Friday, April 19, 2024

ਆਮ ਗਿਆਨ ਤੇ ਸੁੰਦਰ ਲਿਖਾਈ ਮੁਕਾਬਲਾ 27 ਮਈ ਨੂੰ

ਸੰਦੌੜ, 16 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਤਕਨੀਕੀ ਖੇਤਰ ਵਿੱਚ ਇਲਾਕ ਵਿੱਚ ਵਿਸ਼ੇਸ਼ ਅਸਥਾਨ ਬਣਾ ਚੁੱਕੀ ਸਾਹਿਬ ਸੇਵਾ ਸੁਸਾਇਟੀ ਵੱਲੋਂ PPN1605201801ਵਿਦਿਆਰਥੀਆਂ ਦੇ ਬੌਧਿਕ ਵਿਕਾਸ ਤੇ ਆਗਾਮੀ ਦਾਖਲਿਆਂ ਜਾਂ ਨੌਕਰੀ ਲਈ ਲੋੜੀਂਦੇ ਇਮਤਿਹਾਨਾਂ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਹਿਤ ਆਮ ਗਿਆਨ ਅਤੇ ਸੁੰਦਰ ਸ਼ੁੱਧ ਲਿਖਾਈ ਮੁਕਾਬਲਾ 27 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੀ ਮੁੱਖ ਅਹੁਦੇਦਾਰ ਮੈਡਮ ਗੁਰਜੀਤ ਕੌਰ ਭੱਟ ਨੇ ਦੱਸਿਆ ਕਿ ਇਸ ਮੁਕਾਬਲੇ ਦੀ ਤਿਆਰੀ 10ਵੀਂ ਤੱਕ ਦੇ ਸਿਲੇਬਸ ਦੀਆਂ ਕਿਤਾਬਾਂ ਵਿਚੋਂ ਕੀਤੀ ਜਾ ਸਕਦੀ ਹੈ, ਜਿਸ ਦੇ ਫਾਰਮ ਨੂੰ ਭਰਨ ਦੀ ਅੰਤਿਮ ਮਿਤੀ 25 ਮਈ ਤੱਕ ਹੈ ਅਤੇ ਜੇਤੂ ਵਿਦਿਆਰਥੀਆਂ ਵਿਚੋਂ ਪਹਿਲਾ ਇਨਾਮ 1500/- ਦੂਜਾ 1000/- ਅਤੇ ਤੀਸਰਾ 500/- ਦਿੱਤਾ ਜਾਵੇਗਾ ਅਤੇ ਹਿੱਸਾ ਲੈ ਰਹੇ ਹਰੇਕ ਵਿਦਿਆਰਥੀ ਨੂੰ ਮਾਣ ਪੱਤਰ ਵੀ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਮੁਕਾਬਲੇ ਦੀ ਤਿਆਰੀ ਲਈ ਜਨਰਲ ਨਾਲਿਜ ਦੀ ਕਿਤਾਬ ਵੀ ਸੰਸਥਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾ ਤੋਂ ਤਕਨੀਕੀ ਸਿੱਖਿਆ ਨੂੰ ਬਹੁਤ ਘੱਟ ਫ਼ੀਸ ਵਜ਼ੀਫ਼ਿਆਂ ਰਾਹੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਦਾ ਲਾਹਾ ਪ੍ਰਾਪਤ ਲੈ ਕੇ ਵਿਦਿਆਰਥੀ ਸਰਕਾਰੀ ਅਤੇ ਅਰਧ ਸਕਰਾਰੀ ਅਦਾਰਿਆਂ ਵਿਚ ਨੌਕਰੀ ਕਰ ਰਹੇ ਹਨ। ਇਸ ਮੌਕੇ ਲੇਖਕ ਹਰਮਿੰਦਰ ਸਿੰਘ ਭੱਟ, ਮੈਡਮ ਸਨਦੀਪ ਕੌਰ, ਡਾਕਟਰ ਦਰਸ਼ਨ ਸਿੰਘ, ਲੇਖਕ ਤਰਸੇਮ ਮਹਿਤੋ, ਮੈਡਮ ਨਵਜੋਤ ਕੌਰ ਨਥੋਹੇੜੀ, ਮੈਡਮ ਮਨਪ੍ਰੀਤ ਕੌਰ ਲੋਹਟਬੱਦੀ, ਮੈਡਮ ਜਗਦੀਪ ਕੌਰ ਧਲੇਰ, ਮਾਸਟਰ ਗੁਰਦੀਪ ਸਿੰਘ ਸੰਦੌੜ, ਸਹਾਇਕ ਲਖਵੀਰ ਸਿੰਘ ਸੰਦੌੜ, ਸਾਹਿਬਜੋਤ ਸਿੰਘ ਭੱਟ ਤੋਂ ਇਲਾਵਾ ਸੰਸਥਾ ਦੇ ਮੈਂਬਰ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply