Thursday, April 18, 2024

ਡੀ.ਏ.ਵੀ. ਪਬਲਿਕ ਸਕੂਲ ਦੇ 25 ਵਿਦਿਆਰਥੀ ਐਨ.ਸੀ.ਸੀ. ਏਅਰ ਵਿੰਗ ਲਈ ਚੁਣੇ ਗਏ

ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 25 ਵਿਦਿਆਰਥੀ ਐਨ.ਸੀ.ਸੀ ਏਅਰ ਵਿੰਗ ਸਾਲ PPN15052018042018-19 ਲਈ ਚੁਣੇ ਗਏ।ਕਮਾਡਿੰਗ ਅਫਸਰ ਵਿੰਗ ਦੇ ਕਮਾਡਰ ਲੈਫਟੀਨੈਂਟ ਲਲਿਤ ਭਾਰਦਵਜ, 2 ਪੀ.ਬੀ ਏਅਰ ਸਕਵਾਰਡਨ ਐਨ.ਸੀ.ਸੀ ਅੰਮ੍ਰਿਤਸਰ ਨੇ ਅੱਠਵੀਂ ਜਮਾਤ ਦੇ 250 ਵਿਦਿਆਰਥੀਆਂ ਦਾ ਫਿਜੀਕਲ ਟੈਸਟ ਲਿਆ ਅਤੇ ਉਹਨਾਂ ਦੀ ਯੋਗਤਾ ਦੇ ਅਧਾਰ `ਤੇ 25 ਵਿਦਿਆਰਥੀਆਂ ਨੂੰ ਚੁਣਿਆ ਗਿਆ।ਸਕੂਲ ਵਿੱਚ ਸਮੇਂ-ਸਮੇਂ ਹੋਣ ਵਾਲੀ ਏਅਰ ਫੋਰਸ ਟੇ੍ਰਨਿੰਗ ਵਿੱਚ ਇਹ ਵਿਦਿਆਰਥੀ ਅਧਿਕਾਰੀ ਹੋਣਗੇ ਅਤੇ ਸਕੂਲ ਤੋਂ ਬਾਹਰ ਲੱਗੇ ਕੈਂਪਾਂ ਵਿੱਚ ਵੀ ਭਾਗ ਲੈਣਗੇ।
ਪੰਜਾਬ ਜੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਂਦੇ ਹੋਏ ਅਤੇ ਆਪਣੀ ਪੂਰੀ ਯੋਗਤਾ ਅਨੁਸਾਰ ਟ੍ਰੇਨਿੰਗ ਹਾਸਲ ਕਰਨ ਲਈ ਅਸ਼ੀਰਵਾਦ ਦਿੱਤਾ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply