Tuesday, March 19, 2024

ਸਵੱਸਥ ਭਾਰਤ ਦੀ ਸਥਾਪਨਾ ਲਈ ਸਵੱਛ ਭਾਰਤ ਇੱਕ ਜ਼ਰੂਰੀ ਸ਼ਰਤ ਹੈ – ਉਪ ਰਾਸ਼ਟਰਪਤੀ

ਡਾਕਟਰਾਂ ਨੂੰ ਨੈਤਿਕਤਾ ਅਤੇ ਦਿਆਨਤਦਾਰੀ ਦੇ ਉੱਚ ਮਿਆਰ ਕਾਇਮ ਕਰਨੇ ਚਾਹੀਦੇ ਹਨ

ਦਿੱਲੀ, 18 ਮਈ (ਪੰਜਾਬ ਪੋਸਟ ਬਿਊਰੋ) – ਡਾਕਟਰਾਂ ਨੂੰ ਨੈਤਿਕਤਾ ਅਤੇ ਦਿਆਨਤਦਾਰੀ ਦੇ ਉਚ ਮਿਆਰ ਕਾਇਮ ਕਰਨੇ ਚਾਹੀਦੇ ਹਨ।ਲੇਡੀ ਹਾਰਡਿੰਗ ਮੈਡੀਕਲ ਕਾਲਜ ਦੀ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਰਤ ਦੇ ਉਪ ਰਾਸ਼ਟਰਪਤੀ ਐਮ.ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਸਵਸਥ ਭਾਰਤ ਦੀ ਸਥਾਪਨਾ ਲਈ ਸਵੱਛ ਭਾਰਤ ਬਹੁਤ ਜ਼ਰੂਰੀ ਹੈ।ਉਹ ਅੱਜ ਇਥੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿਖੇ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ।ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਅ ਪਟੇਲ ਅਤੇ ਹੋਰ ਹਸਤੀਆਂ ਇਸ ਮੌਕੇ ਤੇ ਮੌਜੂਦ ਸਨ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਕਾਲਜ ਦੇ ਸਟਾਫ ਮੈਂਬਰਾਂ ਦਾ ਕੰਮ ਸਿਰਫ ਮੈਡੀਕਲ ਗਿਆਨ ਅਤੇ ਨਿਪੁੰਨਤਾ ਪ੍ਰਦਾਨ ਕਰਨਾ ਹੀ ਨਹੀਂ ਸਗੋਂ ਉਨ੍ਹਾਂ ਉੱਤੇ ਨੌਜਵਾਨ ਦਿਮਾਗਾਂ ਵਿੱਚ ਦਿਆਨਤਦਾਰੀ, ਉੱਚ ਨੈਤਿਕ ਮਿਆਰ ਭਰਨ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ।ਉਨ੍ਹਾਂ ਨੇ ਕਿਹਾ, “ਕਿਹਾ ਜਾਂਦਾ ਹੈ ਕਿ ਇੱਕ ਵਿਅਕਤੀ ਇੱਕ ਸਾਲ ਲਈ ਯੋਜਨਾ ਬਣਾਉਂਦਾ ਹੈ ਤਾਂ ਉਹ ਅਨਾਜ ਬੀਜ ਦਿੰਦਾ ਹੈ ਅਤੇ ਇੱਕ ਹੋਰ ਵਿਅਕਤੀ 10 ਸਾਲ ਲਈ ਯੋਜਨਾ ਬਣਾਉਂਦਾ ਹੈ ਤਾਂ ਉਹ ਫਲ ਦੇਣ ਵਾਲੇ ਦਰਖਤ ਲਗਾ ਦਿੰਦਾ ਹੈ ਪਰ ਇੱਕ ਵਿਅਕਤੀ ਜੋ ਕਈ ਪੁਸ਼ਤਾਂ ਲਈ ਯੋਜਨਾ ਬਣਾਉਂਦਾ ਹੈ, ਉਹ ਇਨਸਾਨ ਵਿਕਸਿਤ ਕਰਦਾ ਹੈ।”

Check Also

ਜਸਟਿਸ ਅਰੁਣ ਪੱਲੀ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੇਂਦਰੀ ਜੇਲ੍ਹ ਦਾ ਨਿਰੀਖਣ

ਕੈਦੀਆਂ ਨਾਲ ਬਿਤਾਏ ਪਲ ਅਤੇ ਸੁਣੀਆਂ ਸਮੱਸਿਆਵਾਂ ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਮਾਨਯੋਗ ਜਸਟਿਸ …

Leave a Reply