Friday, March 29, 2024

ਟ੍ਰੈਫਿਕ ਜਾਮ ਤੋਂ ਰਾਹਤ ਲਈ ਡਲਹੋਜੀ ਰੋਡ ’ਤੇ ਪੁਰਾਣਾ ਪਸ਼ੂ ਹਸਪਤਾਲ ਬਣੇਗੀ ਅਸਥਾਈ ਪਾਰਕਿੰਗ

PPN1505201811ਪਠਾਨਕੋਟ, 16 ਮਈ (ਪੰਜਾਬ ਪੋਸਟ ਬਿਊਰੋ) – ਸ਼ਹਿਰ ਅੰਦਰ ਟ੍ਰੈਫਿਕ ਜਾਮ ਤੋਂ ਰਾਹਤ ਦਿਲਾਉਂਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਲਹੋਜੀ ਰੋਡ ’ਤੇ ਸਥਿਤ ਪੁਰਾਣਾ ਪਸ਼ੂ ਹਸਪਤਾਲ ਅਸਥਾਈ ਤੋਰ ਤੇ ਪਾਰਕਿੰਗ ਜੋਨ ਬਣਾਂੲਆ ਜਾਵੇਗਾ ਤਾਂ ਜੋ ਲੋਕਾਂ ਨੂੰ ਡਲਹੋਜੀ ਰੋਡ ਤੇ ਲੱਗਣ ਵਾਲੇ ਜਾਮ ਤੋਂ ਨਿਜਾਤ ਮਿਲ ਸਕੇ ਅਤੇ ਵਾਹਨਾਂ ਦਾ ਆਉਂਣਾ ਜਾਣਾ ਸੁਖਾਲਾ ਹੋ ਸਕੇ। ਇਹ ਪ੍ਰਗਟਾਵਾ ਕੁਲਵੰਤ ਸਿੰਘ (ਆਈ.ਏ.ਐਸ) ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਸੜਕ ਸੁਰੱਖਿਆ ਸਬੰਧੀ ਆਯੋਜਿਤ ਵੱਖ ਵੱਖ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਨੂੰ ਸਬੰਧਨ ਕਰਦਿਆਂ ਦਿੱਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਰਸਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ, ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ, ਡਾ. ਤਰਸੇਮ ਸਿੰਘ, ਕੁਲਦੀਪ ਸਿੰਘ ਡੀ.ਐਸ.ਪੀ. ਅਤੇ ਸਬੰਧਤ ਵਿਭਾਗਾਂ ਦੇ ਹੋਰ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
     ਵਧੀਕ ਡਿਪਟੀ ਕਮਿਸ਼ਨਰ (ਜ) ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ਼ਹਿਰ ਅੰਦਰ ਡਲਹੋਜੀ ਰੋਡ ਤੇ ਸਥਿਤ ਪੁਰਾਣੇ ਪਸ਼ੂ ਹਸਪਤਾਲ ਨੂੰ ਵੀ ਵਾਹਨ ਪਾਰਕ ਕਰਨ ਦੇ ਲਈ ਅਸਥਾਈ ਤੋਰ ਤੇ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਦੀ ਜਿਮ੍ਹੇਦਾਰੀ ਬਣਦੀ ਹੈ ਕਿ ਆਪਣੇ ਵਾਹਨ ਨਿਰਧਾਰਤ ਕੀਤੇ ਸਥਾਨਾਂ ਦੇ ਅੰਦਰ ਹੀ ਪਾਰਕ ਕਰਨ ਤਾਂ ਜੋ ਹੋਰ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਮੰਗਲਵਾਰ ਦੇ ਦਿਨ ਡਲਹੋਜੀ ਰੋਡ ’ਤੇ ਸਥਿਤ ਕਾਲੀ ਮਾਤਾ ਮੰਦਿਰ ਦੇ ਬਾਹਰ ਲੋਕਾਂ ਦੇ ਵਾਹਨ ਭਾਰੀ ਸੰਖਿਆਂ ਵਿੱਚ ਖੜੇ ਹੁੰਦੇ ਹਨ ਅਤੇ ਆਮ ਜਨਤਾ ਨੂੰ ਇਸ ਨਾਲ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਦੇ ਦਿਨ ਕਾਲੀ ਮਾਤਾ ਮੰਦਿਰ ਦੇ ਨਜਦੀਕ ਸਥਿਤ ਪੁਰਾਣਾ ਪੀ. ਡਬਲਯੂ.ਡੀ ਦੇ ਦਫਤਰ ਦੀ ਪਾਰਕਿੰਗ ਨੂੰ ਆਮ ਜਨਤਾ ਦੇ ਲਈ ਖੋਲਿਆ ਗਿਆ ਹੈ ਅਤੇ ਇਹ ਪਾਰਕਿੰਗ ਰਾਤ 10 ਵਜੇ ਤੱਕ ਖੁਲੀ ਰਹੇਗੀ।ਉਨ੍ਹਾਂ ਲੋਕਾਂ ਨੂੰ ਅਪੀਲ ਹੈ ਕਿ ਮੰਦਿਰ ਜਾਣ ਵਾਲੇ ਸ਼ਰਧਾਲੂ ਮੰਗਲਵਾਰ ਦੇ ਦਿਨ ਆਪਣੇ ਵਾਹਨ ਉਪਰੋਕਤ ਨਿਰਧਾਰਤ ਕੀਤੇ ਸਥਾਨ ’ਤੇ ਹੀ ਪਾਰਕ ਕਰਨ।
      
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply