਮਦਾਰ ਤੇ ਸੁਰੀਲੀ ਅਵਾਜ ਵਿਚ ਆਪਣੇ-ਆਪਣੇੇ ਗੀਤ ਪੇਸ਼ ਕੀਤੇ।ਐਕਰਿੰਗ ਬਾਲੀਵੁੱਡ ਅਦਾਕਾਰ ਅਰਵਿੰਦਰ ਭੱਟੀ ਅਤੇ ਬਾਲੀਵੁੱਡ ਅਦਾਕਾਰ ਜਾਨਵੀ ਮਲਹੋਤਰਾ ਨੇ ਕੀਤੀ। ਨੰਨੀ ਬਾਲੀਵੁੱਡ ਅਦਾਕਾਰ ਸਾਇਸ਼ਾ ਨੇ ਸੋਲੋ-ਡਾਂਸ `ਤੇ ਆਪਣੀ ਪੇਸ਼ਕਾਰੀ ਨਾਲ ਤਾੜੀਆਂ ਬਟੋਰੀਆਂ। ਐਂਸਪਾਇਰ ਡਾਂਸ ਅਕੈਡਮੀ ਤੋਂ ਨੰਨੇ-ਮੁੰਨੇ ਬੱਚਿਆਂ ਨੇ ਆਪਣੇ ਡਾਂਸ ਤੇ ਮਾਡਲਿੰਗ ਦੀ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਮਨ ਮੋਹਿਆ।
ਜੇਤੂਆਂ ਨੂੰ ਮੁੱਖ ਮਹਿਮਾਨ ਵਜੋਂ ਆਈ.ਪੀ.ਐਸ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਜੀ ਕਰਾਈਮ, ਆਰਗੇਨਾਈਜਰ ਰਿਸ਼ਬ ਅਨੇਜਾ ਤੇ ਰੇਖਾ, ਕਪਿਲ ਖੰਨਾ ਲੰਡਨ ਬਿਊਟੀ ਸੈਲੂਨ, ਰਿਤੇਸ਼ ਕਪੂਰ ਐਮ.ਡੀ ਏ.ਆਰ ਫਾਰਮਾ, ਰਜਿੰਦਰ ਕੱਦ ਜਨਰਲ ਸੈਕਟਰੀ ਪੰਜਾਬ ਰੂਰਲ ਡਿਵਲਪਮੈਂਟ ਸੈਲ (ਪੀਪੀਸੀਸੀ) ਵਲੋਂ ਜੇਤੂ ਖਿਤਾਬ ਅਤੇ ਤੋਹਫੇ ਦੇ ਕੇ ਨਿਵਾਜਿਆ ਗਿਆ।ਅਦਾਕਾਰ ਤੇਜੀ ਸੰਧੂ ਨੇ ਐਲਾਨ ਕੀਤਾ ਕਿ ਇਸ ਸ਼ੋਅ ਦੌਰਾਨ ਪਹਿਲੇ, ਦੂਜੇ ਤੇ ਤੀਸਰੇ ਸਥਾਨ ਤੇ ਰਹੇ ਲੜਕੇ-ਲੜਕੀਆਂ ਨੂੰ ਉਹ ਆਪਣੀ ਆਉਣ ਵਾਲੀ ਫਿਲਮ ‘ਹੁਕਮ ਦਾ ਯੱਕਾ’ ਵਿਚ ਕੰਮ ਕਰਨ ਦਾ ਮੌਕਾ ਦੇਣਗੇ, ਜਦ ਕਿ ਕੁੱਝ ਹੋਰ ਹੁਨਰਬਾਜ ਲੜਕੇ-ਲੜਕੀਆਂ ਨੂੰ ਵੀਡੀਓ ਗੀਤ ਵਿਚ ਕੰਮ ਕਰਨ ਦਾ ਮੌਕਾ ਮਿਲੇਗਾ।
ਇਸ ਮੌਕੇ ਡਾਇਰੈਕਟਰ ਸਾਜਨ ਕਪੂਰ, ਡਾਇਰੈਕਰ ਅਮਨ ਸ਼ੇਰਗਿੱਲ, ਦਿਨੇਸ਼ ਗੁਪਤਾ, ਜਿੰਮੀ ਗਿੱਲ, ਸੰਨੀ ਭਾਰਦਵਾਜ, ਸੰਨੀ ਮਹਿਰਾ, ਆਰ.ਐਸ ਪ੍ਰੋਡਕਸ਼ਨ ਸੰਨੀ ਪਨੇਸਰ ਅਤੇ ਬ੍ਰਿਟਿਸ਼ ਲਾਇਬ੍ਰੇਰੀ ਤੋਂ ਸਟਾਫ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>