Wednesday, April 24, 2024

`ਜੀਵਨ ਬਚਾਉਣ ਲਈ ਮੁਢਲੀ ਸਹਾਇਤਾ ਤੇ ਕਾਰਡੀਓ ਪਲਮਨਰੀ ਰੀਜ਼ਸੀਟੇਸ਼ਨ ਵਿਸ਼ੇ `ਤੇ ਵਰਕਸ਼ਾਪ

ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਰਮਚਾਰੀਆਂ ਲਈ ਇੱਕ ਬੁਨਿਆਦੀ ਜੀਵਨ PPN1505201805ਸਹਾਇਤਾ ਕੌਸ਼ਲ ਸਿਖਲਾਈ ਪ੍ਰੋਗਰਾਮ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਦਾ ਉਦੇਸ਼ ਜਿੰਦਗੀ ਬਚਾਉਣ ਵਾਸਤੇ ਦਿੱਤੀ ਜਾਂਦੀ ਮੁੱਢਲੀ ਸਹਾਇਤਾ ਬਾਰੇ ਸਿਖਲਾਈ ਦੇਣਾ ਸੀ। ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਈ ਇਸ ਵਰਕਸ਼ਾਪ ਦਾ ਆਯੋਜਨ ਡਾ. ਰਮਨ ਚਤਰਥ, ਐਮ.ਡੀ ਵੱਲੋਂ ਚਲਾਈ ਜਾਂਦੀ `ਈਚ ਵਨ ਸੇਵ ਵਨ` ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਡਾ. ਕਰਨਜੀਤ ਸਿੰਘ ਕਾਹਲੋਂ ਰਜਿਸਟਰਾਰ ਨੇ ਵਰਕਸ਼ਾਪ ਮੌਕੇ ਮੁੱਖ ਮਹਿਮਾਨ ਸਨ।ਵਰਕਸ਼ਾਪ ਦਾ ਮੁੱਖ ਉਦੇਸ਼ ਮੈਡੀਕਲ ਸਹਾਇਤਾ ਉਪਲਬਧ ਹੋਣ ਤੱਕ ਲੋਕਾਂ ਦੇ ਆਪਸ ਵਿਚ ਐਮਰਜੈਂਸੀ ਪ੍ਰਬੰਧ ਕਰਨ ਲਈ ਲੋਕਾਂ ਨੂੰ ਸਿਖਲਾਈ ਦੇਣਾ ਹੈ।
 ਡਾ. ਰਮਨ ਚਤਰਥ ਨੇ ਕਿਹਾ ਕਿ ਬੁਨਿਆਦੀ ਜੀਵਨ ਸਹਾਇਤਾ ਮੈਡੀਕਲ ਦੇਖਭਾਲ ਦਾ ਇੱਕ ਪੱਧਰ ਹੈ ਜੋ ਕਿ ਜਾਨਲੇਵਾ ਬਿਮਾਰੀਆਂ ਜਾਂ ਸੱਟਾਂ ਦੇ ਪੀੜਤਾਂ ਨੂੰ ਹਸਪਤਾਲ ਪੁਚਾਉਣ ਤੋਂ ਪਹਿਲਾਂ ਮੁਢਲੀ ਸਹਾਇਤਾ ਦੇ ਤੌਰ `ਤੇ ਵਰਤਿਆਂ ਜਾਂਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਸ ਸਹਾਇਤਾ ਬਾਰੇ ਗਿਆਨ ਹੋਵੇ ਤਾਂ ਅਸੀਂ ਕੀਮਤੀ ਜਾਨਾਂ ਬਚਾਅ ਸਕਦੇ ਹਾਂ।ਕਾਰਡੀਓ ਪਲਮਨਰੀ ਰੀਜ਼ਸੀਟੇਸ਼ਨ (ਸੀ.ਪੀ.ਆਰ) ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੀ.ਪੀ.ਆਰ ਇੱਕ ਜੀਵਨ-ਬਚਾਉਣ ਦੀ ਤਕਨੀਕ ਹੈ ਜਿਸ ਦੀ ਵਰਤੋਂ ਪਹਿਲੇ ਤਿੰਨ ਜਾਂ ਪੰਜ ਮਿੰਟਾਂ ਵਿਚ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਦਾ ਦਿਲ ਬੰਦ ਹੋ ਜਾਂਦਾ ਹੈ।ਕੁੱਝ ਹਾਲਤਾਂ, ਜਿਵੇਂ ਕਿ ਗੰਭੀਰ ਦਿਲ ਦਾ ਦੌਰਾ, ਡੁੱਬਣ, ਬਿਜਲੀ ਦੇ ਝਟਕੇ, ਜ਼ਹਿਰ, ਓਵਰਡੋਜ਼ ਅਤੇ ਗੰਭੀਰ ਸੱਟਾਂ ਦੌਰਾਨ ਸੀ.ਪੀ.ਆ. ਕਾਮਯਾਬੀ ਨਾਲ ਮੁਢਲੀ ਸਹਾਇਤਾ ਦੇਣ ਵਿਚ ਸਮਰੱਥ ਹੈ।ਉਨ੍ਹਾਂ ਨੇ ਕਿਹਾ ਕਿ ਸੀ.ਪੀ.ਆਰ ਸਿੱਖਣਾ ਆਸਾਨ ਹੈ ਅਤੇ ਇਹ ਇਕ ਅਜਿਹਾ ਹੁਨਰ ਹੈ ਜਿਸ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਹੈ।ਇਹ ਜਾਣਨਾ ਚੰਗਾ ਹੈ ਕਿ ਜੇ ਤੁਹਾਡੀ ਨਜ਼ਦੀਕੀ ਕਿਸੇ ਨੂੰ ਸੀ.ਪੀ.ਆਰ ਦੀ ਲੋੜ ਹੈ ਤਾਂ ਤੁਸੀਂ ਮਦਦ ਕਰ ਸਕਦੇ ਹੋਵੋ।ਰਜਿਸਟਰਾਰ ਪ੍ਰੋ. ਕਾਹਲੋਂ ਨੇ ਕਿਹਾ ਕਿ ਸਾਡਾ ਫੁਰਸਤ ਵਿਹੁਣਾ ਜੀਵਨ ਅਤੇ ਸਾਡੀ ਜੀਵਨ-ਸ਼ੈਲੀ ਵਿੱਚ ਬਦਲਾਅ ਕਰਕੇ ਅਜੋਕੇ ਦੌਰ ਵਿਚ ਵੱਖ-ਵੱਖ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਅਤੇ ਦਿਲ ਦੇ ਦੌਰੇ ਸਾਡੇ ਲਈ ਇੱਕ ਆਮ ਸ਼ਬਦ ਬਣ ਗਏ ਹਨ।ਡਾ. ਚਤਰਥ ਦਾ ਉਪਰਾਲਾ ਜੀਵਨ ਬਚਾਅ ਲਈ ਕੀਤਾ ਜਾਂਦਾ ਵਧੀਆ ਹੈ  ਡਾ. ਚਤਰਥ ਨੇ ਇਸ ਮੌਕੇ ਆਪਣੀ ਟੀਮ ਨਾਲ ਕਰਮਚਾਰੀਆਂ ਨੂੰ ਹੱਥੀਂ ਸਿਖਲਾਈ ਵੀ ਦਿੱਤੀ।ਐਮਰਜੈਂਸੀ ਹਾਲਤਾਂ ਵਿਚ ਵਰਤੀ ਜਾਂਦੀ ਜੀਵਨ ਬਚਾਉ ਮਸ਼ੀਨ (ਏ.ਈ.ਡੀ) ਜੋ ਕਿ ਵਾਈਸ ਚਾਂਸਲਰ ਦੀ ਪਹਿਲ ਕਦਮੀ ਅਨੁਸਾਰ ਯੂਨੀਵਰਸਿਟੀ ਵਿਖੇ ਵੱਖ ਵੱਖ ਥਾਵਾਂ `ਤੇ ਲਗਾਈ ਜਾਵੇਗੀ, ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।

Check Also

ਡਿਪਟੀ ਕਮਿਸ਼ਨਰ ਵਲੋਂ ਸਰਕਾਰੀ ਸਕੂਲਾਂ ’ਚ ਦਾਖਲਾ ਦਰ ਵਧਾਉਣ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਮੌਜ਼ੂਦਾ ਵਿਦਿਅਕ ਵਰ੍ਹੇ ਲਈ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ …

Leave a Reply