Friday, March 29, 2024

ਪਾਵਰਕਾਮ ਠੇਕਾ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵਿਚਾਰੀਆਂ

PPN1405201813 ਲੁਧਿਆਣਾ, 14 ਮਈ (ਪੰਜਾਬ ਪੋਸਟ ਬਿਊਰੋ) – ਇਥੇ ਬਿਜਲੀ ਬੋਰਡ `ਚ ਠੇਕੇ `ਤੇ ਭਰਤੀ ਕਾਮਿਆਂ ਦੀ ਮੀਟਿੰਗ ਪਾਵਰਕਾਮ ਐਂਡ ਟ੍ਰਸਾਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਤੇ ਸੂਬਾ ਪ੍ਰਚਾਰ ਸਕੱਤਰ ਇੰਦਰਪਾਲ ਸਿੰਘ ਦੀ ਪ੍ਰਧਾਨਗੀ `ਚ ਹੋਈ।ਜਿਸ ਵਿਚ ਬੀਤੇ ਦਿਨੀਂ ਸਿਟੀ ਸੈਂਟਰ `ਚ ਡਿਊਟੀ ਦੋਰਾਨ ਕਰੰਟ ਲੱਗਣ ਕਾਰਨ ਵਿਕਾਸ ਵਰਮਾ ਦੀ ਮੋਤ ਦੇ ਜੁੰਮੇਵਾਰ ਦੋਸ਼ੀਆਂ ਖਿਲਾਫ ਧਾਰਾ 304 ਏ ਦਾ ਪਰਚਾ ਦਰਜ ਹੋਣ ਦੇ ਬਾਵਜੂਦ ਪੁਲਿਸ ਪ੍ਰਸਾਸ਼ਨ ਵਲੋ ਗ੍ਰਿਫਤਾਰ ਨਾ ਕਰਨ ਦੀ ਨਿਖੇਧੀ ਕਰਦੇ ਹੋਏ, ਐਲਾਨ ਕੀਤਾ ਕਿ ਜੇਕਰ ਪੁਲਿਸ ਤੇ ਜਿਲ੍ਹਾ ਪ੍ਰਸਾਸ਼ਨ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੀੜਤਾਂ ਨੂੰ ਯੋਗ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਾ ਹੱਕ ਨਾ ਦਿਵਾਇਆ ਤਾਂ ਜਥੇਬੰਦੀ ਸੰਘਰਸ਼ ਦੌਰਾਨ ਪੀੜਤ ਪਰਿਵਾਰ ਤੇ ਮਹੁੱਲਾ ਵਾਸੀਆਂ ਦੇ ਨਾਲ ਖੜੇਗੀ।ਮੀਟਿੰਗ `ਚ ਵਿਚਾਰਿਆ ਗਿਆ ਦੂਸਰਾ ਮਾਮਲਾ ਸਬ ਅਰਬਨ ਸਰਕਲ ਲੁਧਿਆਣਾ ਚ ਪਾਵਰਕਾਮ ਕਾਮਿਆਂ ਵਲੋਂ ਲਗਾਤਾਰ ਕੰਮ ਕਰਨ ਦੇ ਬਾਵਜੂਦ ਪਿਛਲੇ 8 ਮਹੀਨਿਆਂ ਤੋਂ ਬੋਰਡ ਮੈਨੇਜਮੈਂਟ ਤੇ ਠੇਕੇਦਾਰਾਂ ਵਲੋਂ ਤਨਖਾਹਾਂ ਨਾ ਦੇਣ ਤੇ ਕੋਸਮੀਕ ਪਾਵਰ ਇੰਜੀਨੀਅਰਿੰਗ ਵਲੋਂ ਘੱਟੋ-ਘੱਟ ਉਜਰਤ ਵੀ ਨਾ ਦੇਣ ਸਬੰਧੀ ਸੀ।PPN1405201814

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply