Tuesday, March 19, 2024

ਪੇਸ਼ਾਵਰ ਸਮਸ਼ਾਨ ਘਾਟ ਮਾਮਲੇ ’ਚ ਦਿੱਲੀ ਕਮੇਟੀ ਨੇ ਚਾਵਲਾ ਦੇ ਬਿਆਨ ਨੂੰ ਝੂਠਾ ਦੱਸਿਆ

ਚਾਵਲਾ ਨੂੰ ਆਪਣੀ ਗੱਲ ਸੱਚੀ ਸਾਬਤ ਕਰਨ ਦੀ ਦਿੱਤੀ ਚੁਨੌਤੀ

PPN1805201809ਨਵੀਂ ਦਿੱਲੀ, 18 ਮਈ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਵੱਲੋਂ ਪੇਸ਼ਾਵਰ ਵਿਖੇ ਸਿੱਖ ਸਮਸ਼ਾਨ ਘਾਟ ਹੋਣ ਦੇ ਸੋਸ਼ਲ ਮੀਡੀਆ ਰਾਹੀਂ ਆਏ ਦਾਅਵੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਝੂਠਾ ਕਰਾਰ ਦਿੱਤਾ ਹੈ।ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਪੱਤਰਕਾਰਾਂ ਨਾਲ ਅੱਜ ਗਲਬਾਤ ਕਰਦੇ ਹੋਏ ਚਾਵਲਾ ਵੱਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਖਿਲਾਫ਼ ਕੀਤੀ ਗਈ ਬਿਆਨਬਾਜ਼ੀ ਨੂੰ ਪਾਕਿਸਤਾਨ ਕਮੇਟੀ ਵੱਲੋਂ ਆਪਣੀ ਨਾਲਾਇਕੀ ਲੁਕਾਉਣ ਵੱਜੋਂ ਪਰਿਭਾਸ਼ਿਤ ਕੀਤਾ।
    ਉਨ੍ਹਾਂ ਕਿਹਾ ਕਿ ਚਾਵਲਾ ਨੇ ਪਾਕਿਸਤਾਨੀ ਮੀਡੀਆ ਦੇ ਉਲਟ ਦਾਅਵੇ ਕਰਕੇ ਆਪਣੀ ਸਾਖ਼ ਨੂੰ ਖਤਮ ਕਰ ਲਿਆ ਹੈ।ਇਸ ਕਰਕੇ ਹੁਣ ਚਾਵਲਾ ਦੇ ਬਿਆਨ ਦੀ ਪਾਕਿਸਤਾਨ ’ਚ ਕੋਈ ਪ੍ਰਵਾਹ ਨਹੀਂ ਕਰੇਗਾ। ਕਿਉਂਕਿ ਪਾਕਿਸਤਾਨ ਦੀ ਵੱਡੀ ਅਖ਼ਬਾਰ ਟ੍ਰਿਬਿਊਨ ਐਕਸਪ੍ਰੈਸ ਦੇ ਹਵਾਲੇ ਨਾਲ ਪੇਸ਼ਾਵਰ ਵਿਖੇ ਸਿੱਖਾਂ ਲਈ ਸਮਸ਼ਾਨ ਘਾਟ ਨਾ ਹੋਣ ਕਰਕੇ ਸਿੱਖਾਂ ਵੱਲੋਂ ਮ੍ਰਿਤਕ ਦੇਹਾਂ ਨੂੰ ਕਬਰਾਂ ’ਚ ਦਫਨਾਉਣ ਦਾ ਖੁਲਾਸਾ ਭਾਰਤੀ ਮੀਡੀਆ ਵੱਲੋਂ ਸਾਹਮਣੇ ਆਇਆ ਸੀ। ਪਰ ਚਾਵਲਾ ਨੇ ਸਿਰਫ਼ ਦਿੱਲੀ ਕਮੇਟੀ ਪ੍ਰਧਾਨ ਨੂੰ ਗਲਤ ਸਾਬਤ ਕਰਨ ਦੀ ਨੀਅਤ ਨਾਲ ਤਥਾਂ ਦੇ ਉਲਟ ਜਾ ਕੇ ਸੱਚ ਨੂੰ ਲੁਕਾਉਣ ਦੀ ਕੋਝੀ ਕੋਸ਼ਿਸ਼ ਕੀਤੀ ਹੈ।
    ਉਨ੍ਹਾਂ ਚਾਵਲਾ ਨੂੰ ਚੁਨੋਤੀ ਦਿੱਤੀ ਕਿ ਉਹ ਆਪਣੇ ਬਿਆਨ ਨੂੰ ਸੱਚਾ ਸਾਬਤ ਕਰਨ ਵਾਸਤੇ ਟ੍ਰਿਬਿਊਨ ਐਕਸਪ੍ਰੈਸ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਹਿੱਮਤ ਦਿਖਾਉਣ।ਨਾਲ ਹੀ ਪੇਸ਼ਾਵਰ ਹਾਈ ਕੋਰਟ ’ਚ ਇਸ ਮਾਮਲੇ ’ਚ ਸਰਕਾਰ ਨੂੰ ਪਈ ਝਾੜ ਦੇ ਸਬੂਤ ਵੀ ਮਿਟਾ ਦੇਣ ਤਾਂਕਿ ਗੁਰੂ ਗੁਰਪਾਲ ਸਿੰਘ ਵੱਲੋਂ ਹਾਈ ਕੋਰਟ ’ਚ ਸਮਸ਼ਾਨ ਘਾਟ ਦੀ ਮੰਗ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ਦਾ ਸੱਚ ਨਜ਼ਰ ਨਾ ਆਵੇ। ਉਨ੍ਹਾਂ ਨੇ ਚਾਵਲਾ ਨੂੰ ਦਿੱਲੀ ਕਮੇਟੀ ਖਿਲਾਫ਼ ਬਿਨਾਂ ਤਥਾਂ ਦੇ ਨਾ ਬੋਲਣ ਦੀ ਵੀ ਨਸੀਹਤ ਦਿੱਤੀ।   
    ਉਨ੍ਹਾਂ ਚਾਵਲਾ ਵੱਲੋਂ ਬੀਤੇ ਦਿਨੀਂ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਾਹਿਦ ਦੀ ਕਰਵਾਈ ਗਈ ਸਿਆਸੀ ਬੈਠਕ ਦਾ ਹਵਾਲਾ ਦਿੰਦੇ ਹੋਏ ਚਾਵਲਾ ਤੋਂ ਕਈ ਸਵਾਲ ਪੁੱਛੇ। ਜਿਵੇਂ ਕਿ ਸਿੱਖਾਂ ਲਈ ਸਮਸ਼ਾਨ ਘਾਟ ਪੇਸ਼ਾਵਰ ਤੋਂ 45 ਕਿਲੋਮੀਟਰ ਦੂਰ ਅਟਕ ਵਿਖੇ ਹੋਣ ਦੀ ਗੱਲ ਕੀ ਸੱਚ ਨਹੀਂ? ਕਿ ਪਟੀਸ਼ਨਕਰਤਾ ਗੁਰੂ ਗੁਰਪਾਲ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਪੇਸ਼ਾਵਰ ਹਾਈ ਕੋਰਟ ਨੇ ਸਰਕਾਰ ਨੂੰ 3 ਕਰੋੜ ਰੁਪਏ ਸਮਸ਼ਾਨ ਘਾਟ ਲਈ ਦੇਣ ’ਚ ਹੋ ਰਹੀ ਦੇਰੀ ’ਤੇ ਸਵਾਲ ਨਹੀਂ ਚੁੱਕੇ? ਗੁਰੂ ਨਾਨਕ ਦੇਵ ਜੀ ਦੇ ਖਿਲਾਫ਼ ਲਸ਼ਕਰ-ਏ-ਤਾਇਬਾ ਦੇ ਕਮਾਂਡਰ ਵੱਲੋਂ ਬੋਲਣ ਦੀਆਂ ਆਈਆਂ ਮੀਡੀਆ ਰਿਪੋਰਟਾ ’ਤੇ ਚਾਵਲਾ ਕਿਉਂ ਚੁੱਪ ਸਨ ?

Check Also

ਜਸਟਿਸ ਅਰੁਣ ਪੱਲੀ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੇਂਦਰੀ ਜੇਲ੍ਹ ਦਾ ਨਿਰੀਖਣ

ਕੈਦੀਆਂ ਨਾਲ ਬਿਤਾਏ ਪਲ ਅਤੇ ਸੁਣੀਆਂ ਸਮੱਸਿਆਵਾਂ ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਮਾਨਯੋਗ ਜਸਟਿਸ …

Leave a Reply